Wed, Oct 21, 2026
Whatsapp

'ਵੱਧ ਬੋਤਲਾਂ ਲੈ ਕੇ ਆਓਗੇ ਤਾਂ ਜੁਰਮਾਨਾ ਲੱਗੇਗਾ ਹੀ...'; ਪ੍ਰਤਾਪ ਬਾਜਵਾ ਦਾ CM ਮਾਨ 'ਤੇ ਤੰਜ

ਕੇਜਰੀਵਾਲ ਪੰਜਾਬ 'ਚੋਂ ਨਸ਼ਾ ਮੁਕਤ ਕੀ ਕਰਨਗੇ, ਜਦੋਂ ਉਹ ਆਪਣੇ ਸੀਐਮ ਨੂੰ ਹੀ ਨਸ਼ਾ ਮੁਕਤ ਨਹੀਂ ਕਰਵਾ ਸਕੇ : ਪ੍ਰਤਾਪ ਬਾਜਵਾ

Reported by:  PTC News Desk  Edited by:  Jaswinder Kaur -- October 21st 2026 04:37 PM -- Updated: October 21st 2026 04:41 PM
'ਵੱਧ ਬੋਤਲਾਂ ਲੈ ਕੇ ਆਓਗੇ ਤਾਂ ਜੁਰਮਾਨਾ ਲੱਗੇਗਾ ਹੀ...';  ਪ੍ਰਤਾਪ ਬਾਜਵਾ ਦਾ CM ਮਾਨ 'ਤੇ ਤੰਜ

'ਵੱਧ ਬੋਤਲਾਂ ਲੈ ਕੇ ਆਓਗੇ ਤਾਂ ਜੁਰਮਾਨਾ ਲੱਗੇਗਾ ਹੀ...'; ਪ੍ਰਤਾਪ ਬਾਜਵਾ ਦਾ CM ਮਾਨ 'ਤੇ ਤੰਜ

Pratap Singh Bajwa reaches to share the grief with Parvinder Jhote's family :  ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਅੱਜ ਕਾਂਗਰਸ ਪਾਰਟੀ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਸਨ।  ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਉਨ੍ਹਾਂ ਕਿਹਾ ਕਿ ਹਰ ਇੱਕ ਪੰਜਾਬੀ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਖਾਤਮੇ 'ਤੇ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਉਹਨਾਂ ਕਿਹਾ ਕਿ ਇਸ ਗੱਲ ਨੂੰ ਸਮਝਦਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੈਂ ਅੱਜ ਇੱਥੇ ਪਰਮਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਯਕੀਨ ਦਵਾਉਣ ਲਈ ਆਇਆ ਹਾਂ ਕਿ ਭਲਕੇ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਦੌਰਾਨ ਮੈਂ ਇੱਟ ਨਾਲ ਇੱਟ ਖੜਕਾ ਦੇਵਾਂਗਾ। 

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਵਿੱਚੋਂ ਨਸ਼ਾ ਮੁਕਤ ਕੀ ਕਰਨਗੇ, ਜਦੋਂ ਉਹ ਆਪਣੇ ਸੀਐਮ ਮਾਨ ਨੂੰ ਹੀ ਨਸ਼ਾ ਮੁਕਤ ਨਹੀਂ ਕਰਵਾ ਸਕੇ। ਉਹਨਾਂ ਕਿਹਾ ਕਿ ਬੀਤੇ ਕੱਲ੍ਹ ਵੀ ਪੰਜਾਬ ਦੇ ਸੀਐਮ ਮਾਨ 12 ਬੋਤਲਾਂ ਨਾਲ ਏਅਰਪੋਰਟ 'ਤੇ ਫੜੇ ਗਏ ਹਨ। ਇਸੇ  ਕਰਕੇ ਪੰਜਾਬ ਦੇ ਸੀਐਮ ਮਾਨ ਨੂੰ 50,000 ਰੁਪਏ ਦਾ ਜੁਰਮਾਨਾ ਵੀ ਲੱਗਿਆ ਹੈ। ਉਹਨਾਂ ਕਿਹਾ ਕਿ ਪਰਮਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਹਰ ਪਾਸੇ ਇਨਸਾਫ ਦੇ ਲਈ ਅੱਗ ਲੱਗੀ ਹੋਈ ਹੈ ਪਰ ਪੰਜਾਬ ਦਾ ਸੀਐਮ ਵਿਦੇਸ਼ ਜਾ ਕੇ ਆਪਣਾ ਜਨਮਦਿਨ ਮਨਾ ਰਿਹਾ ਹੈ। 

ਇਹ ਵੀ ਪੜ੍ਹੋ :  

https://www.ptcnews.tv/news-in-punjabi/punjab-roadways-punbus-and-prtc-contract-workers-announced-a-strike-in-punjab-4430786

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਇੱਕ ਵੀ ਮੰਤਰੀ ਜਾਂ ਵਿਧਾਇਕ ਪਰਮਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਨਹੀਂ ਪਹੁੰਚਿਆ।  

ਕਾਂਗਰਸ ਪਾਰਟੀ ਦੇ ਵਿਰੋਧੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਏਅਰਪੋਰਟ ਤੋਂ ਇਸ ਲਈ ਰੋਕਿਆ ਕਿਉਂਕਿ ਉਹ ਵਿਦੇਸ਼ ਤੋਂ ਵੱਧ ਸ਼ਰਾਬ ਲੈ ਕੇ ਆਏ ਸੀ ਅਤੇ ਜੁਰਮਾਨਾ ਤਾਂ ਫਿਰ ਭਰਨਾ ਹੀ ਪੈਣਾ ਸੀ।  

ਇਸ ਦੌਰਾਨ 'ਆਪ' ਸਰਕਾਰ 'ਤੇ ਨਿਸ਼ਾਨਾ ਵਿੰਨਦਿਆ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਦੱਸਣ ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸ ਚੀਜ਼ ਦਾ ਜੁਰਮਾਨਾ ਲਗਾਇਆ ਗਿਆ ਤਾਂ ਜੋ ਸਭ ਨੂੰ ਪਤਾ ਲੱਗ ਸਕੇ ਕਿ CM ਮਾਨ ਨੇ ਜੁਰਮਾਨਾ ਕਿਉਂ ਭਰਿਆ। ਉਹਨਾ ਕਿਹਾ ਕਿ ਹਵਾਈ ਯਾਤਰਾ ਦੌਰਾਨ ਇਕ ਯਾਤਰੀ 2 ਬੋਤਲਾਂ (ਸ਼ਰਾਬ) ਲੈ ਕੇ ਆ ਸਕਦਾ ਹੈ ਪ੍ਰੰਤੂ CM ਮਾਨ ਨੇ 8 ਤੋਂ 10 ਬੋਤਲਾਂ ਪਾਈਆਂ ਹੋਈਆਂ ਸਨ, ਇਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਜਦੋਂ ਅਸੀਂ ਜਾਣਾ ਹੈ ਤਾਂ ਵੱਧ ਕਰੰਸੀ ਨਹੀਂ ਰੱਖ ਸਕਦੇ ਜੇਕਰ ਕੋਈ ਵੱਧ ਬੋਤਲਾਂ ਲੈ ਕੇ ਆਵੇਗਾ ਤਾਂ ਜੁਰਮਾਨਾ ਤਾਂ ਭਰਨਾ ਹੀ ਪਵੇਗਾ।  

ਬਾਜਵਾ ਨੇ ਅੱਗੇ ਕਿਹਾ ਕਿ ਝੋਟੇ ਦੇ ਪਰਿਵਾਰ ਦੀ ਜੋ ਮੁੱਖ ਮੰਗ ਮੁੱਖ ਮੰਤਰੀ ਮਾਨ ਦਾ ਅਸਤੀਫਾ ਅਤੇ ਦੂਜੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਹੈ। CBI ਵਾਲੀ ਮੰਗ ਤਾਂ ਉਨ੍ਹਾਂ ਦੀ ਮੰਨ ਲਈ ਗਈ ਹੈ ਕਿਉਂਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਆ ਰਹੇ ਸਨ ਪਰ ਮੁੱਖ ਮੰਤਰੀ ਦੇ ਅਸਤੀਫੇ ਵਾਲੀ ਮੰਗ ਸਿਰਫ ਪਰਵਿੰਦਰ ਝੋਟੇ ਦੇ ਪਿਤਾ ਭੀਮ ਸਿੰਘ ਦੀ ਹੀ ਨਹੀਂ ਬਲਕਿ ਹੁਣ ਹਰੇਕ ਪੰਜਾਬੀ ਦੀ ਹੈ। 

ਉਨ੍ਹਾਂ ਦੱਸਿਆ ਕਿ ਭਲਕੇ 22 ਅਕਤੂਬਰ ਤੋਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਅਤੇ ਪੰਜਾਬ 'ਚ ਕਾਨੂੰਨ ਵਿਵਸਥਾ ਤੋਂ ਲੈ ਕੇ ਨਸ਼ੇ ਦਾ ਮੁੱਦਾ, ਕਿਸਾਨਾਂ ਦੀ ਮੰਡੀਆਂ ਵਿੱਚ ਹੋ ਰਹੀ ਲੁੱਟ, ਮੁਲਾਜ਼ਮਾਂ ਦੇ ਡੀਏ, ਪੈਨਸ਼ਨਰਾਂ ਨੂੰ ਪੈਨਸ਼ਨ ਅਤੇ ਪੰਜਾਬ ਦੀ ਕਮਜ਼ੋਰ ਹੁੰਦੀ ਆਰਥਿਕ ਸਥਿਤੀ ਦੇ ਮੁੱਦੇ ਚੁੱਕੇ ਜਾਣਗੇ।  



- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK