Clean City in India: ਇੰਦੌਰ ਤੇ ਸੂਰਤ ਨੂੰ ਮਿਲਿਆ 'ਸਭ ਤੋਂ ਸਾਫ਼ ਸ਼ਹਿਰ' ਦਾ ਐਵਾਰਡ, ਜਾਣੋ ਪੰਜਾਬ ਕਿੱਥੇ...

By  KRISHAN KUMAR SHARMA January 11th 2024 01:47 PM

Cleanest City in India: ਭਾਰਤ ਵਿੱਚ 'ਸਭ ਤੋਂ ਸਾਫ-ਸੁਥਰੇ' ਸ਼ਹਿਰਾਂ ਵਿੱਚ ਮੱਧ ਪ੍ਰਦੇਸ਼ ਅਤੇ ਗੁਜਰਾਤ ਸੂਬਿਆਂ ਨੇ ਮੋਰਚਾ ਮਾਰਿਆ ਹੈ। ਭਾਰਤ ਸਰਕਾਰ ਵੱਲੋਂ ਕਰਵਾਏ ਸਵੱਛਤਾ ਸਰਵੇਖਣ ਵਿੱਚ ਮੱਧ ਪ੍ਰਦੇਸ਼ ਦੇ ਇੰਦੌਰ (indore) ਅਤੇ ਗੁਜਰਾਤ ਦੇ ਸੂਰਤ (surat) ਸ਼ਹਿਰ ਨੂੰ ਸਭ ਤੋਂ ਸਾਫ਼ ਸ਼ਹਿਰ ਦਾ ਐਵਾਰਡ ਮਿਲਿਆ ਹੈ। ਇੰਦੌਰ ਨੂੰ ਇਹ ਐਵਾਰਡ ਲਗਾਤਾਰ ਸੱਤਵੀਂ ਵਾਰ ਹਾਸਲ ਹੋਇਆ ਹੈ। ਜਦਕਿ ਨਵੀਂ ਮੁੰਬਈ ਨੂੰ ਇਸ ਲੜੀ ਵਿੱਚ ਤੀਜਾ ਸਥਾਨ ਹਾਸਲ ਹੋਇਆ ਹੈ। ਹਾਲਾਂਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੇ ਜ਼ਰੂਰ ਮੋਰਚਾ ਮਾਰਿਆ ਅਤੇ 11ਵਾਂ ਸਥਾਨ ਹਾਸਲ ਕੀਤਾ, ਪਰ ਹੋਰ ਕੋਈ ਵੀ ਸ਼ਹਿਰ ਇਸ ਸਰਵੇਖਣ ਵਿੱਚ ਬਾਜ਼ੀ ਨਹੀਂ ਮਾਰ ਸਕਿਆ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਵੀਰਵਾਰ ਨੂੰ ਦਿੱਲੀ ਦੇ ਭਾਰਤ ਮੰਡਪਮ ਵਿੱਚ ਇੱਕ ਸਮਾਰੋਹ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਪੁਰਸਕਾਰ ਪ੍ਰਾਪਤ ਕੀਤਾ। ਇਸ ਦੌਰਾਨ ਸ਼ਹਿਰੀ ਪ੍ਰਸ਼ਾਸਨ ਮੰਤਰੀ ਕੈਲਾਸ਼ ਵਿਜੇਵਰਗੀਆ, ਇੰਦੌਰ ਦੇ ਮੇਅਰ ਪੁਸ਼ਿਆਮਿਤਰਾ ਭਾਰਗਵ ਅਤੇ ਨਗਰ ਨਿਗਮ ਕਮਿਸ਼ਨਰ ਹਰਸ਼ਿਕਾ ਸਿੰਘ ਵੀ ਮੌਜੂਦ ਸਨ।

ਪਹਿਲੀ ਵਾਰ ਦੋ ਸ਼ਹਿਰਾਂ ਨੂੰ ਮਿਲਿਆ 'ਸਭ ਤੋਂ ਸਾਫ਼ ਸ਼ਹਿਰ' ਦਾ ਐਵਾਰਡ

ਇਹ ਪਹਿਲੀ ਵਾਰ ਹੈ ਜਦੋਂ ਦੋ ਸ਼ਹਿਰਾਂ ਨੂੰ ਸਵੱਛ ਭਾਰਤ ਸਰਵੇਖਣ ਵਿੱਚ ਪਹਿਲਾ ਸਥਾਨ ਮਿਲਿਆ ਹੈ। ਇੰਦੌਰ ਦੇ ਨਾਲ-ਨਾਲ ਗੁਜਰਾਤ ਦਾ ਸੂਰਤ ਵੀ ਸਾਂਝੇ ਤੌਰ 'ਤੇ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਬਣ ਗਿਆ ਹੈ। ਸਭ ਤੋਂ ਸਵੱਛ ਸ਼ਹਿਰ ਦਾ ਪੁਰਸਕਾਰ ਮਿਲਣ ਤੋਂ ਬਾਅਦ ਕੈਲਾਸ਼ ਵਿਜੇਵਰਗੀਆ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇੰਦੌਰ ਨੂੰ ਇਹ ਸਨਮਾਨ ਲਗਾਤਾਰ ਸੱਤਵੀਂ ਵਾਰ ਮਿਲਿਆ ਹੈ। ਕਲਾਈਮੇਟ ਟ੍ਰੈਂਡਸ ਐਂਡ ਰੈਸਪਿਅਰ ਲਿਵਿੰਗ ਸਾਇੰਸਿਜ਼ ਦੇ ਇੱਕ ਵਿਸ਼ਲੇਸ਼ਣ ਨੇ ਬੁੱਧਵਾਰ ਨੂੰ ਕਿਹਾ ਕਿ ਵਾਰਾਣਸੀ ਵਿੱਚ 72 ਪ੍ਰਤੀਸ਼ਤ ਗਿਰਾਵਟ ਦੇਖੀ ਗਈ ਹੈ। ਜਦੋਂ ਕਿ 24 ਸ਼ਹਿਰਾਂ ਵਿੱਚ ਪੀਐਮ10 ਦੇ ਪੱਧਰ ਵਿੱਚ ਸੁਧਾਰ ਦੇਖਿਆ ਗਿਆ।

ਮਹਾਰਾਸ਼ਟਰ ਰਿਹਾ ਦੇਸ਼ ਦਾ ਸਭ ਤੋਂ ਸਾਫ਼ ਸੂਬਾ

ਦੱਸ ਦੇਈਏ ਕਿ ਜਿਥੇ ਇੱਕ ਪਾਸੇ ਇੰਦੌਰ ਨੂੰ ਸਭ ਤੋਂ ਸਵੱਛ ਸ਼ਹਿਰ ਦਾ ਐਵਾਰਡ ਮਿਲਿਆ ਹੈ। ਦੂਜੇ ਪਾਸੇ ਮੱਧ ਪ੍ਰਦੇਸ਼ ਨੂੰ ਦੂਜੇ 'ਸਭ ਤੋਂ ਸਾਫ਼ ਸੁਥਰੇ ਰਾਜ' (Cleanest state in India) ਵਜੋਂ ਚੁਣਿਆ ਗਿਆ ਹੈ। ਮਹਾਰਾਸ਼ਟਰ (Maharashtra) ਦੇਸ਼ ਦਾ ਸਭ ਤੋਂ ਸਾਫ਼ ਸੂਬਾ ਬਣ ਗਿਆ ਹੈ। ਛੱਤੀਸਗੜ੍ਹ ਦੇਸ਼ ਦਾ ਤੀਜਾ ਸਵੱਛ ਰਾਜ ਬਣ ਗਿਆ ਹੈ।

ਇਹ ਵੀ ਪੜ੍ਹੋ: ਘਰ 'ਚੋਂ ਮਿਲੀਆਂ ਇੱਕੋ ਪਰਿਵਾਰ ਦੇ 11 ਲੋਕਾਂ ਦੀਆਂ ਲਾਸ਼ਾਂ, ਜਾਣੋ ਪੂਰਾ ਮਾਮਲਾ

ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ 2019 ਵਿੱਚ ਸ਼ੁਰੂ ਕੀਤੇ ਗਏ ਭਾਰਤ ਦੇ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (NCAP) ਨੇ 49 ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਹੈ ਜਿੱਥੇ ਪੀਐਮ 2.5 ਦੀ ਮਾਤਰਾ ਸਭ ਤੋਂ ਵੱਧ ਸੀ। ਜਾਰੀ ਕੀਤੀ ਗਈ ਸੂਚੀ ਦੇ ਅਨੁਸਾਰ, PM2.5 ਅਤੇ PM10 ਦੇ ਪੱਧਰ ਵਿੱਚ ਸਭ ਤੋਂ ਮਹੱਤਵਪੂਰਨ ਕਮੀ ਉੱਤਰੀ ਭਾਰਤ ਦੇ ਗੰਗਾ ਮੈਦਾਨਾਂ ਵਿੱਚ ਸਥਿਤ ਭਾਰਤ ਦੇ ਅਧਿਆਤਮਕ ਸ਼ਹਿਰ ਵਾਰਾਣਸੀ ਵਿੱਚ ਦੇਖੀ ਗਈ ਹੈ।

ਇਹ ਵੀ ਪੜ੍ਹੋ: ਨਿਖਿਲ ਗੁਪਤਾ ਦੀ ਅਦਾਲਤ 'ਚ ਪੇਸ਼ੀ ਤੱਕ ਅਮਰੀਕੀ ਸਰਕਾਰ ਦਾ ਸਬੂਤ ਦੇਣ ਤੋਂ ਇਤਰਾਜ਼

ਇਹ ਵੀ ਪੜ੍ਹੋ: Nabha Jail ’ਚ ਬੰਦ ਕੈਦੀ ਚਲਾ ਰਿਹਾ ਸੀ ਡਰੱਗ ਰੈਕੇਟ, ਮਾਮਲੇ ’ਚ ਹਾਈਕੋਰਟ ਸਖ਼ਤ

Related Post