ਹੁਣ ਆਸਟ੍ਰੇਲੀਆ ’ਚ ਭਾਰਤੀ ਡਿਗਰੀਆਂ ਹੋਣਗੀਆਂ ਵੈਧ !

ਪੰਜਾਬ ਤੋਂ ਬਾਹਰਲੇ ਮੁਲਕ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵੱਡੀ ਖੁਸ਼ਖਬਰੀ ਦਿੱਤੀ ਹੈ।

By  Ramandeep Kaur March 9th 2023 02:17 PM

Indian degrees to be recognised in Australia: ਪੰਜਾਬ ਤੋਂ ਬਾਹਰਲੇ ਮੁਲਕ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵੱਡੀ ਖੁਸ਼ਖਬਰੀ ਦਿੱਤੀ ਹੈ। ਮੀਡੀਆ ਰਿਪੋਰਟ ਅਨੁਸਾਰ ਭਾਰਤ ਤੋਂ ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਦੀ ਡਿਗਰੀ ਨੂੰ ਆਸਟ੍ਰੇਲੀਆ ਚ ਮਾਨਤਾ ਦਿੱਤੀ ਜਾਵੇਗੀ।

ਸਥਾਨਕ ਰਿਪੋਰਟ ਅਨੁਸਾਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਬੁੱਧਵਾਰ ਸ਼ਾਮ ਨੂੰ ਇਹ ਘੋਸ਼ਣਾ ਕੀਤੀ ਕਿ ਉਨ੍ਹਾਂ ਦੇ ਦੇਸ਼ ਅਤੇ ਭਾਰਤ ਸਰਕਾਰ ਨੇ ਆਸਟ੍ਰੇਲੀਆ - ਭਾਰਤ ਸਿੱਖਿਆ ਯੋਗਤਾ ਮਾਨਤਾ ਵਿਧੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਅਲਬਾਨੀਜ਼ ਨੇ ਇੱਕ ਪ੍ਰੋਗਰਾਮ 'ਚ ਆਧਿਕਾਰਿਕ ਤੌਰ 'ਤੇ ਇਹ ਘੋਸ਼ਣਾ ਕੀਤੀ ਕਿ ਆਸਟ੍ਰੇਲੀਆ ਦਾ ਡੀਕਿਨ ਯੂਨੀਵਰਸਿਟੀ ਗੁਜਰਾਤ ਦੇ ਗਾਂਧੀਨਗਰ ਦੇ ਗਿਫਟ ਸਿਟੀ ਵਿੱਚ ਇੱਕ ਅੰਤਰਰਾਸ਼ਟਰੀ ਬ੍ਰਾਂਚ ਕੰਪਲੈਕਸ ਸਥਾਪਤ ਕਰੇਗਾ । 

ਰਿਪੋਰਟ ਮੁਤਾਬਕ ਉਨ੍ਹਾਂ ਕਿਹਾ ਕਿ ਸਾਡੇ ਦੋਪੱਖੀ ਸਿੱਖਿਆ ਸਬੰਧਾਂ 'ਚ ਮਹੱਤਵਪੂਰਣ ਤਰੱਕੀ ਹੋਈ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਸਟ੍ਰੇਲੀਆ - ਭਾਰਤ ਸਿੱਖਿਆ ਯੋਗਤਾ ਮਾਨਤਾ ਵਿਧੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ।

ਅਲਬਾਨੀਜ਼ ਅਨੁਸਾਰ ਨਵੀਂ ਵਿਧੀ ਦਾ ਮਤਲਬ ਹੈ ਕਿ ਜੇਕਰ ਤੁਸੀ ਇੱਕ ਭਾਰਤੀ ਵਿਦਿਆਰਥੀ ਹੋ ਅਤੇ ਆਸਟ੍ਰੇਲੀਆ ਵਿੱਚ ਪੜ੍ਹ ਰਹੇ ਹੋ ਜਾਂ ਪੜ੍ਹਾਈ ਕਰ ਚੁੱਕੇ ਹੋ ਤਾਂ ਤੁਹਾਡੀ ਸਖ਼ਤ ਮਿਹਨਤ ਨਾਲ ਹਾਸਲ ਕੀਤੀ ਡਿਗਰੀ ਨੂੰ ਘਰ ਪਰਤਣ 'ਤੇ ਮਾਨਤਾ ਦਿੱਤੀ ਜਾਵੇਗੀ। ਜੇਕਰ ਤੁਸੀਂ ਆਸਟ੍ਰੇਲੀਆ 'ਚ ਵੱਡੀ ਗਿਣਤੀ ਵਾਲੇ ਭਾਰਤੀ ਪ੍ਰਵਾਸੀਆਂ  ਦੇ ਸਮੂਹ ਦੇ ਮੈਂਬਰ ਹੋ, ਤਾਂ ਤੁਸੀਂ ਜਿਆਦਾ ‍ਮਾਣ ਮਹਿਸੂਸ ਕਰੋਗੇ ਕਿ ਤੁਹਾਡੀ ਭਾਰਤੀ ਯੋਗਤਾ ਨੂੰ ਆਸਟ੍ਰੇਲੀਆ ਵਿੱਚ ਮਾਨਤਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: Punjab Budget Session: ਕਾਂਗਰਸ ਨੇ ਮੂਸੇਵਾਲਾ ਦੀ ਸੁਰੱਖਿਆ ਲੀਕ ਮਾਮਲੇ 'ਤੇ 'ਆਪ' ਸਰਕਾਰ ਨੂੰ ਘੇਰਿਆ; ਬਲਤੇਜ ਪੰਨੂ 'ਤੇ ਸਾਧਿਆ ਨਿਸ਼ਾਨਾ

Related Post