Moga News : ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਆਉਣ ਕਾਰਨ ਨੌਜਵਾਨ ਝੁਲਸਿਆ , ਛੱਤ 'ਤੇ ਲਗਾ ਰਿਹਾ ਸੀ ਲੜੀਆਂ
Moga News : ਮੋਗਾ (Moga) ਦੇ ਬੇਦੀ ਨਗਰ 'ਚ 66 ਕੇ.ਵੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਆਉਣ ਕਾਰਨ ਵੱਡਾ ਧਮਾਕਾ ਹੋਇਆ ਹੈ। ਇਸ ਹਾਦਸੇ 'ਚ ਇੱਕ ਨੌਜਵਾਨ ਬੁਰੀ ਤਰ੍ਹਾਂ ਝੁਲਸਿਆ ਗਿਆ ਹੈ। ਜਿਸ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਇੱਕ ਘਰ ਵਿੱਚ ਵਿਆਹ ਰੱਖਿਆ ਸੀ ,ਜਿਸ ਕਰਕੇ ਟੈਂਟ ਵਾਲਾ ਇੱਕ ਨੌਜਵਾਨ ਘਰ ਦੀ ਛੱਤ 'ਤੇ ਲੜੀਆਂ ਲਾ ਰਿਹਾ ਸੀ। ਲੜੀਆਂ ਲਾਉਂਦੇ ਹੋਏ ਨੌਜਵਾਨ ਅਚਾਨਕ 66 KV ਦੀਆਂ ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਆ ਗਿਆ ਅਤੇ ਵੱਡਾ ਧਮਾਕਾ ਹੋਇਆ ਹੈ। ਇਸ ਦੌਰਾਨ ਨੇੜੇ ਦੇ ਕਈ ਘਰਾਂ ਦਾ ਨੁਕਸਾਨ ਹੋਇਆ ਹੈ। ਘਰ ਦੀ ਛੱਤ 'ਤੇ ਲੱਗਿਆ ਪਲਾਸਟਰ ਵੀ ਟੁੱਟਿਆ ਅਤੇ ਕਈ ਘਰਾਂ ਦਾ ਇਲੈਕਟਰੋਨਿਕ ਸਮਾਨ ਵੀ ਸੜ ਗਿਆ ਹੈ।
ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ 2023 ਵਿੱਚ ਵੀ ਇਹੀ 66 KV ਦੀਆਂ ਤਾਰਾਂ ਦੀ ਚਪੇਟ 'ਚ ਆਉਣ ਕਾਰਨ ਇੱਕ 13 ਸਾਲ ਦੇ ਬੱਚੇ ਦੀ ਮੌਤ ਹੋਈ ਸੀ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਬਹੁਤ ਬਾਹਰ ਲਿਖ ਕੇ ਦਿੱਤਾ ਪਰ ਪ੍ਰਸ਼ਾਸਨ ਨੇ ਸਾਡੀ ਸਾਰ ਨਹੀਂ ਲਈ। ਜਿਸ ਕਾਰਨ ਲਗਤਾਰ ਹਾਦਸੇ ਵਾਪਰ ਰਹੇ ਹਨ।
- PTC NEWS