India Issues NOTAM : ਭਾਰਤ 7 ਅਤੇ 8 ਮਈ ਨੂੰ ਪਾਕਿਸਤਾਨ ਸਰਹੱਦ ਨੇੜੇ ਕਰੇਗਾ ਹਵਾਈ ਅਭਿਆਸ , ਰਾਫੇਲ, ਸੁਖੋਈ ਅਤੇ ਮਿਰਾਜ ਵਰਗੇ ਕਈ ਲੜਾਕੂ ਜਹਾਜ਼ ਕਰਨਗੇ ਯੁੱਧ ਅਭਿਆਸ

India Issues NOTAM : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਬਹੁਤ ਵੱਧ ਗਿਆ ਹੈ। ਯੁੱਧ ਦੀ ਆਸ਼ੰਕਾ ਦੇ ਵਿਚਕਾਰ ਭਾਰਤੀ ਹਵਾਈ ਸੈਨਾ ਭਾਰਤ-ਪਾਕਿਸਤਾਨ ਸਰਹੱਦ ਦੇ ਦੱਖਣੀ ਹਿੱਸੇ 'ਤੇ ਵੱਡੇ ਪੱਧਰ 'ਤੇ ਹਵਾਈ ਹਮਲੇ ਦਾ ਅਭਿਆਸ ਕਰੇਗੀ। ਇਹ ਹਵਾਈ ਅਭਿਆਸ ਬੁੱਧਵਾਰ ਅਤੇ ਵੀਰਵਾਰ ਨੂੰ ਹੋਵੇਗਾ।

By  Shanker Badra May 6th 2025 07:43 PM -- Updated: May 6th 2025 08:11 PM

India Issues NOTAM : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਬਹੁਤ ਵੱਧ ਗਿਆ ਹੈ। ਯੁੱਧ ਦੀ ਆਸ਼ੰਕਾ ਦੇ ਵਿਚਕਾਰ ਭਾਰਤੀ ਹਵਾਈ ਸੈਨਾ ਭਾਰਤ-ਪਾਕਿਸਤਾਨ ਸਰਹੱਦ ਦੇ ਦੱਖਣੀ ਹਿੱਸੇ 'ਤੇ ਵੱਡੇ ਪੱਧਰ 'ਤੇ ਹਵਾਈ ਹਮਲੇ ਦਾ ਅਭਿਆਸ ਕਰੇਗੀ। ਇਹ ਹਵਾਈ ਅਭਿਆਸ ਬੁੱਧਵਾਰ ਅਤੇ ਵੀਰਵਾਰ ਨੂੰ ਹੋਵੇਗਾ।

ਬੁੱਧਵਾਰ ਰਾਤ 9:30 ਵਜੇ ਸ਼ੁਰੂ ਹੋਵੇਗਾ ਇਹ ਅਭਿਆਸ 

ਜਾਣਕਾਰੀ ਅਨੁਸਾਰ ਭਾਰਤ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਦੱਖਣੀ ਹਿੱਸੇ 'ਤੇ 7 ਅਤੇ 8 ਮਈ ਨੂੰ ਹੋਣ ਵਾਲੇ ਵੱਡੇ ਪੱਧਰ ਦੇ ਹਵਾਈ ਅਭਿਆਸ ਲਈ ਏਅਰਮੈਨ ਨੂੰ ਨੋਟਿਸ (NOTAM) ਜਾਰੀ ਕੀਤਾ ਹੈ। ਇਹ ਅਭਿਆਸ ਭਾਰਤ ਦੇ ਨਿਯਮਤ ਅਭਿਆਸਾਂ ਦਾ ਹਿੱਸਾ ਹੈ, ਜਿਸ ਵਿੱਚ ਭਾਰਤੀ ਹਵਾਈ ਸੈਨਾ (IAF) ਰਾਜਸਥਾਨ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ-ਨਾਲ ਯੁੱਧ ਅਭਿਆਸ ਕਰੇਗੀ। NOTAM ਦੇ ਅਨੁਸਾਰ ਇਹ ਹਵਾਈ ਅਭਿਆਸ 7 ਮਈ ਨੂੰ ਰਾਤ 9:30 ਵਜੇ ਸ਼ੁਰੂ ਹੋਵੇਗਾ ਅਤੇ 8 ਮਈ ਨੂੰ ਸਵੇਰੇ 3:00 ਵਜੇ ਤੱਕ ਜਾਰੀ ਰਹੇਗਾ। ਪ੍ਰਭਾਵਿਤ ਖੇਤਰਾਂ ਵਿੱਚ ਕਿਸੇ ਵੀ ਜਹਾਜ਼ ਜਾਂ ਡਰੋਨ ਨੂੰ ਉਡਾਉਣ 'ਤੇ ਪਾਬੰਦੀ ਹੋਵੇਗੀ।

ਰਾਫੇਲ, ਸੁਖੋਈ ਅਤੇ ਮਿਰਾਜ ਵਰਗੇ ਕਈ ਲੜਾਕੂ ਜਹਾਜ਼ ਕਰਨਗੇ ਯੁੱਧ ਅਭਿਆਸ  

ਭਾਰਤੀ ਹਵਾਈ ਸੈਨਾ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਹਵਾਈ ਸੈਨਾ 7 ਮਈ ਤੋਂ ਰਾਜਸਥਾਨ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ-ਨਾਲ ਮਾਰੂਥਲ ਖੇਤਰ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਅਭਿਆਸ ਕਰੇਗੀ, ਜਿਸ ਵਿੱਚ ਰਾਫੇਲ, ਮਿਰਾਜ 2000 ਅਤੇ ਸੁਖੋਈ-30 ਸਮੇਤ ਸਾਰੇ ਫਰੰਟਲਾਈਨ ਲੜਾਕੂ ਜਹਾਜ਼ ਸ਼ਾਮਲ ਹੋਣਗੇ। ਇਸ ਅਭਿਆਸ ਦਾ ਸਮਾਂ ਅਤੇ ਸਥਾਨ ਮਹੱਤਵਪੂਰਨ ਹੈ ਕਿਉਂਕਿ ਹਾਲ ਹੀ ਵਿੱਚ ਸਰਹੱਦ ਪਾਰ ਦੀਆਂ ਘਟਨਾਵਾਂ ਤੋਂ ਬਾਅਦ ਖੇਤਰ ਵਿੱਚ ਤਣਾਅ ਵਧ ਗਿਆ ਹੈ।

ਪਾਕਿਸਤਾਨ ਲਈ ਭਾਰਤੀ ਹਵਾਈ ਖੇਤਰ ਬੰਦ

ਹਾਲ ਹੀ ਵਿੱਚ ਭਾਰਤ ਨੇ ਵਧਦੇ ਤਣਾਅ ਦੇ ਵਿਚਕਾਰ ਸਾਰੇ ਪਾਕਿਸਤਾਨੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਸੀ। ਇਹ ਪਾਬੰਦੀ 23 ਮਈ 2025 ਤੱਕ ਲਾਗੂ ਰਹੇਗੀ। ਇਸੇ ਤਰ੍ਹਾਂ ਪਾਕਿਸਤਾਨ ਨੇ ਇਸਲਾਮਾਬਾਦ ਅਤੇ ਲਾਹੌਰ ਉੱਤੇ ਇੱਕ ਅਸਥਾਈ ਨੋ-ਫਲਾਈ ਜ਼ੋਨ ਘੋਸ਼ਿਤ ਕੀਤਾ ਹੈ। ਉਸਨੂੰ ਭਾਰਤ ਵੱਲੋਂ ਸੰਭਾਵਿਤ ਹਵਾਈ ਹਮਲੇ ਦਾ ਡਰ ਹੈ।

ਕੰਟਰੋਲ ਰੇਖਾ 'ਤੇ ਵਧਿਆ ਤਣਾਅ  

ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ (LoC) ਦੇ ਨਾਲ ਸਥਿਤੀ ਤਣਾਅਪੂਰਨ ਬਣੀ ਹੋਈ ਹੈ, ਭਾਰਤ ਨੇ ਪਾਕਿਸਤਾਨੀ ਫੌਜਾਂ ਦੁਆਰਾ ਜੰਗਬੰਦੀ ਦੀ ਉਲੰਘਣਾ ਦਾ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਪਿਛਲੇ ਕਈ ਦਿਨਾਂ ਤੋਂ ਨੌਸ਼ਹਿਰਾ, ਸੁੰਦਰਬਨੀ ਅਤੇ ਬਾਰਾਮੂਲਾ ਵਰਗੇ ਇਲਾਕਿਆਂ ਵਿੱਚ ਗੋਲੀਬਾਰੀ ਕਰ ਰਿਹਾ ਹੈ।

Related Post