Jalandhar ਸਿਵਲ ਹਸਪਤਾਲ ’ਚ ਮਰੀਜ਼ਾਂ ਦੀ ਮੌਤ ਦਾ ਮਾਮਲਾ; ਆਕਸੀਜਨ ਪਲਾਂਟ ਦੇ ਸੁਪਰਵਾਈਜ਼ਰ ਨੂੰ ਕੀਤਾ ਬਰਖਾਸਤ

ਦੱਸ ਦਈਏ ਕਿ ਆਕਸੀਜਨ ਪਲਾਂਟ ਦੀ ਦੇਖਰੇਖ ਨਾ ਕਰਨ ਤੇ ਮੌਕੇ ’ਤੇ ਕਾਰਵਾਈ ਨਾ ਹੋਣ ਕਾਰਨ ਤੇ ਕੁਤਾਹੀ ਵਰਤਨੀ ਹਸਪਤਾਲ ਦੇ ਮੁਲਾਜ਼ਮਾਂ ਨੂੰ ਮਹਿੰਗੀ ਪੈ ਗਈ ਹੈ।

By  Aarti August 2nd 2025 10:06 AM

Jalandhar Civil Hospital : ਜਲੰਧਰ ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਵਿੱਚ ਵਿਘਨ ਪੈਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਤੋਂ ਬਾਅਦ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਪਾਈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਆਕਸੀਜਨ ਦੀ ਉਪਲਬਧਤਾ ਅਤੇ ਸਹੀ ਪ੍ਰਬੰਧਨ ਨਾਲ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸੀ ਪਰ  ਅਜਿਹਾ ਨਾ ਹੋ ਸਕਿਆ। 

ਦੱਸ ਦਈਏ ਕਿ ਆਕਸੀਜਨ ਪਲਾਂਟ ਦੀ ਦੇਖਰੇਖ ਨਾ ਕਰਨ ਤੇ ਮੌਕੇ ’ਤੇ ਕਾਰਵਾਈ ਨਾ ਹੋਣ ਕਾਰਨ ਤੇ ਕੁਤਾਹੀ ਵਰਤਨੀ ਹਸਪਤਾਲ ਦੇ ਮੁਲਾਜ਼ਮਾਂ ਨੂੰ ਮਹਿੰਗੀ ਪੈ ਗਈ ਹੈ। ਜਿਸਦੇ ਚੱਲਦੇ ਸਿਵਲ ਹਸਪਤਾਲ ’ਚ ਤਿੰਨ ਮਰੀਜ਼ਾਂ ਦੇ ਮੌਤ ਦੇ ਮਾਮਲੇ ’ਚ ਆਕਸੀਜ਼ਨ ਪਲਾਂਟ ਦਾ ਸੁਪਰਵਾਈਜਰ ਨਰਿੰਦਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਜਿਸ ਕਾਰਨ 

ਮਿਲੀ ਜਾਣਕਾਰੀ ਮੁਤਾਬਿਕ ਜਿਸ ਦਿਨ ਯਾਨੀ ਕਿ ਬੀਤੇ ਐਤਵਾਰ ਨੂੰ ਜਦੋਂ ਇਹ ਘਟਨਾਕ੍ਰਮ ਹੋਇਆ ਉਸ ਦਿਨ ਸੁਪਰਵਾਈਜਰ ਨਰਿੰਦਰ ਛੁੱਟੀ ’ਤੇ ਸੀ। ਪਹਿਲਾ ਤੋਂ ਸੁਪਰਵਾਈਜਰ ਕਮ ਟੈਕਨੀਸ਼ੀਅਨ ਦੀ ਘਾਟ ਦੇ ਚੱਲਦੇ ਆਕਸੀਜਨ ਪਲਾਂਟ ਰੱਬ ਆਸਰੇ ਚੱਲ ਰਿਹਾ ਸੀ। ਹਾਲਾਂਕਿ ਹੁਣ  ਨਰਿੰਦਰ ਦੀ ਬਰਖਾਸਤਗੀ ਤੋਂ ਬਾਅਦ ਇੱਕ ਟੈਕਨੀਸ਼ੀਅਨ ਬਚਿਆ ਹੈ। 

ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਡਾਕਟਰ ਬਲਬੀਰ ਹਸਪਤਾਲਾਂ ’ਚ ਲੱਗੇ ਆਕਸੀਜਨ ਪਲਾਂਟਾਂ ਨੂੰ ਚਿੱਟਾ ਹਾਥੀ ਕਰਾਰ ਦੇ ਚੁੱਕੇ ਹਨ।

ਇਹ ਵੀ ਪੜ੍ਹੋ : ''ਕਿਤੇ ਤੁਸੀ ਵੀ ਨਾ ਗੁਆ ਲੈਣਾ...'' Land Pooling ਸਕੀਮ ਨੇ ਕਿਵੇਂ 'ਰਾਜੇ ਤੋਂ ਰੰਕ' ਬਣਾਇਆ, ਸੁਣੋ ਖੁਦ ਕਿਸਾਨ ਦੀ ਜ਼ੁਬਾਨੀ

Related Post