ਭਾਰਤ ਚ Nipah Virus ਨੇ ਦਿੱਤੀ ਦਸਤਕ, ਪੱਛਮੀ ਬੰਗਾਲ ਚ ਦੋ ਕੇਸ ਆਏ ਸਾਮਹਣੇ, WHO ਨੇ ਕਹੀ ਵੱਡੀ ਗੱਲ
ਭਾਰਤ 'ਚ Nipah Virus ਨੇ ਦਸਤਕ ਦੇ ਦਿੱਤੀ ਹੈ। ਪੱਛਮੀ ਬੰਗਾਲ 'ਚ ਦੋ ਕੇਸ ਸਾਮਹਣੇ ਆਏ ਹਨ। ਹਾਲਾਂਕਿ, WHO ਨੇ ਕੇਸਾਂ ਨੂੰ ਲੈ ਕੇ ਕੋਈ ਵੱਡੀ ਖਤਰੇ ਵਾਲੀ ਗੱਲ ਤੋਂ ਇਨਕਾਰ ਕੀਤਾ ਹੈ ਅਤੇ ਯਾਤਰਾ ਪਾਬੰਦੀਆਂ ਨੂੰ ਖਾਰਜ ਕੀਤਾ ਹੈ।
ਭਾਰਤ 'ਚ Nipah Virus ਨੇ ਦਸਤਕ ਦੇ ਦਿੱਤੀ ਹੈ। ਪੱਛਮੀ ਬੰਗਾਲ 'ਚ ਦੋ ਕੇਸ ਸਾਮਹਣੇ ਆਏ ਹਨ। ਹਾਲਾਂਕਿ, WHO ਨੇ ਕੇਸਾਂ ਨੂੰ ਲੈ ਕੇ ਕੋਈ ਵੱਡੀ ਖਤਰੇ ਵਾਲੀ ਗੱਲ ਤੋਂ ਇਨਕਾਰ ਕੀਤਾ ਹੈ ਅਤੇ ਯਾਤਰਾ ਪਾਬੰਦੀਆਂ ਨੂੰ ਖਾਰਜ ਕੀਤਾ ਹੈ।
ਵਿਸ਼ਵ ਸਿਹਤ ਸੰਗਠਨ ਨੇ ਭਾਰਤ 'ਚ ਵਾਇਰਸ ਦੇ ਫੈਲਣ ਬਾਰੇ ਕੀ ਕਿਹਾ ?
ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਕਿ ਭਾਰਤ ਵਿੱਚ ਨਿਪਾਹ ਵਾਇਰਸ ਦੀ ਮੌਜੂਦਾ ਸਥਿਤੀ ਤਹਿਤ ਵੱਡੇ ਪੱਧਰ 'ਤੇ ਫੈਲਣ ਦਾ ਘੱਟ ਜੋਖਮ ਹੈ ਅਤੇ ਯਾਤਰਾ ਜਾਂ ਵਪਾਰ ਪਾਬੰਦੀਆਂ ਦੀ ਕੋਈ ਜ਼ਰੂਰਤ ਨਹੀਂ ਹੈ, ਭਾਵੇਂ ਇਨ੍ਹਾਂ ਦੋ ਮਾਮਲਿਆਂ ਨੇ ਸਥਾਨਕ ਇਲਾਕੇ 'ਚ ਚਿੰਤਾਵਾਂ ਨੂੰ ਵਧਾਇਆ ਹੈ। WHO ਦਾ ਮੁਲਾਂਕਣ ਉਨ੍ਹਾਂ ਰਿਪੋਰਟਾਂ ਦੇ ਵਿਚਕਾਰ ਆਇਆ ਹੈ ਕਿ ਜਦੋਂ ਕਈ ਏਸ਼ੀਆਈ ਦੇਸ਼ਾਂ ਨੇ ਵਾਇਰਸ ਦੀ ਉੱਚ ਮੌਤ ਦਰ ਦੀਆਂ ਚਿੰਤਾਵਾਂ ਤੋਂ ਬਾਅਦ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਸਿਹਤ ਜਾਂਚ ਵਧਾ ਦਿੱਤੀ ਹੈ।
ਵਿਸ਼ਵ ਸਿਹਤ ਸੰਸਥਾ ਨੇ ਅਧਿਕਾਰਤ ਪਲੇਟਫਾਰਮ 'ਤੇ ਕਿਹਾ ਕਿ ਹਾਲ ਹੀ ਦੇ ਮਾਮਲਿਆਂ ਨਾਲ ਵਾਇਰਸ ਦੇ ਮਨੁੱਖ ਤੋਂ ਮਨੁੱਖ 'ਚ ਫੈਲਣ ਦੇ ਕੋਈ ਸਬੂਤ ਨਹੀਂ ਹਨ। ਇਸ ਪੜਾਅ 'ਤੇ ਰਾਸ਼ਟਰੀ, ਖੇਤਰੀ ਅਤੇ ਵਿਸ਼ਵਵਿਆਪੀ ਜੋਖਮ ਘੱਟ ਹਨ। ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਦੋ ਸੰਕਰਮਿਤਾਂ ਦਾ ਪਤਾ ਲੱਗਿਆ ਹੈ। ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਦੋਵੇਂ ਮਰੀਜ਼ ਲੱਛਣਾਂ ਦੇ ਬਾਵਜੂਦ ਜ਼ਿਲ੍ਹੇ ਦੇ ਅੰਦਰ ਹੀ ਰਹੇ।
ਦੱਸ ਦਈਏ ਕਿ ਇਹ ਭਾਰਤ ਵਿੱਚ ਨਿਪਾਹ ਵਾਇਰਸ ਦੀ ਸੰਕਰਮਿਤਾ ਦਾ ਸੱਤਵਾਂ ਰਿਪੋਰਟ ਕੀਤਾ ਗਿਆ ਮਾਮਲਾ ਹੈ, ਜਦਕਿ ਪੱਛਮੀ ਬੰਗਾਲ 'ਚ ਤੀਜਾ। ਇਸ ਵਾਇਰਸ ਦੇ ਪਿਛਲੇ ਮਾਮਲੇ 2001 ਵਿੱਚ ਸਿਲੀਗੁੜੀ ਅਤੇ 2007 ਵਿੱਚ ਨਾਦੀਆ ਵਿੱਚ ਸਾਹਮਣੇ ਆਏ ਸਨ।