ਨਿਊਯਾਰਕ ਚ ਘੋੜਾ ਬੱਘੀ ਹਾਦਸੇ ਵਿਚ ਭਾਰਤੀ ਨੌਜਵਾਨ ਦੀ ਮੌਤ

ਨਿਊਯਾਰਕ: ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਮਸ਼ਹੂਰ ਸੈਂਟਰਲ ਪਾਰਕ ਵਿਚ ਅਪਣੀ ਪਹਿਲੀ ਯਾਤਰਾ ’ਤੇ ਗਏ ਇਕ ਭਾਰਤੀ ਪਰਿਵਾਰ ਨਾਲ ਬੇਹੱਦ ਦਰਦਨਾਕ ਹਾਦਸਾ ਵਾਪਰਿਆ।

By  Amritpal Singh June 19th 2026 11:44 AM

ਨਿਊਯਾਰਕ: ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਮਸ਼ਹੂਰ ਸੈਂਟਰਲ ਪਾਰਕ ਵਿਚ ਅਪਣੀ ਪਹਿਲੀ ਯਾਤਰਾ ’ਤੇ ਗਏ ਇਕ ਭਾਰਤੀ ਪਰਿਵਾਰ ਨਾਲ ਬੇਹੱਦ ਦਰਦਨਾਕ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਇਕ ਘੋੜਾ-ਬੱਘੀ ਦੇ ਬੇਕਾਬੂ ਹੋਣ ਕਾਰਨ ਅਪਣੀ ਮਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵਿਚ 18 ਸਾਲਾ ਭਾਰਤੀ ਨੌਜਵਾਨ ਰੋਮਾਂਚ ਮਹਾਜਨ ਦੀ ਮੌਤ ਹੋ ਗਈ।

ਰਿਪੋਰਟਾਂ ਅਨੁਸਾਰ ਇਹ ਹਾਦਸਾ ਬੁਧਵਾਰ ਨੂੰ ਉਸ ਸਮੇਂ ਵਾਪਰਿਆ, ਜਦੋਂ ਬੱਘੀ ਦਾ ਡਰਾਈਵਰ ਪਰਿਵਾਰ ਦੀ ਤਸਵੀਰ ਲੈਣ ਲਈ ਰੁਕਿਆ ਸੀ। ਇਸ ਦੌਰਾਨ ਘੋੜਾ ਅਚਾਨਕ ਡਰ ਗਿਆ ਅਤੇ ਬੇਕਾਬੂ ਹੋ ਕੇ ਤੇਜ਼ ਰਫ਼ਤਾਰ ਨਾਲ ਭੱਜਣ ਲੱਗਾ। ਜਦੋਂ ਬੱਘੀ ਤੇਜ਼ੀ ਨਾਲ ਭੱਜ ਰਹੀ ਸੀ, ਤਾਂ ਰੋਮਾਂਚ ਦੀ ਮਾਂ ਪ੍ਰਿਆ ਬੱਘੀ ਤੋਂ ਹੇਠਾਂ ਡਿੱਗ ਗਈ।

ਅਪਣੀ ਮਾਂ ਨੂੰ ਬਚਾਉਣ ਦੇ ਇਰਾਦੇ ਨਾਲ ਰੋਮਾਂਚ ਨੇ ਅਪਣੀ ਜਾਨ ਦੀ ਪਰਿਵਾਹ ਕੀਤੇ ਬਿਨਾਂ ਬੱਘੀ ਤੋਂ ਹੇਠਾਂ ਛਾਲ ਮਾਰ ਦਿਤੀ। ਉਸ ਨੂੰ ਗੰਭੀਰ ਹਾਲਤ ਵਿਚ ‘ਨਿਊਯਾਰਕ-ਪ੍ਰੇਸਬੀਟੇਰੀਅਨ ਵੇਲ ਕਾਰਨੇਲ ਮੈਡੀਕਲ ਸੈਂਟਰ’ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਬੁਧਵਾਰ ਰਾਤ ਨੂੰ ਉਸ ਦੀ ਮੌਤ ਹੋ ਗਈ।

Related Post