Explained : ਭਾਰਤ ਨੂੰ ਮਿਲਿਆ ਪਹਿਲਾ ਡੇਂਗੂ ਤੋਂ ਬਚਾਅ ਲਈ ਟੀਕਾ; ਜਾਣੋ ਵੈਕਸੀਨ ਕਿੰਨੀ ਹੈ ਅਸਰਦਾਰ, ਕਿਸਨੂੰ ਲੱਗੇਗੀ ਡੋਜ਼ ਤੇ ਕਿੰਨੀ ?

ਭਾਰਤ ਵਿੱਚ ਪਹਿਲੀ ਵਾਰ ਡੇਂਗੂ ਤੋਂ ਬਚਾਅ ਲਈ ਡੀਸੀਜੀਆਈ QDENGA ਵੈਕਸੀਨ ਨੂੰ ਪ੍ਰਵਾਨਗੀ ਮਿਲੀ ਹੈ। ਇਹ ਟੀਕਾ 4 ਤੋਂ 60 ਸਾਲ ਦੀ ਉਮਰ ਦੇ ਲੋਕਾਂ ਵਿੱਚ ਵਰਤੋਂ ਲਈ ਉਪਲਬਧ ਹੈ, ਅਤੇ ਇਸਨੂੰ ਲਗਾਉਣ ਤੋਂ ਪਹਿਲਾਂ ਕਿਸੇ ਡੇਂਗੂ ਟੈਸਟ ਦੀ ਲੋੜ ਨਹੀਂ ਹੈ।

By  Aarti July 20th 2026 05:03 PM -- Updated: July 20th 2026 05:08 PM

First Dengue Vaccine : ਹਰ ਸਾਲ ਜਿਵੇਂ ਹੀ ਮਾਨਸੂਨ ਸ਼ੁਰੂ ਹੁੰਦਾ ਹੈ ਉਸੇ ਤਰ੍ਹਾਂ ਹੀ ਡੇਂਗੂ ਦੇ ਮਾਮਲੇ ਵਧਣ ਲੱਗ ਜਾਂਦੇ ਹਨ। ਮੀਂਹ ਦੇ ਮੌਸਮ ’ਚ ਡੇਂਗੂ ਲੱਖਾਂ ਲੋਕਾਂ ਨੂੰ ਆਪਣੀ ਚਪੇਟ ’ਚ ਲੈਂਦਾ ਹੈ। ਡੇਂਗੂ ਦੇ ਮਰੀਜ਼ਾਂ ਨਾਲ ਹਸਪਤਾਲਾਂ ਨਾਲ ਭਰਨਾ ਆਮ ਜਿਹੀ ਗੱਲ ਹੋ ਗਈ ਹੈ। ਕਈ ਮਾਮਲਿਆਂ ’ਚ ਤਾਂ ਮਰੀਜ਼ਾਂ ਦੀ ਗਿਣਤੀ ਬਹੁਤ ਗੰਭੀਰ ਹੋ ਜਾਂਦੀ ਹੈ। ਇਸੇ ਵਿਚਾਲੇ ਹੁਣ ਭਾਰਤ ਦੇ ਲਈ ਇੱਕ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। 

ਦਰਅਸਲ ਭਾਰਤ ’ਚ ਪਹਿਲੀ ਵਾਰ ਡੇਂਗੂ ਦੇ ਬਚਾਅ ਦੇ ਲਈ ਇੱਕ ਵੈਕਸੀਨ ਦੀ ਮਨਜ਼ੂਰੀ ਮਿਲ ਗਈ ਹੈ। ਇਸ ਵੈਕਸੀਨ ਦਾ ਨਾਂਅ QDENGA ਹੈ। ਜਿਸ ਨੂੰ ਜਾਪਾਨ ਦੀ ਫਾਰਮਾ ਕੰਪਨੀ Takeda ਨੇ ਤਿਆਰ ਕੀਤਾ ਹੈ। ਭਾਰਤ ਦੇ ਡਰੱਗ ਕੰਟ੍ਰੋਲਰ ਜਨਰਲ ਨੇ ਇਸ ਨੂੰ 4 ਤੋਂ 60 ਸਾਲ ਦੀ ਉਮਰ ਦੇ ਲੋਕਾਂ ਦੇ ਲਈ ਮਨਜ਼ੂਰੀ ਦਿੱਤੀ ਗਈ ਹੈ।  

ਕੀ ਹੈ QDENGA ਵੈਕਸੀਨ ?

QDENGA ਭਾਰਤ ਵਿੱਚ ਪ੍ਰਵਾਨਿਤ ਪਹਿਲਾ ਡੇਂਗੂ ਵਕਸੀਨ ਹੈ। ਇਸਦੀ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਇਸਨੂੰ ਲਗਾਉਣ ਤੋਂ ਪਹਿਲਾਂ ਡੇਂਗੂ ਟੈਸਟ ਦੀ ਲੋੜ ਨਹੀਂ ਹੁੰਦੀ ਹੈ। ਇਸਦਾ ਮਤਲਬ ਹੈ ਕਿ ਇਹ ਟੀਕਾ ਕਿਸੇ ਨੂੰ ਵੀ ਲਗਾਇਆ ਜਾ ਸਕਦਾ ਹੈ। ਜਿਨ੍ਹਾਂ ਨੂੰ ਡੇਂਗੂ ਹੋਇਆ ਹੈ, ਉਹ ਵੀ ਇਸਨੂੰ ਲਗਵਾ ਕਰ ਸਕਦੇ ਹਨ, ਜਿਸ ਨੂੰ ਨਹੀਂਵੀ ਹੋਇਆ ਹੈ ਉਹ ਵੀ ਇਹ ਵੈਕਸੀਨ ਲਗਵਾ ਸਕਦੇ ਹਨ। 

ਕਿਹੜੇ ਲੋਕਾਂ ਨੂੰ ਲੱਗ ਸਕਦੀ ਹੈ ਵੈਕਸੀਨ 

ਇਹ ਵੈਕਸੀਨ 4 ਤੋਂ 60 ਸਾਲ ਦੀ ਉਮਰ ਦੇ ਲੋਕਾਂ ਦੁਆਰਾ ਵਰਤੋਂ ਲਈ ਮਨਜ਼ੂਰ ਹੈ। ਇਸ ਲਈ ਤਿੰਨ ਮਹੀਨਿਆਂ ਦੇ ਅੰਤਰਾਲ 'ਤੇ ਦੋ ਖੁਰਾਕਾਂ ਦੀ ਲੋੜ ਹੁੰਦੀ ਹੈ। ਇਹ ਟੀਕਾ ਚਮੜੀ ਦੇ ਹੇਠਾਂ ਲਗਾਇਆ ਜਾਵੇਗਾ।

ਇਹ ਮਨਜ਼ੂਰੀ ਇੰਨੀ ਮਹੱਤਵਪੂਰਨ ਕਿਉਂ ਹੈ?

ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਡੇਂਗੂ ਦੇ ਸਭ ਤੋਂ ਵੱਧ ਮਾਮਲੇ ਹਨ। ਡੀਸੀਜੀਆਈ ਦੇ ਅਨੁਸਾਰ, ਪਿਛਲੇ 20 ਸਾਲਾਂ ਵਿੱਚ ਭਾਰਤ ਵਿੱਚ ਡੇਂਗੂ ਦੇ ਰਿਪੋਰਟ ਕੀਤੇ ਗਏ ਮਾਮਲਿਆਂ ਵਿੱਚ ਲਗਭਗ 11 ਗੁਣਾ ਵਾਧਾ ਹੋਇਆ ਹੈ। 2025 ਵਿੱਚ, ਦੇਸ਼ ਵਿੱਚ 113,000 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ, ਮਾਹਿਰਾਂ ਦਾ ਮੰਨਣਾ ਹੈ ਕਿ ਅਸਲ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਹੈ।

ਡੇਂਗੂ ਦੀਆਂ ਚਾਰ ਕਿਸਮਾਂ ਤੋਂ ਬਚਾਅ ਲਈ ਤਿਆਰ ਵੈਕਸੀਨ 

ਡੇਂਗੂ ਵਾਇਰਸ ਦੀਆਂ ਚਾਰ ਵੱਖ-ਵੱਖ ਕਿਸਮਾਂ ਹਨ। QDENGA ਨੂੰ ਚਾਰਾਂ ਕਿਸਮਾਂ ਤੋਂ ਬਚਾਅ ਲਈ ਤਿਆਰ ਕੀਤਾ ਗਿਆ ਹੈ। 

ਕਿੰਨੀ ਅਸਰਦਾਰ ਹੈ ਵੈਕਸੀਨ ? 

ਕੰਪਨੀ ਦੇ ਅਨੁਸਾਰ, QDENGA ਹੁਣ ਤੱਕ ਦਾ ਸਭ ਤੋਂ ਵਿਆਪਕ ਤੌਰ 'ਤੇ ਖੋਜਿਆ ਗਿਆ ਟੀਕਾ ਰਿਹਾ ਹੈ। ਕੰਪਨੀ ਦੇ ਅਨੁਸਾਰ, ਇਸ ਟੀਕੇ ਦਾ 28,000 ਤੋਂ ਵੱਧ ਲੋਕਾਂ 'ਤੇ ਟੈਸਟ ਕੀਤਾ ਗਿਆ ਹੈ। ਕਲੀਨਿਕਲ ਅਜ਼ਮਾਇਸ਼ਾਂ ਵਿੱਚ, ਇਹ ਦੂਜੀ ਖੁਰਾਕ ਤੋਂ 12 ਮਹੀਨਿਆਂ ਬਾਅਦ ਡੇਂਗੂ ਨੂੰ ਰੋਕਣ ਵਿੱਚ 80.2% ਅਸਰਦਾਰ ਪਾਇਆ ਗਿਆ ਹੈ। ਇਸਨੇ ਡੇਂਗੂ ਕਾਰਨ ਹਸਪਤਾਲ ਵਿੱਚ ਭਰਤੀ ਹੋਣ ਦੇ ਜੋਖਮ ਨੂੰ ਵੀ 90.4% ਤੱਕ ਘੱਟ ਕਰਨ ’ਚ ਵੀ ਸਫਲ ਰਿਹਾ ਹੈ। ਲੰਬੇ ਸਮੇਂ ਦੇ ਅੰਕੜਿਆਂ ਨੇ ਵੀ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। 

WHO ਨੇ ਵੀ ਕੀਤੀ ਇਸਦੀ ਸਿਫਾਰਿਸ਼ 

ਵਿਸ਼ਵ ਸਿਹਤ ਸੰਗਠਨ (WHO) ਪਹਿਲਾਂ ਹੀ QDENGA ਦੀ ਸਿਫ਼ਾਰਸ਼ ਕਰ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਸ ਟੀਕੇ ਨੂੰ ਡੇਂਗੂ ਦੇ ਉੱਚ ਜੋਖਮ ਵਾਲੇ ਦੇਸ਼ਾਂ ਵਿੱਚ ਜਨਤਕ ਟੀਕਾਕਰਨ ਪ੍ਰੋਗਰਾਮਾਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। 

ਦੁਨੀਆ ਭਰ ਦੇ ਕਿੰਨੇ ਦੇਸ਼ਾਂ ’ਚ QDENGA ਨੂੰ ਮਿਲੀ ਮਨਜ਼ੂਰੀ 

QDENGA ਨੂੰ ਹੁਣ ਤੱਕ 43 ਦੇਸ਼ਾਂ ਵਿੱਚ ਮਨਜ਼ੂਰੀ ਦਿੱਤੀ ਗਈ ਹੈ, ਜਿਸ ਵਿੱਚ ਭਾਰਤ ਵੀ ਸ਼ਾਮਲ ਹੈ। ਕੰਪਨੀ ਦੇ ਅਨੁਸਾਰ, ਦੁਨੀਆ ਭਰ ਵਿੱਚ 32 ਮਿਲੀਅਨ ਤੋਂ ਵੱਧ ਖੁਰਾਕਾਂ ਵੰਡੀਆਂ ਗਈਆਂ ਹਨ। ਇਸਨੂੰ ਬ੍ਰਾਜ਼ੀਲ, ਅਰਜਨਟੀਨਾ, ਕੋਲੰਬੀਆ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਵਿੱਚ ਜਨਤਕ ਟੀਕਾਕਰਨ ਪ੍ਰੋਗਰਾਮਾਂ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ  : ਗੈਂਗਸਟਰਾਂ ਖਿਲਾਫ਼ ਕੌਮਾਂਤਰੀ ਅਪ੍ਰੇਸ਼ਨ, ਪੰਜਾਬ-ਹਰਿਆਣਾ ਦੇ ਦੋ ਮੋਸਟ ਵਾਂਟੇਡ ਗੈਂਗਸਟਰ ਅਫ਼ਰੀਕਾ ਤੋਂ ਗ੍ਰਿਫ਼ਤਾਰ

Related Post