ISRO ਨੇ ਮੁੜ ਰਚਿਆ ਇਤਿਹਾਸ, ਭਾਰਤ ਦਾ ਸਭ ਤੋਂ ਵੱਡਾ LVM3 ਰਾਕੇਟ ਕੀਤਾ ਲਾਂਚ

ਭਾਰਤੀ ਪੁਲਾੜ ਖੋਜ ਸੰਸਥਾ ਯਾਨੀ ਇਸਰੋ ਨੇ ਆਂਧਰਾ ਪ੍ਰਦੇਸ਼ ਦੇ ਸ੍ਰੀ ਹਰੀਕੋਟਾ ਤੋਂ ਆਪਣਾ ਸਭ ਤੋਂ ਭਾਰੀ ਐਲਵੀਐਮ-3 ਰਾਕੇਟ ਲਾਂਚ ਕੀਤਾ ਹੈ।

By  Aarti March 26th 2023 06:17 PM

ISRO : ਅੱਜ ਦੇ ਸਮੇਂ ਵਿੱਚ ਭਾਰਤ ਦੇਸ਼ ਨੇ ਵਿਗਿਆਨ ਵਿੱਚ ਇੰਨੀ ਤਰੱਕੀ ਕਰ ਲਈ ਹੈ ਕਿ ਹੁਣ ਉਸ ਲਈ ਕੁਝ ਵੀ ਮੁਸ਼ਕਿਲ ਨਹੀਂ ਹੈ। ਇਸੇ ਕੜੀ ਦੇ ਚੱਲਦਿਆਂ ਅੱਜ ਭਾਰਤੀ ਪੁਲਾੜ ਖੋਜ ਸੰਸਥਾ ਯਾਨੀ ਇਸਰੋ ਨੇ ਆਂਧਰਾ ਪ੍ਰਦੇਸ਼ ਦੇ ਸ੍ਰੀ ਹਰੀਕੋਟਾ ਤੋਂ ਆਪਣਾ ਸਭ ਤੋਂ ਭਾਰੀ ਐਲਵੀਐਮ-3 ਰਾਕੇਟ ਲਾਂਚ ਕੀਤਾ ਹੈ।

ਦੱਸ ਦਈਏ ਕਿ ਇਸ ਰਾਕੇਟ ਨੂੰ ਇੱਕੋ ਸਮੇਂ 36 ਬ੍ਰਾਡਬੈਂਡ ਸੈਟੇਲਾਈਟਸ ਦੇ ਨਾਲ ਲੋਅ ਅਰਥ ਆਰਬਿਟ ਵਿੱਚ ਭੇਜਿਆ ਗਿਆ ਸੀ। ਇਸਰੋ ਦੀ ਜਾਣਕਾਰੀ ਮੁਤਾਬਕ ਇਸ ਉਪਗ੍ਰਹਿ ਨੂੰ ਸਤੀਸ਼ ਧਵਨ ਪੁਲਾੜ ਕੇਂਦਰ ਤੋਂ 43.5 ਮੀਟਰ ਲੰਬੇ ਰਾਕੇਟ ਨਾਲ ਪ੍ਰੌਜੈਕਟ ਕੀਤਾ ਗਿਆ ਹੈ।

ਇਸ ਲਾਂਚ ਦੇ ਨਾਲ ਹੁਣ ਤੱਕ 18 ਲਾਂਚ ਪੂਰੇ ਹੋ ਚੁੱਕੇ ਹਨ। ਹਾਲਾਂਕਿ 36 ਹੋਰ ਸੈਟੇਲਾਈਟਾਂ ਦੇ ਲਾਂਚ ਹੋਣ ਨਾਲ ਧਰਤੀ ਦੇ ਪੰਧ 'ਚ ਸਥਾਪਿਤ ਸਾਡੇ ਉਪਗ੍ਰਹਿਆਂ ਦੀ ਗਿਣਤੀ 616 ਤੱਕ ਪਹੁੰਚ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਸਾਲ 2023 ਦੀ ਇਹ ਦੂਜੀ ਲਾਂਚਿੰਗ ਹੈ।

ਇਹ ਵੀ ਪੜ੍ਹੋ: Earthquake: ਰਾਜਸਥਾਨ ਅਤੇ ਅਰੁਣਾਚਲ ਪ੍ਰਦੇਸ਼ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ


Related Post