IRCTC Train Ticket Refund: ਤੁਸੀਂ ਕਿੰਨ੍ਹਾ ਹਾਲਾਤਾਂ 'ਚ ਰਿਫੰਡ ਦੀ ਮੰਗ ਕਰ ਸਕਦੇ ਹੋ? ਇਥੇ ਜਾਣੋ

By  Jasmeet Singh March 20th 2024 08:00 AM

IRCTC Train Ticket Refund: ਦੇਸ਼ ਦੇ ਬਹੁਤੇ ਲੋਕ ਭਾਰਤੀ ਰੇਲਵੇ ਰਾਹੀਂ ਸਫ਼ਰ ਕਰਨਾ ਪਸੰਦ ਕਰਦਾ ਹੈ ਦਸ ਦਈਏ ਕਿ ਇਸ ਰਾਹੀਂ ਯਾਤਰਾ ਆਰਾਮਦਾਇਕ ਹੁੰਦੀ ਹੈ ਪਰ ਅਜਿਹੇ ਲੋਕ ਅਕਸਰ ਟਿਕਟ ਬੁਕਿੰਗ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਕਿਉਂਕਿ ਕਈ ਵਾਰ ਟਿਕਟ ਬੁੱਕ ਨਾ ਹੋਣ ਦੇ ਬਾਵਜੂਦ ਪੈਸੇ ਕੱਟ ਲਏ ਜਾਣਦੇ ਹਨ ਪਰ ਇਸ ਦੇ ਰਿਫੰਡ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ। ਨਾਲ ਹੀ ਟਿਕਟ ਕੈਂਸਲ ਕਰਨ ਤੋਂ ਬਾਅਦ ਵੀ ਅਦਾ ਕੀਤੀ ਰਕਮ ਵਾਪਸ ਆਉਣ 'ਚ ਕਈ-ਕਈ ਦਿਨ ਲੱਗ ਜਾਣਦੇ ਹਨ। ਅਜਿਹੇ 'ਚ ਇੱਕ ਵੱਡੀ ਖਬਰ ਆ ਰਹੀ ਹੈ ਕਿ ਜਿਸ 'ਚ ਯਾਤਰੀਆਂ ਨੂੰ ਰਿਫੰਡ ਨੂੰ ਲੈ ਕੇ ਜਲਦ ਹੀ ਰਾਹਤ ਮਿਲ ਸਕਦੀ ਹੈ।
 
ਰਿਪੋਰਟ ਮੁਤਾਬਕ IRCTC ਰਿਫੰਡ ਸੇਵਾ ਨੂੰ ਤੇਜ਼ ਕਰਨ ਲਈ ਕੇਂਦਰੀ ਰੇਲਵੇ ਸੂਚਨਾ ਪ੍ਰਣਾਲੀ ਨਾਲ ਕੰਮ ਕਰ ਰਹੀ ਹੈ। ਜਿਸ ਨਾਲ ਉਪਭੋਗਤਾ ਸਿਰਫ 1 ਘੰਟੇ 'ਚ ਟਿਕਟ ਰਿਫੰਡ ਦੇ ਪੈਸੇ ਲੈ ਸਕਣਗੇ। ਕਿਉਂਕਿ ਅੱਜ ਦੇ ਸਮੇ 'ਚ ਰਿਫੰਡ ਦੀ ਰਕਮ 2 ਤੋਂ 3 ਦਿਨਾਂ ਦੇ ਅੰਦਰ ਵਿਅਕਤੀ ਨੂੰ ਮਿਲਦੀ ਹੈ।
 
ਰਿਫੰਡ ਪ੍ਰਕਿਰਿਆ 1 ਘੰਟੇ 'ਚ ਪੂਰੀ ਹੋਈ 
IRCTC ਤੋਂ ਟਿਕਟ ਬੁੱਕ ਕਰਦੇ ਸਮੇਂ ਉਪਭੋਗਤਾ ਨੂੰ ਮਾਮੂਲੀ ਫੀਸ ਅਦਾ ਕਰਨੀ ਪੈਂਦੀ ਹੈ। ਜੋ ਫੀਸ 1 ਘੰਟੇ ਦੇ ਅੰਦਰ ਪ੍ਰਾਪਤ ਰਿਫੰਡ 'ਤੇ ਵੀ ਉਪਲਬਧ ਨਹੀਂ ਹੋਵੇਗੀ। ਦਸ ਦਈਏ ਕਿ ਜੇਕਰ ਕੋਈ IRCTC ਰਾਹੀਂ ਟਿਕਟ ਬੁਕਿੰਗ ਕਰਦਾ ਹੈ ਤਾਂ ਉਹ ਵਸੂਲੀ ਜਾਣ ਵਾਲੀ ਮਾਮੂਲੀ ਫੀਸ ਦਾ ਰਿਫੰਡ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ। ਵੈਸੇ ਤਾਂ ਸਿਸਟਮ 'ਚ ਬਦਲਾਅ ਕਰਕੇ ਅਤੇ ਡਿਜੀਟਲ ਪ੍ਰਕਿਰਿਆ ਦੁਆਰਾ, ਟਿਕਟ ਰੱਦ ਹੋਣ ਜਾਂ ਟਿਕਟ ਬੁੱਕ ਨਾ ਹੋਣ ਦੀ ਸਥਿਤੀ 'ਚ, ਰਿਫੰਡ ਪ੍ਰਕਿਰਿਆ ਇੱਕ ਘੰਟੇ ਦੇ ਅੰਦਰ ਪੂਰੀ ਕੀਤੀ ਜਾ ਸਕਦੀ ਹੈ।
 
ਰਿਫੰਡ ਦੀ ਮੰਗ ਕਿਵੇਂ ਕੀਤੀ ਜਾ ਸਕਦੀ ਹੈ?
ਜੇਕਰ ਯਾਤਰੀ ਕੁਝ ਸਥਿਤੀਆਂ 'ਚ ਰਿਫੰਡ ਲੈਣਾ ਚਾਹੁੰਦਾ ਹੈ, ਤਾਂ ਟਿਕਟ ਡਿਪਾਜ਼ਿਟ ਰਸੀਦ ਦੁਆਰਾ ਦਾਅਵਾ ਕੀਤਾ ਜਾ ਸਕਦਾ ਹੈ। ਇਹ ਔਨਲਾਈਨ ਅਤੇ ਔਫਲਾਈਨ ਦੋਵੇਂ ਤਰ੍ਹਾਂ ਕੀਤਾ ਜਾ ਸਕਦਾ ਹੈ। ਦਸ ਦਈਏ ਕਿ ਨਵੀਂ ਪ੍ਰਣਾਲੀ ਦੇ ਲਾਗੂ ਹੋਣ ਤੋਂ ਬਾਅਦ, TDR ਫਾਈਲ ਕਰਨ ਵਾਲਿਆਂ ਨੂੰ ਸਿਰਫ 1 ਘੰਟੇ ਦੇ ਅੰਦਰ ਹਰ ਤਰ੍ਹਾਂ ਦੇ ਰਿਫੰਡ ਦਿੱਤੇ ਜਾਣਗੇ। ਕਿਉਂਕਿ ਰਿਫੰਡ ਨਾਲ ਜੁੜੀ ਜਾਣਕਾਰੀ ਸਿੱਧੇ IRCTC ਦੇ ਇੰਸਪੈਕਟਰ ਨੂੰ ਭੇਜੀ ਜਾਵੇਗੀ ਤਾਂ ਜੋ ਇਹ ਰਿਫੰਡ ਪ੍ਰਕਿਰਿਆ ਨੂੰ ਤੇਜ਼ ਕਰਨ 'ਚ ਮਦਦ ਕਰ ਸਕੇ।
 
ਤੁਸੀਂ ਕਿੰਨ੍ਹਾ ਹਾਲਾਤਾਂ 'ਚ ਰਿਫੰਡ ਦੀ ਮੰਗ ਕਰ ਸਕਦੇ ਹੋ?
ਭਾਰਤੀ ਰੇਲਵੇ ਤੋਂ ਤੁਹਾਡੇ ਪੈਸੇ ਵਾਪਸ ਮੰਗਣ ਦੇ ਕਈ ਕਾਰਨ ਹੋ ਸਕਦੇ ਹਨ। ਜੇਕਰ ਟਿਕਟ ਬੁੱਕ ਨਹੀਂ ਕੀਤੀ ਗਈ ਹੈ ਅਤੇ ਬੈਂਕ ਖਾਤੇ 'ਚੋ ਪੈਸੇ ਕੱਟ ਲਏ ਗਏ ਹਨ, ਤਾਂ ਰਿਫੰਡ ਦਾ ਦਾਅਵਾ ਕੀਤਾ ਜਾ ਸਕਦਾ ਹੈ। ਨਾਲ ਹੀ ਜੇਕਰ ਟਰੇਨ ਰੱਦ ਹੋ ਜਾਂਦੀ ਹੈ ਜਾਂ ਬੁਕਿੰਗ 'ਚ ਕੋਈ ਦਿੱਕਤ ਆਉਂਦੀ ਹੈ ਜਾਂ ਟਰੇਨ ਲੇਟ ਚੱਲ ਰਹੀ ਹੈ 'ਤੇ ਅਜਿਹੀ 'ਚ ਟਿਕਟ ਕੈਂਸਲ ਹੋ ਜਾਂਦੀ ਹੈ ਤਾਂ ਤੁਸੀਂ ਰਿਫੰਡ ਦੀ ਮੰਗ ਵੀ ਕਰ ਸਕਦੇ ਹੋ।

- ਸਚਿਨ ਜਿੰਦਲ ਦੇ ਸਹਿਯੋਗ ਨਾਲ 

ਇਹ ਖ਼ਬਰਾਂ ਵੀ ਪੜ੍ਹੋ: 

Related Post