IPL 2023: ਹੈਦਰਾਬਾਦ ਖਿਲਾਫ ਹੋਣ ਵਾਲੇ ਮੈਚ 'ਚ ਗੁਜਰਾਤ ਦੀ ਨਜ਼ਰ ਪਲੇਆਫ 'ਤੇ ਰਹੇਂਗੀ

IPL 2023: ਇੰਡੀਅਨ ਪ੍ਰੀਮੀਅਰ ਲੀਗ 2023 ਦੇ 62ਵੇਂ ਮੈਚ ਵਿੱਚ ਅੱਜ ਗੁਜਰਾਤ ਟਾਈਟਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।

By  Amritpal Singh May 15th 2023 11:58 AM

IPL 2023: ਇੰਡੀਅਨ ਪ੍ਰੀਮੀਅਰ ਲੀਗ 2023 ਦੇ 62ਵੇਂ ਮੈਚ ਵਿੱਚ ਅੱਜ (15 ਮਈ) ਨੂੰ ਗੁਜਰਾਤ ਟਾਈਟਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਅਹਿਮਦਾਬਾਦ 'ਚ ਖੇਡਿਆ ਜਾਵੇਗਾ। ਹਾਰਦਿਕ ਪੰਡਯਾ ਦੀ ਟੀਮ ਲਈ ਇਹ ਮੈਚ ਅਹਿਮ ਹੈ। ਇਹ ਮੈਚ ਜਿੱਤ ਕੇ ਗੁਜਰਾਤ ਦੀ ਟੀਮ ਪਲੇਆਫ ਵਿੱਚ ਪਹੁੰਚਣਾ ਚਾਹੇਗੀ। ਉਸ ਨੂੰ ਆਖ਼ਰੀ ਚਾਰ ਵਿੱਚ ਥਾਂ ਬਣਾਉਣ ਲਈ ਸਿਰਫ਼ ਇੱਕ ਜਿੱਤ ਦੀ ਲੋੜ ਹੈ। ਜਦਕਿ ਸਨਰਾਈਜ਼ਰਸ ਹੈਦਰਾਬਾਦ ਲਈ ਇਹ ਮੈਚ ਕੋਈ ਖਾਸ ਮਾਇਨੇ ਨਹੀਂ ਰੱਖਦਾ। ਹਾਲਾਂਕਿ ਏਡਨ ਮਾਰਕਰਮ ਦੀ ਟੀਮ ਦਾ ਇਰਾਦਾ ਮੈਚ ਜਿੱਤ ਕੇ ਗੁਜਰਾਤ ਦੇ ਪਲੇਆਫ 'ਚ ਪਹੁੰਚਣ ਦਾ ਇੰਤਜ਼ਾਰ ਵਧਾਉਣ ਦਾ ਹੋਵੇਗਾ। ਆਓ ਤੁਹਾਨੂੰ ਦੱਸਦੇ ਹਾਂ ਦੋਵਾਂ ਟੀਮਾਂ ਦੇ ਆਹਮੋ-ਸਾਹਮਣੇ ਦੇ ਅੰਕੜਿਆਂ ਬਾਰੇ।

IPL ਟੀਮ ਗੁਜਰਾਤ ਟਾਈਟਨਸ ਦਾ ਇਤਿਹਾਸ ਬਹੁਤ ਪੁਰਾਣਾ ਨਹੀਂ ਹੈ। ਪਿਛਲੇ ਸਾਲ, ਗੁਜਰਾਤ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਪ੍ਰਵੇਸ਼ ਕੀਤਾ ਸੀ। IPL 2022 'ਚ ਗੁਜਰਾਤ ਨੇ ਪਹਿਲੇ ਹੀ ਸਾਲ ਵਧੀਆ ਪ੍ਰਦਰਸ਼ਨ ਕਰਦੇ ਹੋਏ ਖਿਤਾਬ ਜਿੱਤਿਆ ਸੀ। ਇਸ ਸਾਲ ਵੀ ਹਾਰਦਿਕ ਪੰਡਯਾ ਦੀ ਅਗਵਾਈ 'ਚ ਗੁਜਰਾਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦੂਜੇ ਪਾਸੇ ਜੇਕਰ ਗੁਜਰਾਤ ਟਾਈਟਨਸ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡੇ ਗਏ ਆਈਪੀਐਲ ਮੈਚਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਕਰੀਬੀ ਟੱਕਰ ਦੇਖਣ ਨੂੰ ਮਿਲੀ ਹੈ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 2 ਮੈਚ ਖੇਡੇ ਗਏ ਹਨ, ਜਿਸ 'ਚ ਇਕ ਮੈਚ ਗੁਜਰਾਤ ਨੇ ਅਤੇ ਇਕ ਮੈਚ ਸਨਰਾਈਜ਼ਰਜ਼ ਹੈਦਰਾਬਾਦ ਨੇ ਜਿੱਤਿਆ ਹੈ।

ਸਨਰਾਈਜ਼ਰਸ ਹੈਦਰਾਬਾਦ ਖਿਲਾਫ ਹੋਣ ਵਾਲੇ ਮੈਚ 'ਚ ਗੁਜਰਾਤ ਟਾਈਟਨਸ ਦੀਆਂ ਨਜ਼ਰਾਂ ਪਲੇਆਫ 'ਤੇ ਹੋਣਗੀਆਂ। ਹਾਰਦਿਕ ਪੰਡਯਾ ਦੀ ਟੀਮ ਨੂੰ ਆਖ਼ਰੀ ਚਾਰ ਵਿੱਚ ਪ੍ਰਵੇਸ਼ ਕਰਨ ਲਈ ਸਿਰਫ਼ ਇੱਕ ਜਿੱਤ ਦੀ ਲੋੜ ਹੈ। ਜੇਕਰ ਗੁਜਰਾਤ ਟਾਈਟਨਸ ਦੀ ਟੀਮ ਹੈਦਰਾਬਾਦ ਖਿਲਾਫ ਜਿੱਤ ਜਾਂਦੀ ਹੈ ਤਾਂ ਉਹ IPL 2023 ਦੇ ਪਲੇਆਫ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਜਾਵੇਗੀ। IPL ਦੇ 16ਵੇਂ ਸੀਜ਼ਨ 'ਚ ਗੁਜਰਾਤ ਨੇ ਹੁਣ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਉਸ ਨੇ 12 ਮੈਚ ਖੇਡੇ ਹਨ ਜਿਨ੍ਹਾਂ 'ਚ 8 ਜਿੱਤੇ ਅਤੇ 4 ਹਾਰੇ। 16 ਅੰਕਾਂ ਨਾਲ ਗੁਜਰਾਤ ਟਾਈਟਨਸ ਦੀ ਟੀਮ ਪਹਿਲੇ ਸਥਾਨ 'ਤੇ ਬਰਕਰਾਰ ਹੈ।



Related Post