Sun, Jun 14, 2026
Whatsapp

ਸੁਖਬੀਰ ਸਿੰਘ ਬਾਦਲ ਨੇ ਸ਼ਹਿਰੀ ਖੇਤਰਾਂ ਵਿਚ ਮਾਈਕਰੋ ਮੈਨੇਜਮੈਂਟ ਮੁਹਿੰਮ ’ਤੇ ਕੀਤਾ ਧਿਆਨ ਕੇਂਦਰਤ

ਸ਼੍ਰੋਮਣੀ ਅਕਾਲੀ ਦਲ ਨੇ ਕਾਦੀਆਂ ਨਗਰ ਕੌਂਸਲ ਵਿਚ 15 ਵਿਚੋਂ 8 ਸੀਟਾਂ ਜਿੱਤ ਕੇ ਵੱਡੀ ਜਿੱਤ ਹਾਸਲ ਕੀਤੀ ਹੈ ਤੇ ਆਪਣੀ ਟੀਮ ਬਣਾਉਣ ਦੀ ਤਿਆਰੀ ਕਰ ਲਈ ਹੈ।

Reported by:  PTC News Desk  Edited by:  Amritpal Singh -- June 14th 2026 09:22 PM
ਸੁਖਬੀਰ ਸਿੰਘ ਬਾਦਲ ਨੇ ਸ਼ਹਿਰੀ ਖੇਤਰਾਂ ਵਿਚ ਮਾਈਕਰੋ ਮੈਨੇਜਮੈਂਟ ਮੁਹਿੰਮ ’ਤੇ ਕੀਤਾ ਧਿਆਨ ਕੇਂਦਰਤ

ਸੁਖਬੀਰ ਸਿੰਘ ਬਾਦਲ ਨੇ ਸ਼ਹਿਰੀ ਖੇਤਰਾਂ ਵਿਚ ਮਾਈਕਰੋ ਮੈਨੇਜਮੈਂਟ ਮੁਹਿੰਮ ’ਤੇ ਕੀਤਾ ਧਿਆਨ ਕੇਂਦਰਤ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਾਦੀਆਂ ਨਗਰ ਕੌਂਸਲ ਵਿਚ 15 ਵਿਚੋਂ 8 ਸੀਟਾਂ ਜਿੱਤ ਕੇ ਵੱਡੀ ਜਿੱਤ ਹਾਸਲ ਕੀਤੀ ਹੈ ਤੇ ਆਪਣੀ ਟੀਮ ਬਣਾਉਣ ਦੀ ਤਿਆਰੀ ਕਰ ਲਈ ਹੈ।

ਇਹ ਜਿੱਤ ਆਪਣੇ ਆਪ ਵਿਚ ਬਹੁਤ ਅਹਿਮ ਹੈ ਕਿਉਂਕਿ ਇਹ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਜੱਦੀ ਹਲਕੇ ਵਿਚ ਅਕਾਲੀ ਦਲ ਦੀ ਵੱਡੀ ਜਿੱਤ ਹੈ। ਕਾਦੀਆਂ ਵਿੱਚ ਜਿੱਤ ਦੇ ਨਾਲ-ਨਾਲ ਅਕਾਲੀ ਦਲ ਨੇ ਸੂਬੇ ਭਰ ਵਿੱਚ ਨਗਰ ਕੌਂਸਲ ਚੋਣਾਂ ਵਿਚ ਵੱਡੀ ਜਿੱਤ ਦਰਜ ਕਰਦਿਆਂ ਵੋਟ ਸ਼ੇਅਰ ਦੇ ਮਾਮਲੇ ਵਿਚ ਕਾਂਗਰਸ ਨੂੰ ਪਛਾੜ ਦਿੱਤਾ ਹੈ।


ਮਿਉਂਸਪਲ ਚੋਣਾਂ ਵਿਚ ਅਕਾਲੀ ਦਲ ਦੀ ਵੱਡੀ ਜਿੱਤ ਰਾਹੀਂ ਇਸਨੇ 10 ਨਗਰ ਕੌਂਸਲਾਂ ਵਿਚ ਆਪਣੀ ਟੀਮ ਸਥਾਪਿਤ ਕਰਨ ਦਾ ਰਾਹ ਬਣਾਇਆ ਹੈ ਜਦੋਂ ਕਿ ਕਾਂਗਰਸ ਦੀ 8 ਅਤੇ ਭਾਜਪਾ ਦੀ 2 ਮਿਉਂਸਪਲ ਸੰਸਥਾਵਾਂ ਵਿਚ ਜਿੱਤ ਹੋਈ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਅਕਾਲੀ ਦਲ ਮਜ਼ਬੂਤ ਸਥਿਤੀ ਵਿਚ ਉਭਰਿਆ ਹੈ।

ਸ਼ਹਿਰੀ ਚੋਣਾਂ ਵਿਚ ਅਕਾਲੀ ਦਲ ਦੇ ਵੋਟ ਸ਼ੇਅਰ ਨੇ ਵੀ ਸ਼ਹਿਰੀ ਇਨਾਕਿਆਂ ਵਿਚ ਇਸਦੇ ਵੱਡੀ ਸ਼ਕਤੀ ਵਜੋਂ ਉਭਾਰ ਨੂੰ ਸਾਬਤ ਕੀਤਾ ਹੈ।

ਅਕਾਲੀ ਦਲ ਨੇ 1977 ਵਾਰਡਾਂ ਵਿਚੋਂ ਸਿਰਫ 1251 ਵਾਰਡਾਂ ਵਿਚ ਚੋਣ ਲੜੀ ਕਿਉਂਕਿ ਉਸਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਜਦੋਂ ਕਿ ਕਾਂਗਰਸ ਨੇ 1550 ਸੀਟਾਂ ’ਤੇ ਚੋਣ ਲੜੀ ਅਤੇ ਭਾਜਪਾ ਨੇ 1316 ਸੀਟਾਂ ’ਤੇ ਚੋਣ ਲੜੀ।

ਮਲੂਕਾ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ 55 ਫੀਸਦੀ ਵੋਟਾਂ ਮਿਲੀਆਂ, ਸੰਗਤ ਵਿਚ ਇਸਨੂੰ 51 ਫੀਸਦੀ, ਕੋਟ ਸ਼ਮੀਰ ਵਿਚ 43 ਫੀਸਦੀ, ਭਗਤਾ ਭਾਈ ਕਾ ਵਿਚ 43 ਫੀਸਦੀ, ਮਜੀਠਾ ਵਿਚ 42 ਫੀਸਦੀ, ਮਹਿਰਾਜ ਵਿਚ 41 ਫੀਸਦੀ, ਨਥਾਣਾ ਵਿਚ 40 ਫੀਸਦੀ, ਭੁੱਚੋ ਵਿਚ 37 ਫੀਸਦੀ, ਮੌੜ ਵਿਚ 31 ਫੀਸਦੀ, ਫਰੀਦਕੋਟ ਵਿਚ 31 ਫੀਸਦੀ ਅਤੇ ਸਮਰਾਲਾ ਵਿਚ ਪਾਰਟੀ ਨੂੰ 29 ਫੀਸਦੀ ਵੋਟਾਂ ਮਿਲੀਆਂ।

ਇਸ ਤੋਂ ਇਲਾਵਾ ਸੂਬੇ ਭਰ ਵਿਚ ਅਕਾਲੀ ਦਲ ਦੀ ਮਦਦ ਨਾਲ 50 ਤੋਂ ਜ਼ਿਆਦਾ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਤੇ ਇਹਨਾਂ ਵਿਚੋਂ 30 ਤੋਂ ਜ਼ਿਆਦਾ ਪਹਿਲਾਂ ਹੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹਨ।

ਜੇਕਰ ਅੰਕੜਿਆਂ ਦੀ ਗਿਣਤੀ ਮਿਣਤੀ ਕਰੀਏ ਤਾਂ ਅੰਕੜੇ ਦੱਸਦੇ ਹਨ ਕਿ ਅਕਾਲੀ ਦਲ ਲਹਿਰਾ ਮੁਹੱਬਤ, ਬੁਢਲਾਡਾ, ਰਾਹੋਂ ਤੇ ਗੋਨਿਆਣਾ ਵਿਚ ਵੀ ਆਪਣੀ ਟੀਮ ਗਠਿਤ ਕਰੇਗਾ।

ਇਸ ਤੋਂ ਪਹਿਲਾਂ ਪੇਂਡੂ ਸੰਸਥਾਵਾਂ ਦੀਆਂ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਵਿਚ ਅਕਾਲੀ ਦਲ ਨੇ ਸਿਰਫ 273 ਸੀਟਾਂ ’ਤੇ ਚੋਣ ਲੜੀ ਤੇ 51 ਸੀਟਾਂ ’ਤੇ ਇਸਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ, ਪਾਰਟੀ ਨੇ 25.5 ਫੀਸਦੀ ਵੋਟਾਂ ਲੈ ਕੇ ਕਾਂਗਰਸ ਨੂੰ ਵੋਟ ਸ਼ੇਅਰ ਵਿਚ ਮਾਤ ਦਿੱਤੀ ਕਿਉਂਕਿ ਕਾਂਗਰਸ ਨੂੰ 25.1 ਫੀਸਦੀ ਵੋਟ ਸ਼ੇਅਰ ਮਿਲਿਆ ਤੇ ਭਾਜਪਾ ਨੂੰ 5.1 ਵੋਟ ਸ਼ੇਅਰ ਮਿਲਿਆ।

ਅਕਾਲੀ ਦਲ ਕਾਂਗਰਸ ਦੇ ਮੁਕਾਬਲੇ ਮੁੱਖ ਵਿਰੋਧੀ ਧਿਰ ਵਜੋਂ ਉਭਰੀ ਹੈ। ਮਾਲਵਾ ਤੇ ਮਾਝਾ ਵਿਚ ਪਾਰਟੀ ਕਾਂਗਰਸ ਨਾਲੋਂ ਮੋਹਰੀ ਰਹੀ ਹੈ। ਮਾਲਵਾ ਵਿਚ ਅਕਾਲੀ ਦਲ ਨੂੰ 27.5 ਫੀਸਦੀ ਵੋਟਾਂ ਮਿਲੀਆਂ ਜਦੋਂ ਕਿ ਕਾਂਗਰਸ ਨੂੰ 24.7 ਫੀਸਦੀ ਵੋਟਾਂ ਮਿਲੀਆਂ। ਇਸੇ ਤਰੀਕੇ ਮਾਝਾ ਵਿਚ ਅਕਾਲੀ ਦਲ ਨੂੰ 25.3 ਫੀਸਦੀ ਵੋਟਾਂ ਮਿਲੀਆਂ ਜਦੋਂ ਕਿ ਕਾਂਗਰਸ ਨੂੰ 22.2 ਫੀਸਦੀ ਵੋਟਾਂ ਮਿਲੀਆਂ।

ਸ਼ਹਿਰੀ ਹਲਕਿਆਂ ਵਿਚ ਅਕਾਲੀ ਦਲ ਨੂੰ 250 ਤੋਂ ਜ਼ਿਆਦਾ ਸੀਟਾਂ ਮਿਲੀਆਂ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ ਦਿਹਾਤੀ ਪਾਰਟੀ ਨਹੀਂ ਆਖਿਆ ਜਾ ਸਕਦਾ। ਪਾਰਟੀ ਨੇ ਸ਼ਹਿਰੀ ਖੇਤਰਾਂ ਵਿਚ ਵੀ ਚੰਗੀ ਵੋਟ ਦਰਜ ਹਾਸਲ ਕੀਤੀ ਹੈ ਖਾਸ ਤੌਰ ’ਤੇ ਮਿਉਂਸਪਲ ਚੋਣਾਂ ਵਿਚ ਇਸਨੂੰ ਮਿਲੀਆਂ ਵੋਟਾਂ ਦਰਸਾਉਂਦੀਆਂ ਹਨ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਚੰਗੀ ਰਹੇਗੀ।

ਪਾਰਟੀ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ਹਿਰੀ ਖੇਤਰਾਂ ਵਿਚ ਕੀਤੀ ਸਖਤ ਮਿਹਨਤ ਦੀ ਬਦੌਲਤ ਇਹ ਵੋਟ ਦਰ ਮਿਲੀ ਹੈ। ਇਸ ਤੋਂ ਇਲਾਵਾ ਪਾਰਟੀ ਵੱਲੋਂ ਯੂਥ ਅਕਾਲੀ ਦਲ, ਇਸਤਰੀ ਅਕਾਲੀ ਦਲ, ਐਸ ਸੀ ਤੇ ਬੀ ਸੀ ਵਿੰਗ ਦੇ ਨਾਲ-ਨਾਲ ਵਪਾਰ ਵਿੰਗ ਨੂੰ ਸਫਲਤਾਪੂਰਵਕ ਸਰਗਰਮ ਕਰਨ ਨਾਲ ਲੋਕ ਪਾਰਟੀ ਨਾਲ ਵੱਡੀ ਪੱਧਰ ’ਤੇ ਜੁੜੇ ਹਨ। ਪਾਰਟੀ ਨੇ ਇਹਨਾਂ ਵਿੰਗਾਂ ਦੇ ਹਰੇਕ ਹਲਕੇ ਵਿਚ ਹਲਕਾ ਇੰਚਾਰਜ/ ਪ੍ਰਧਾਨ ਨਿਯੁਕਤ ਕੀਤੇ ਹਨ। ਜ਼ਮੀਨੀ ਪੱਧਰ ’ਤੇ ਕੀਤੇ ਇਸ ਕੰਮ ਦਾ ਅਸਰ 2027 ਦੀਆਂ ਚੋਣਾਂ ਵਿਚ ਦਿਸਣਾ ਸਪਸ਼ਟ ਨਜ਼ਰ ਆ ਰਿਹਾ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK