INDIA ਹਾਊਸ ਚ ਇਕੱਠੇ ਹੋਏ ਭਾਰਤੀ ਅਥਲੀਟ, ਨੀਤਾ ਅੰਬਾਨੀ ਨੇ ਕੀਤਾ ਸਨਮਾਨਤ

Nita Ambani honored Indian athletes : ਬੁੱਧਵਾਰ ਭਾਰਤੀ ਖਿਡਾਰੀ ਵੱਡੀ ਗਿਣਤੀ 'ਚ ਡੀ ਲਾ ਵਿਲੇਟ ਪਾਰਕ ਸਥਿਤ ਇੰਡੀਆ ਹਾਊਸ ਪਹੁੰਚੇ, ਜਿੱਥੇ ਨੀਤਾ ਅੰਬਾਨੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

By  KRISHAN KUMAR SHARMA July 31st 2024 05:09 PM -- Updated: July 31st 2024 05:28 PM

Paris Olympic 2024 : ਪੈਰਿਸ ਓਲੰਪਿਕ ਵਿੱਚ ਭਾਰਤ ਨੇ ਸ਼ੁਰੂਆਤੀ ਦਿਨਾਂ ਵਿੱਚ ਦੋ ਤਮਗੇ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਬੁੱਧਵਾਰ ਭਾਰਤੀ ਖਿਡਾਰੀ ਵੱਡੀ ਗਿਣਤੀ 'ਚ ਡੀ ਲਾ ਵਿਲੇਟ ਪਾਰਕ ਸਥਿਤ ਇੰਡੀਆ ਹਾਊਸ ਪਹੁੰਚੇ, ਜਿੱਥੇ ਨੀਤਾ ਅੰਬਾਨੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਨ੍ਹਾਂ ਖਿਡਾਰੀਆਂ ਵਿੱਚ ਕਾਂਸੀ ਤਮਗਾ ਜੇਤੂ ਸਰਬਜੋਤ ਸਿੰਘ, ਰੋਹਨ ਬੋਪੰਨਾ, ਸ਼ਰਤ ਕਮਲ, ਮਨਿਕਾ ਬੱਤਰਾ ਅਤੇ ਅਰਜੁਨ ਬਬੂਟਾ ਵਰਗੇ ਚੋਟੀ ਦੇ ਭਾਰਤੀ ਅਥਲੀਟਾਂ ਨੂੰ ਇੰਡੀਆ ਹਾਊਸ ਵਿਖੇ ਸਨਮਾਨਿਤ ਕੀਤਾ ਗਿਆ।


ਖਿਡਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ IOC ਮੈਂਬਰ ਅਤੇ ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ ਨੇ ਕਿਹਾ, "ਓਲੰਪਿਕ ਵਿੱਚ ਪਹਿਲੀ ਵਾਰ ਬਣੇ ਇੰਡੀਆ ਹਾਊਸ ਵਿੱਚ ਤੁਹਾਡਾ ਸੁਆਗਤ ਹੈ! ਅੱਜ ਇੱਥੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਬਹੁਤ ਸਾਰੇ ਖਿਡਾਰੀ ਮੌਜੂਦ ਹਨ।''

ਉਨ੍ਹਾਂ ਅੱਗੇ ਕਿਹਾ ਕਿ ਤੁਹਾਡੇ ਵਿੱਚੋਂ ਹਰ ਇੱਕ ਨੇ ਸਾਨੂੰ ਮਾਣ ਦਿੱਤਾ ਹੈ। ਮਨੂ ਭਾਕਰ ਅਤੇ ਸਰਬਜੋਤ ਸਿੰਘ ਦਾ ਵਿਸ਼ੇਸ਼ ਧੰਨਵਾਦ ਜਿਨ੍ਹਾਂ ਨੇ ਦੂਜਾ ਮੈਡਲ ਜਿੱਤ ਕੇ ਸਾਡਾ ਮਾਣ ਵਧਾਇਆ। ਸਰਬਜੋਤ ਸਿੰਘ ਅੱਜ ਸਾਡੇ ਨਾਲ ਹਨ ਅਤੇ ਸਾਨੂੰ ਉਨ੍ਹਾਂ ਨੂੰ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਹੈ।


ਖਿਡਾਰੀਆਂ ਦਾ ਢੋਲ ਦੀ ਗੂੰਜ ਦੇ ਨਾਲ ਰਵਾਇਤੀ ਭਾਰਤੀ ਟਿੱਕਾ ਲਗਾ ਕੇ ਸਵਾਗਤ ਕੀਤਾ ਗਿਆ। ਨੀਤਾ ਅੰਬਾਨੀ ਨੇ ਦੁਨੀਆ ਦੇ ਸਭ ਤੋਂ ਵੱਡੇ ਖੇਡ ਮੰਚ 'ਤੇ ਦੇਸ਼ ਦੀ ਨੁਮਾਇੰਦਗੀ ਕਰਨ ਅਤੇ ਉਨ੍ਹਾਂ ਦੇ ਯਤਨਾਂ ਲਈ ਸਾਰੇ ਖਿਡਾਰੀਆਂ ਦਾ ਧੰਨਵਾਦ ਕੀਤਾ। ਓਲੰਪਿਕ ਅੰਦੋਲਨ ਨੂੰ ਸਮਰਥਨ ਦੇਣ ਲਈ ਇੰਡੀਆ ਹਾਊਸ ਵਿਖੇ ਇੱਕ ਡਿਜੀਟਲ ਜੋਤਿ ਵੀ ਜਗਾਈ ਗਈ।

Related Post