Pulwama attack ਦੇ ਸ਼ਹੀਦ ਡਰਾਈਵਰ ਜੈਮਲ ਸਿੰਘ ਨੂੰ 7 ਸਾਲ ਬਾਅਦ ਵੀ ਤੱਕ ਨਹੀਂ ਮਿਲਿਆ ਸਰਕਾਰੀ ਦਰਜਾ , ਪਰਿਵਾਰ ਦਾ ਫੂਟਿਆ ਗੁੱਸਾ

Moga News : ਦੇਸ਼ ਨੂੰ ਹਿਲਾ ਦੇਣ ਵਾਲੇ 14 ਫਰਵਰੀ 2019 ਦੇ ਪੁਲਵਾਮਾ ਹਮਲੇ ਨੂੰ ਸੱਤ ਸਾਲ ਬੀਤ ਚੁੱਕੇ ਹਨ ਪਰ ਪੰਜਾਬ ਦੇ ਬਹਾਦਰ ਪੁੱਤਰ ਜੈਮਲ ਸਿੰਘ ਦੇ ਪਰਿਵਾਰ ਲਈ ਇਨਸਾਫ਼ ਅਜੇ ਵੀ ਦੂਰ ਦੀ ਗੱਲ ਬਣਿਆ ਹੋਇਆ ਹੈ। 40 ਸੀ.ਆਰ.ਪੀ.ਐਫ. ਜਵਾਨਾਂ ਦੇ ਨਾਲ ਸ਼ਹੀਦ ਹੋਏ ਜੈਮਲ ਸਿੰਘ ਜੋ ਹਮਲੇ ਵੇਲੇ ਬੱਸ ਚਲਾ ਰਹੇ ਸਨ ਨੂੰ ਅਜੇ ਤੱਕ ਸਰਕਾਰੀ ਤੌਰ ‘ਤੇ “ਸ਼ਹੀਦ” ਦਾ ਪੂਰਾ ਦਰਜਾ ਨਾ ਮਿਲਣਾ ਵੱਡਾ ਸਵਾਲ ਖੜਾ ਕਰ ਰਿਹਾ ਹੈ

By  Shanker Badra February 14th 2026 02:48 PM

Moga News : ਦੇਸ਼ ਨੂੰ ਹਿਲਾ ਦੇਣ ਵਾਲੇ 14 ਫਰਵਰੀ 2019 ਦੇ ਪੁਲਵਾਮਾ ਹਮਲੇ ਨੂੰ ਸੱਤ ਸਾਲ ਬੀਤ ਚੁੱਕੇ ਹਨ ਪਰ ਪੰਜਾਬ ਦੇ ਬਹਾਦਰ ਪੁੱਤਰ ਜੈਮਲ ਸਿੰਘ ਦੇ ਪਰਿਵਾਰ ਲਈ ਇਨਸਾਫ਼ ਅਜੇ ਵੀ ਦੂਰ ਦੀ ਗੱਲ ਬਣਿਆ ਹੋਇਆ ਹੈ। 40 ਸੀ.ਆਰ.ਪੀ.ਐਫ. ਜਵਾਨਾਂ ਦੇ ਨਾਲ ਸ਼ਹੀਦ ਹੋਏ ਜੈਮਲ ਸਿੰਘ ਜੋ ਹਮਲੇ ਵੇਲੇ ਬੱਸ ਚਲਾ ਰਹੇ ਸਨ ਨੂੰ ਅਜੇ ਤੱਕ ਸਰਕਾਰੀ ਤੌਰ ‘ਤੇ “ਸ਼ਹੀਦ” ਦਾ ਪੂਰਾ ਦਰਜਾ ਨਾ ਮਿਲਣਾ ਵੱਡਾ ਸਵਾਲ ਖੜਾ ਕਰ ਰਿਹਾ ਹੈ। ਪਿੰਡ ਗਲੋਟੀ (ਕੋਟ ਈਸੇ ਖ਼ਾਂ, ਮੋਗਾ) ਵਿੱਚ ਮਨਾਈ ਗਈ ਸੱਤਵੀਂ ਬਰਸੀ ਦੌਰਾਨ ਮਾਹੌਲ ਭਾਵੁਕ ਵੀ ਸੀ ਤੇ ਗੁੱਸੇ ਨਾਲ ਭਰਿਆ ਹੋਇਆ ਵੀ। ਪਰਿਵਾਰ ਨੇ ਸਿੱਧਾ ਸਰਕਾਰ ‘ਤੇ ਵਾਅਦਾ ਖਿਲਾਫ਼ੀ ਦੇ ਆਰੋਪ ਲਗਾਏ।

“ਗੇਟ ਦਾ ਐਲਾਨ ਕੀਤਾ, ਪਰ ਅਜੇ ਤੱਕ ਇੱਕ ਇੱਟ ਵੀ ਨਹੀਂ ਲੱਗੀ” – ਸੁਖਜੀਤ ਕੌਰ

ਸ਼ਹੀਦ ਦੀ ਪਤਨੀ ਸੁਖਜੀਤ ਕੌਰ ਨੇ ਕਿਹਾ ਕਿ ਸੱਤ ਸਾਲ ਪਹਿਲਾਂ ਕੀਤੇ ਐਲਾਨ ਅਜੇ ਤੱਕ ਕਾਗਜ਼ਾਂ ਵਿੱਚ ਹੀ ਹਨ। “ਸਾਨੂੰ ਸਿਰਫ਼ ਹਮਦਰਦੀ ਦੇ ਸ਼ਬਦ ਨਹੀਂ ਚਾਹੀਦੇ, ਸਾਨੂੰ ਆਪਣੇ ਹੱਕ ਚਾਹੀਦੇ ਹਨ। ਜੇ ਸਰਕਾਰ ਨੇ ਗੇਟ ਬਣਾਉਣ ਦਾ ਐਲਾਨ ਕੀਤਾ ਸੀ ਤਾਂ ਅਜੇ ਤੱਕ ਕਿਉਂ ਨਹੀਂ ਬਣਿਆ?” ਉਨ੍ਹਾਂ ਨੇ ਤਿੱਖੇ ਲਹਿਜ਼ੇ ਵਿੱਚ ਪੁੱਛਿਆ।

“ਸਾਡਾ ਪੁੱਤ ਦੇਸ਼ ਲਈ ਮਰ ਗਿਆ, ਪਰ ਸਰਕਾਰ ਲਈ ਕਾਗਜ਼ਾਂ ਵਿੱਚ ਵੀ ਨਹੀਂ?” – ਮਾਂ ਦਾ ਦਰਦ

ਸ਼ਹੀਦ ਦੀ ਮਾਤਾ ਸੁਖਵਿੰਦਰ ਕੌਰ ਨੇ ਰੋਂਦੇ ਹੋਏ ਕਿਹਾ, “ਸਾਡੀ ਜਿੰਦ ਮੁੱਕ ਜਾਵੇਗੀ ਪਰ ਅੱਖਾਂ ਦੇ ਹੰਜੂ ਨਹੀਂ ਮੁੱਕਣੇ। ਪੁੱਤ ਦੇਸ਼ ਲਈ ਕੁਰਬਾਨ ਹੋ ਗਿਆ, ਪਰ ਉਸਨੂੰ ਪੂਰਾ ਮਾਣ ਕਿਉਂ ਨਹੀਂ ਮਿਲ ਰਿਹਾ?”

ਪੰਚਾਇਤ ਵੀ ਉਤਰੀ ਮੈਦਾਨ ਵਿੱਚ

ਪਿੰਡ ਦੇ ਸਰਪੰਚ ਸਿਵਰਾਜ ਸਿੰਘ ਨੇ ਕਿਹਾ ਕਿ ਜੇ ਸਰਕਾਰ ਆਪਣਾ ਵਾਅਦਾ ਪੂਰਾ ਨਹੀਂ ਕਰਦੀ ਤਾਂ ਪੰਚਾਇਤ ਆਪਣੇ ਪੱਧਰ ‘ਤੇ ਯਾਦਗਾਰੀ ਗੇਟ ਬਣਾਉਣ ਦੀ ਕੋਸ਼ਿਸ਼ ਕਰੇਗੀ। “ਸ਼ਹੀਦ ਦਾ ਸਤਿਕਾਰ ਸਾਡੀ ਜ਼ਿੰਮੇਵਾਰੀ ਹੈ, ਇਹ ਰਾਜਨੀਤੀ ਦਾ ਮਾਮਲਾ ਨਹੀਂ।

ਵੱਡਾ ਸਵਾਲ

ਜਦੋਂ ਦੇਸ਼ ਹਰ ਸਾਲ ਪੁਲਵਾਮਾ ਦੇ ਸ਼ਹੀਦਾਂ ਨੂੰ ਯਾਦ ਕਰਦਾ ਹੈ ਤਾਂ ਫਿਰ ਜੈਮਲ ਸਿੰਘ ਦੇ ਪਰਿਵਾਰ ਨੂੰ ਅਜੇ ਤੱਕ ਸਰਕਾਰੀ ਦਰਜਾ ਅਤੇ ਐਲਾਨਿਆ ਯਾਦਗਾਰ ਕਿਉਂ ਨਹੀਂ ਮਿਲੀ? ਕੀ ਸ਼ਹੀਦਾਂ ਦੀ ਕੁਰਬਾਨੀ ਸਿਰਫ਼ ਸਮਾਰੋਹਾਂ ਤੱਕ ਹੀ ਸੀਮਿਤ ਰਹਿ ਜਾਵੇਗੀ? ਪਿੰਡ ਗਲੋਟੀ ਤੋਂ ਉਠੀ ਇਹ ਆਵਾਜ਼ ਹੁਣ ਸੂਬੇ ਅਤੇ ਦੇਸ਼ ਦੀ ਸਰਕਾਰ ਵੱਲ ਤੱਕ ਰਹੀ ਹੈ। ਕੀ ਸੱਤ ਸਾਲਾਂ ਬਾਅਦ ਵੀ ਇਨਸਾਫ਼ ਲਈ ਇੰਤਜ਼ਾਰ ਜਾਰੀ ਰਹੇਗਾ?

Related Post