Saudi Arab ਦਾ Kafala System ਖ਼ਤਮ, ਜਾਣੋ ਭਾਰਤੀਆਂ ਲਈ ਕਿਉਂ ਹੈ ਇਹ ਫੈਸਲਾ ਅਹਿਮ?
Saudi Arabia News : ਸਾਊਦੀ ਅਰਬ ਨੇ 50 ਸਾਲ ਪੁਰਾਣੇ ਕਫਾਲਾ ਸਿਸਟਮ ਨੂੰ ਖਤਮ ਕਰ ਦਿੱਤਾ ਹੈ। ਇਸਦਾ ਪੂਰਾ ਨਾਮ ਕਫਾਲਾ ਲੇਬਰ ਸਪਾਂਸਰਸ਼ਿਪ (Kafala labor sponsorship) ਸਿਸਟਮ ਸੀ, ਜਿਸਨੂੰ ਵਿਆਪਕ ਤੌਰ 'ਤੇ ਆਧੁਨਿਕ ਗੁਲਾਮੀ ਵਜੋਂ ਦਰਸਾਇਆ ਗਿਆ ਸੀ। ਇਸ ਪ੍ਰਣਾਲੀ ਦੇ ਤਹਿਤ ਮਾਲਕਾਂ ਕੋਲ ਵਿਦੇਸ਼ੀ ਕਾਮਿਆਂ ਦੇ ਜੀਵਨ 'ਤੇ ਪੂਰਾ ਨਿਯੰਤਰਣ ਸੀ, ਜਿਸ ਵਿੱਚ ਉਨ੍ਹਾਂ ਦੇ ਪਾਸਪੋਰਟ ਰੱਖਣਾ ਅਤੇ ਇਹ ਫੈਸਲਾ ਕਰਨਾ ਸ਼ਾਮਲ ਸੀ ਕਿ ਉਹ ਕਦੋਂ ਨੌਕਰੀਆਂ ਬਦਲ ਸਕਦੇ ਹਨ ਜਾਂ ਦੇਸ਼ ਛੱਡ ਸਕਦੇ ਹਨ।
ਇਸ ਫੈਸਲੇ ਨਾਲ ਲਗਭਗ 13 ਮਿਲੀਅਨ ਵਿਦੇਸ਼ੀ ਕਾਮਿਆਂ ਨੂੰ ਰਾਹਤ ਮਿਲੇਗੀ, ਜਿਨ੍ਹਾਂ ਵਿੱਚ ਲਗਭਗ 2.5 ਮਿਲੀਅਨ ਭਾਰਤੀ ਵੀ ਸ਼ਾਮਲ ਹਨ। ਇਹ ਫੈਸਲਾ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ (Crown Prince Mohammed bin Salman) ਦੀ "ਵਿਜ਼ਨ 2030" ਸੁਧਾਰ ਯੋਜਨਾ ਦਾ ਹਿੱਸਾ ਹੈ, ਜਿਸਦਾ ਉਦੇਸ਼ ਸਾਊਦੀ ਅਰਬ ਦੀ ਵਿਸ਼ਵਵਿਆਪੀ ਛਵੀ ਨੂੰ ਬਿਹਤਰ ਬਣਾਉਣਾ ਅਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ।
Kafala system ਕੀ ਸੀ?
ਵਰਕਰਾਂ ਲਈ ਸਪਾਂਸਰਸ਼ਿਪ ਵਿੱਚ ਬੇਹੱਦ ਔਖੇ ਨਿਯਮ
ਵੀਜ਼ਾ ਅਤੇ ਲੀਗਲ ਸਿਸਟਮ ਉੱਤੇ ਅਧਿਕਾਰ ਮਾਲਕ ਦਾ
ਸਪੌਂਸਰ ਦੀ ਮਰਜ਼ੀ ਬਗੈਰ ਨੌਕਰੀ ਨਹੀਂ ਬਦਲ ਸਕਦੇ ਸੀ
ਸਪੌਂਸਰ ਦੀ ਮਰਜ਼ੀ ਬਗੈਰ ਮੁਲਕ ਨਹੀਂ ਛੱਡ ਸਕਦੇ ਸੀ
ਵਰਕਰ ਲਗਭਗ ਗੁਲਾਮਾਂ ਵਾਲੀ ਹਾਲਤ ਵਿੱਚ ਜਿਉਂਦੇ ਸੀ
ਹੁਣ ਕੀ ਬਦਲਿਆ?
* ਵਰਕਰ ਬਗੈਰ ਮਾਲਿਕ ਦੀ ਮਰਜ਼ੀ ਜਾਂ ਕੰਟਰੈਕਟ ਖ਼ਤਮ ਕੀਤੇ ਬਗੈਰ ਨੌਕਰੀ ਬਦਲ ਸਕਦਾ ਹੈ
* ਬਗੈਕ ਮਾਲਿਕ ਦੀ ਰੋਕ-ਟੋਕ ਤੋਂ ਮੁਲਕ ਤੋਂ ਬਾਹਰ ਜਾਣ ਅਤੇ ਆਉਣ ਦੀ ਆਜ਼ਾਦੀ
ਸਾਊਦੀ ਅਰਬ ਨੇ ਕਿਉਂ ਲਿਆ ਫੈਸਲਾ?
ਇਹ ਸਾਊਦੀ ਦੇ ਪ੍ਰਿੰਸ ਮੋਹੰਮਦ ਬਿਨ ਸਲਮਾਨ ਦਾ Vision 2030 ਹੈ
ਵਿਦੇਸ਼ੀ ਨਿਵੇਸ਼ ਅਤੇ ਅਰਥਚਾਰੇ ਨੂੰ ਨਵੀਂ ਦਿੱਖ ਦੇਣਾ
ਸਾਊਦੀ ਅਰਬ ਨੂੰ ਸਿਰਫ਼ ਤੇਲ ਉੱਤੇ ਨਿਰਭਰ ਨਾ ਰਹਿਣ ਦੇਣ ਵੀ ਮਕਸਦ
ਮੁਲਕ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਲੈ ਕੇ ਆਲੋਚਨਾ ਤੋਂ ਵੀ ਬਚਣਾ
2022 FIFA World Cup ਦੌਰਾਨ ਕਾਮਿਆਂ ਦੀ ਬੁਰੀ ਹਾਲਤ ਨੂੰ ਦੇਖਦਿਆਂ ਅਰਬ ਮੁਲਕ ਕਤਰ ਨੇ ਵੀ ਅਜਿਹਾ ਹੀ ਕਾਨੂੰਨ ਖਤਮ ਕੀਤਾ
ਭਾਰਤੀ ਕਾਮਿਆਂ ਲਈ ਕਿਹੜੇ ਫਾਇਦੇ?
ਫਿਲਹਾਲ ਸਾਊਦੀ ਅਰਬ ਵਿੱਚ 1 ਕਰੋੜ ਤੋਂ ਵੱਧ ਕਾਮੇ ਕਮੰ ਕਰਦੇ ਹਨ
ਇਹ ਗਿਣਤੀ ਸਾਊਦੀ ਅਰਬ ਦੀ 42% ਜਨਸੰਖਿਆ ਦੇ ਬਰਾਬਰ ਹੈ
ਜ਼ਿਆਦਾ ਵਰਕਰ ਭਾਰਤ, ਬੰਗਲਾਦੇਸ਼ ਅਤੇ ਨੇਪਾਲ ਤੋਂ ਹਨ
ਹਜ਼ਾਰਾਂ ਭਾਰਤੀ ਪਰਿਵਾਰ ਸਾਊਦੀ ਤੋਂ ਆਈ ਕਮਾਈ ਦੇ ਸਿਰ 'ਤੇ ਚੱਲਦੇ
ਚੰਗੀਆਂ ਨੌਕਰੀਆਂ ਅਤੇ ਬਿਹਤਰ ਮੌਕੇ ਹੁਣ ਵਧ ਜਾਣਗੇ
- PTC NEWS