ਦਲਜੀਤ ਦੋਸਾਂਝ ਨੇ ਪੰਜਾਬੀ ਗਾਇਕਾ ਨਾਲ ਕਰਵਾਇਆ ਵਿਆਹ ? ਵਾਇਰਲ ਤਸਵੀਰ ਦਾ ਨਿਸ਼ਾ ਬਾਨੋ ਨੇ ਦੱਸਿਆ ਸੱਚ

By  KRISHAN KUMAR SHARMA March 23rd 2024 02:26 PM

Nisha Bano Speaks on Diljit Dosanjh Pic: ਪੰਜਾਬੀ ਗਾਇਕ (pollywood-news) ਦਿਲਜੀਤ ਦੋਸਾਂਝ ਆਪਣੇ ਕੰਮ ਨੂੰ ਲੈ ਕੇ ਤਾਂ ਸੁਰਖੀਆਂ 'ਚ ਰਹਿੰਦੇ ਹੀ ਹਨ, ਉਥੇ ਆਪਣੇ ਸੁਭਾਅ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੇ ਹਨ। ਹੁਣ ਇੱਕ ਖ਼ਬਰ ਹੈ ਕਿ ਦਿਲਜੀਤ ਦੋਸਾਂਝ (Daljit Dosanjh) ਨੇ ਵਿਆਹ ਕਰਵਾ ਲਿਆ ਹੈ। ਵਿਆਹ ਨੂੰ ਲੈ ਕੇ ਇੱਕ ਤਸਵੀਰ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਪੰਜਾਬੀ ਗਾਇਕਾ ਨਿਸ਼ਾ ਬਾਨੋ ਨਜ਼ਰ ਆ ਰਿਹਾ ਹੈ। 

ਤਸਵੀਰ ਵਿੱਚ ਨਿਸ਼ਾ ਬਾਨੋ ਵਿਆਹ ਵਾਲੇ ਲਹਿੰਗੇ ਵਿੱਚ ਹੈ, ਜਿਸ ਕਾਰਨ ਇਹ ਵਾਇਰਲ ਹੋ ਰਹੀ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਇਹ ਤਸਵੀਰ ਇੰਟਰਨੈਟ 'ਤੇ ਘੁੰਮ ਰਹੀ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਦਿਲਜੀਤ ਦਾ ਨਿਸ਼ਾ ਨਾਲ ਵਿਆਹ (Diljit nisha Viral pic) ਹੋਇਆ ਹੈ ਅਤੇ ਉਨ੍ਹਾਂ ਦਾ ਇੱਕ ਬੱਚਾ ਵੀ ਹੈ।

ਉਧਰ, ਵਾਇਰਲ ਤਸਵੀਰ ਅਤੇ ਇਸ 'ਤੇ ਚੱਲ ਰਹੀਆਂ ਚਰਚਾਵਾਂ 'ਤੇ ਹੁਣ ਗਾਇਕਾ ਨਿਸ਼ਾ ਬਾਨੋ ਨੇ ਚੁੱਪੀ ਤੋੜੀ ਹੈ ਅਤੇ ਇਸ ਪਿੱਛੇ ਸੱਚ ਦੱਸਿਆ ਹੈ। ਉਸ ਨੇ ਸਪੱਸ਼ਟ ਕੀਤਾ ਕਿ ਉਸ ਦਾ ਦਿਲਜੀਤ ਨਾਲ ਵਿਆਹ ਨਹੀਂ ਹੋਇਆ ਹੈ। 22 ਮਾਰਚ ਨੂੰ ਸ਼ੁੱਕਰਵਾਰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਨਿਸ਼ਾ ਨੇ ਲਿਖਿਆ, "ਹਾਹਾਹਾਹਾ ਕੋਈ ਮੈਨੂੰ ਵੀ ਪੁਛ ਲੋ, ਮੈਂ ਐਵੇ ਹੀ ਪਤਨੀ ਬਣਾ ਦਿੱਤੀ, ਏਹ ਖਬਰ ਵਾਇਰਲ ਹੋ ਰਹੀ ਹੈ, ਸਾਰੇ ਲੋਕ ਮੈਨੂੰ ਵੀਡੀਓ, ਤਸਵੀਰਾਂ ਟੈਗ ਅਤੇ ਸ਼ੇਅਰ ਕਰ ਰਹੇ ਹਨ ਪਰ ਪੰਜਾਬੀਆਂ ਨੂੰ ਤਾਂ ਪਤਾ ਹੈ ਕਿ ਮੈਂ @sameermahiofficial ਦੀ ਪਤਨੀ ਹਾਂ, ਬਾਲੀਵੁੱਡ ਨੂੰ ਕੌਣ ਸਮਝਾਵੇ''।

ਹਾਲਾਂਕਿ ਦਿਲਜੀਤ ਨੇ ਇਨ੍ਹਾਂ ਅਫਵਾਹਾਂ ਨੂੰ ਲੈ ਕੇ ਚੁੱਪੀ ਧਾਰੀ ਹੋਈ ਹੈ। ਉਸ ਨੇ ਆਪਣੇ ਕਥਿਤ ਵਿਆਹ ਬਾਰੇ ਰਿਪੋਰਟਾਂ ਬਾਰੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਜੇਕਰ ਦਿਲਜੀਤ ਦੇ ਕੰਮ ਬਾਰੇ ਗੱਲ ਕੀਤੀ ਜਾਵੇ ਤਾਂ ਉਹ, ਕਰੀਨਾ, ਕ੍ਰਿਤੀ ਸੈਨਨ ਅਤੇ ਤੱਬੂ ਨਾਲ The Crew ਦੀ ਰਿਲੀਜ਼ 'ਤੇ ਕੰਮ ਕਰ ਰਿਹਾ ਹੈ। ਇਹ ਫਿਲਮ 29 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਉਸ ਕੋਲ ਪਰਿਣੀਤੀ ਚੋਪੜਾ ਨਾਲ ਇਮਤਿਆਜ਼ ਅਲੀ ਦੀ ਚਮਕੀਲਾ ਵੀ ਹੈ, ਜੋ 12 ਅਪ੍ਰੈਲ ਨੂੰ ਨੈਟਫਲਿਕਸ 'ਤੇ ਰਿਲੀਜ਼ ਹੋਵੇਗੀ।

Related Post