Jammu-Kashmir Encounter : ਪੁੰਛ ਚ LoC ਤੇ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮ, 3 ਅੱਤਵਾਦੀ ਮਾਰੇ

Jammu-Kashmir Encounter : ਮੁਕਾਬਲੇ 'ਚ 3 ਅੱਤਵਾਦੀ ਮਾਰੇ ਗਏ ਹਨ। ਫਿਲਹਾਲ ਤਲਾਸ਼ੀ ਮੁਹਿੰਮ ਜਾਰੀ ਹੈ। ਫੌਜ ਦੇ ਨਾਲ-ਨਾਲ ਜੰਮੂ-ਕਸ਼ਮੀਰ ਪੁਲਸ ਵੀ ਸਾਂਝੀ ਮੁਹਿੰਮ 'ਚ ਸ਼ਾਮਲ ਸੀ। ਸੁਰੱਖਿਆ ਬਲਾਂ ਨੇ ਸੰਘਣੇ ਜੰਗਲਾਂ 'ਚ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।

By  KRISHAN KUMAR SHARMA January 31st 2025 08:27 AM -- Updated: January 31st 2025 08:31 AM

3 Terrorist killed on LOC : ਜੰਮੂ-ਕਸ਼ਮੀਰ ਦੇ ਪੁੰਛ 'ਚ ਫੌਜ ਨੇ ਅੱਤਵਾਦੀਆਂ ਦੀ ਘੁਸਪੈਠ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਮੁਕਾਬਲੇ 'ਚ 3 ਅੱਤਵਾਦੀ ਮਾਰੇ ਗਏ ਹਨ। ਫਿਲਹਾਲ ਤਲਾਸ਼ੀ ਮੁਹਿੰਮ ਜਾਰੀ ਹੈ। ਫੌਜ ਦੇ ਨਾਲ-ਨਾਲ ਜੰਮੂ-ਕਸ਼ਮੀਰ ਪੁਲਸ ਵੀ ਸਾਂਝੀ ਮੁਹਿੰਮ 'ਚ ਸ਼ਾਮਲ ਸੀ। ਸੁਰੱਖਿਆ ਬਲਾਂ ਨੇ ਸੰਘਣੇ ਜੰਗਲਾਂ 'ਚ ਅੱਤਵਾਦੀਆਂ (Terrorist Attack) ਨੂੰ ਢੇਰ ਕਰ ਦਿੱਤਾ। ਇਹ ਅੱਤਵਾਦੀ, ਖਰੀ ਕਰਮਾਰਾ ਇਲਾਕੇ ਦੇ ਨੇੜੇ ਤੋਂ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ਅੱਤਵਾਦੀਆਂ ਕੋਲ ਭਾਰੀ ਹਥਿਆਰ ਸਨ। ਫੌਜ ਨੇ ਇਸ ਖੇਤਰ 'ਚ ਕੰਟਰੋਲ ਰੇਖਾ 'ਤੇ ਕੁਝ ਹਿਲਜੁਲ ਦੇਖੀ, ਜਿਸ ਤੋਂ ਬਾਅਦ ਗਰੁੱਪ 'ਚ ਆਏ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੰਘਣੇ ਜੰਗਲਾਂ 'ਚ ਤਲਾਸ਼ੀ ਮੁਹਿੰਮ ਜਾਰੀ ਹੈ। ਫੌਜ ਦੇ ਅਧਿਕਾਰਤ ਸੂਤਰਾਂ ਮੁਤਾਬਕ ਅੱਤਵਾਦੀ ਗਤੀਵਿਧੀਆਂ ਦਾ ਪਤਾ ਲੱਗਾ ਹੈ। ਫਿਲਹਾਲ ਆਪਰੇਸ਼ਨ ਚੱਲ ਰਿਹਾ ਹੈ।

ਜਾਣਕਾਰੀ ਮੁਤਾਬਕ ਪੁੰਛ 'ਚ ਕੰਟਰੋਲ ਰੇਖਾ 'ਤੇ ਖਡਮਾਲ ਇਲਾਕੇ 'ਚ ਤਾਇਨਾਤ ਫੌਜ ਦੇ ਜਵਾਨਾਂ ਨੂੰ ਕੁਝ ਹਿਲਜੁਲ ਹੁੰਦੀ ਨਜ਼ਰ ਆਈ। ਘੁਸਪੈਠ ਦੀ ਸੰਭਾਵਨਾ ਨੂੰ ਦੇਖਦੇ ਹੋਏ, ਜਵਾਨਾਂ ਨੇ ਨੇੜਲੇ ਸੁਰੱਖਿਆ ਚੌਕੀਆਂ ਨੂੰ ਚੌਕਸ ਕੀਤਾ ਅਤੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਅੱਤਵਾਦੀਆਂ ਨੂੰ ਚੁਣੌਤੀ ਦਿੱਤੀ।

ਜੰਮੂ ਡਿਵੀਜ਼ਨ ਦੇ ਡੋਡਾ 'ਚ ਅੱਤਵਾਦੀਆਂ ਦੀਆਂ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀਰਵਾਰ ਨੂੰ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਆਪਰੇਸ਼ਨ ਡੋਡਾ ਪੁਲਿਸ ਅਤੇ ਸੀਆਰਪੀਐਫ ਵੱਲੋਂ ਸਵੇਰੇ 8:30 ਵਜੇ ਡੋਡਾ ਦੇ ਦੋਰਹੂ, ਬਸਤੀ ਅਤੇ ਭਦਰਵਾਹ ਦੇ ਆਲੇ ਦੁਆਲੇ ਜੰਗਲੀ ਖੇਤਰ ਵਿੱਚ ਸ਼ੁਰੂ ਕੀਤਾ ਗਿਆ ਸੀ। ਦੇਰ ਸ਼ਾਮ ਤੱਕ ਸੁਰੱਖਿਆ ਬਲਾਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਸੀ ਪਰ ਕਾਰਵਾਈ ਅਜੇ ਵੀ ਜਾਰੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਡੋਡਾ ਦੇ ਜੰਗਲਾਂ 'ਚ ਕਈ ਅੱਤਵਾਦੀ ਘਟਨਾਵਾਂ ਵਾਪਰੀਆਂ ਸਨ। ਅੱਤਵਾਦੀਆਂ ਨੇ ਛਤਰਗਲਾ 'ਚ ਸੁਰੱਖਿਆ ਬਲਾਂ ਦੇ ਕੈਂਪ 'ਤੇ ਗੋਲੀਆਂ ਚਲਾਈਆਂ ਸਨ, ਜਿਸ 'ਚ ਇਕ ਜਵਾਨ ਜ਼ਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਫੌਜ ਨੇ ਚੌਕਸੀ ਹੋਰ ਵਧਾ ਦਿੱਤੀ ਹੈ।

ਖਬਰ ਅਪਡੇਟ ਜਾਰੀ...

Related Post