Dallewal Message : 63ਵੇਂ ਦਿਨ ਚ ਪਹੁੰਚਿਆ ਡੱਲੇਵਾਲ ਦਾ ਮਰਨ ਵਰਤ, ਖਨੌਰੀ ਬਾਰਡਰ ਤੋਂ ਲੋਕਾਂ ਦੇ ਨਾਂ ਜਾਰੀ ਕੀਤਾ ਸੰਦੇਸ਼
Jagjit Dallewal Message to People : ਦਿੱਲੀ ਅੰਦੋਲਨ ਵਿੱਚ ਕਿਸਾਨ ਸਾਥੀਆਂ ਦੀ ਸ਼ਿਕਾਇਤ ਸੀ ਕਿ ਪੰਜਾਬ ਵਾਲੇ ਅੰਦੋਲਨ ਛੱਡ ਕੇ ਜਾ ਰਹੇ ਹਨ। ਇਸ ਲਈ ਪੰਜਾਬ ਦੇ ਸਿਰ ਇਹ ਉਲਾਂਭਾ ਉਤਾਰਨ ਲਈ MSP ਦੀ ਮੰਗ ਲੈ ਕੇ ਉਹ ਪਰਮਾਤਮਾ ਦੀ ਕਿਰਪਾ ਸਦਕਾ ਲੜ ਰਹੇ ਹਨ।
Jagjit dallewal : ਕਿਸਾਨੀ ਮੰਗਾਂ ਨੂੰ ਲੈ ਕੇ 63 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਖਨੌਰੀ ਬਾਰਡਰ ਤੋਂ ਸੰਘਰਸ਼ਸ਼ੀਲ ਕਿਸਾਨਾਂ ਅਤੇ ਲੋਕਾਂ ਦੇ ਨਾਮ ਇੱਕ ਸੰਦੇਸ਼ ਜਾਰੀ ਕੀਤਾ ਹੈ। ਦੱਸ ਦਈਏ ਕਿ ਡੱਲੇਵਾਲ ਦੀ ਹਾਲਤ ਲਗਾਤਾਰ ਡਿਗਦੀ ਜਾ ਰਹੀ ਹੈ, ਹਾਲਾਂਕਿ ਡਾਕਟਰਾਂ ਵੱਲੋਂ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ, ਪਰ ਫਿਰ ਵੀ ਕਿਸਾਨ ਆਗੂ ਦਾ ਡਟੇ ਰਹਿਣਾ ਖੁਦ ਵਿੱਚ ਇੱਕ ਵੱਡੀ ਗੱਲ ਹੈ।
ਮੰਗਲਵਾਰ ਸਵੇਰੇ ਖ਼ੁਦ ਜਗਜੀਤ ਡੱਲੇਵਾਲ ਨੇ ਅੱਗੇ ਹੋ ਕੇ ਲੋਕਾਂ ਨੂੰ ਆਪਣਾ ਸੰਦੇਸ਼ ਕੀਤਾ। ਉਨ੍ਹਾਂ ਕਿਹਾ ਕਿ MSP ਕਾਨੂੰਨੀ ਗਰੰਟੀ ਪੂਰੇ ਦੇਸ਼ ਦੇ ਕਿਸਾਨਾਂ ਦੀ ਮੰਗ ਸੀ, ਪਰ ਦਿੱਲੀ ਅੰਦੋਲਨ ਵਿੱਚ ਕਿਸਾਨ ਸਾਥੀਆਂ ਦੀ ਸ਼ਿਕਾਇਤ ਸੀ ਕਿ ਪੰਜਾਬ ਵਾਲੇ ਅੰਦੋਲਨ ਛੱਡ ਕੇ ਜਾ ਰਹੇ ਹਨ। ਇਸ ਲਈ ਪੰਜਾਬ ਦੇ ਸਿਰ ਇਹ ਉਲਾਂਭਾ ਉਤਾਰਨ ਲਈ MSP ਦੀ ਮੰਗ ਲੈ ਕੇ ਉਹ ਪਰਮਾਤਮਾ ਦੀ ਕਿਰਪਾ ਸਦਕਾ ਲੜ ਰਹੇ ਹਨ।
ਉਨ੍ਹਾਂ ਕਿਹਾ ਕਿ 18 ਜਨਵਰੀ ਦੀ ਰਾਤ ਨੂੰ ਕੇਂਦਰ ਦਾ ਪੱਤਰ ਮਿਲਿਆ ਸੀ, ਸਾਰੀਆਂ ਦੀ ਬਹੁਤ ਮੰਗ ਤੋਂ ਬਾਅਦ ਮੈਂ ਸਿਰਫ ਮੈਡੀਕਲ ਸਹਾਇਤਾ ਲਈ ਸੀ...ਪਰ ਮਰਨ ਵਰਤ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਕਿਸਾਨੀ ਮੰਗਾਂ ਨਹੀਂ ਮੰਨੀ ਆ ਜਾਂਦੀਆਂ। ਉਨ੍ਹਾਂ ਕਿਹਾ ਕਿ ਸਿਹਤ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੈ, ਜਿਸ ਕਾਰਨ ਉਹ 14 ਫਰਵਰੀ ਦੀ ਮੀਟਿੰਗ 'ਚ ਨਹੀਂ ਜਾ ਸਕਦੇ। ਪਰ ਫਿਰ ਵੀ 12 ਫਰਵਰੀ ਨੂੰ ਕਿਸਾਨਾਂ ਅਤੇ ਮਜਦੂਰਾਂ ਦੀ ਇੱਕ ਕਿਸਾਨ ਪੰਚਾਇਤ ਕੀਤੀ ਜਾਵੇਗੀ, ਜਿਸ ਵਿੱਚ ਲੋਕ ਸਲਾਹ ਦੇਣਗੇ ਕਿ ਉਹ ਮੀਟਿੰਗ ਵਿੱਚ ਜਾਣ ਜਾਂ ਨਾ ਜਾਣ।
ਕਿਸਾਨ ਆਗੂ ਨੇ ਇਸ ਮਹਾਂਪੰਚਾਇਤ ਵਿੱਚ ਵੱਧ ਚੜ੍ਹ ਕੇ ਪਹੁੰਚਣ ਲਈ ਕਿਹਾ ਹੈ ਕਿ ਪੰਜਾਬ ਦੇ ਸਾਰੇ ਲੋਕਾਂ ਦੀ ਹਾਜ਼ਰੀ ਨਾਲ ਮੈਨੂੰ ਮਜਬੂਤੀ ਮਿਲੇਗੀ। ਉਪਰੰਤ ਜੇਕਰ ਉਨ੍ਹਾਂ ਦੀ ਸਿਹਤ ਵੀ ਕੁੱਝ ਸਾਥ ਦਿੰਦੀ ਹੈ ਤਾਂ ਉਹ 14 ਦੀ ਕੇਂਦਰ ਨਾਲ ਮੀਟਿੰਗ ਵਿੱਚ ਸ਼ਾਮਲ ਵੀ ਹੋ ਵੀ ਸਕਦੇ ਹਨ।