Wed, Dec 10, 2025
Whatsapp

''ਕਿਤੇ ਤੁਸੀ ਵੀ ਨਾ ਗੁਆ ਲੈਣਾ...'' Land Pooling ਸਕੀਮ ਨੇ ਕਿਵੇਂ 'ਰਾਜੇ ਤੋਂ ਰੰਕ' ਬਣਾਇਆ, ਸੁਣੋ ਖੁਦ ਕਿਸਾਨ ਦੀ ਜ਼ੁਬਾਨੀ

Land Pooling Scheme : ਰਾਜਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਅੱਜ ਤੱਕ ਨਾ ਤਾਂ ਡਿਵੈਲਪਰ ਨੇ ਉਸ ਨੂੰ ਕੋਈ ਪਲਾਟ ਦਿੱਤਾ ਗਿਆ ਹੈ ਅਤੇ ਨਾ ਹੀ ਉਸਦੀ ਬਣਦੀ ਰਕਮ ਦਿੱਤੀ ਗਈ ਹੈ। ਹੁਣ ਹਾਲਾਤ ਇਹ ਆ ਗਏ ਹਨ ਕਿ ਫੜੀ ਲਾ ਕੇ ਆਪਣੇ ਪਰਿਵਾਰ ਦਾ ਢਿੱਡ ਭਰ ਰਹੇ ਹਨ।

Reported by:  PTC News Desk  Edited by:  KRISHAN KUMAR SHARMA -- August 02nd 2025 07:30 AM
''ਕਿਤੇ ਤੁਸੀ ਵੀ ਨਾ ਗੁਆ ਲੈਣਾ...'' Land Pooling ਸਕੀਮ ਨੇ ਕਿਵੇਂ 'ਰਾਜੇ ਤੋਂ ਰੰਕ' ਬਣਾਇਆ, ਸੁਣੋ ਖੁਦ ਕਿਸਾਨ ਦੀ ਜ਼ੁਬਾਨੀ

''ਕਿਤੇ ਤੁਸੀ ਵੀ ਨਾ ਗੁਆ ਲੈਣਾ...'' Land Pooling ਸਕੀਮ ਨੇ ਕਿਵੇਂ 'ਰਾਜੇ ਤੋਂ ਰੰਕ' ਬਣਾਇਆ, ਸੁਣੋ ਖੁਦ ਕਿਸਾਨ ਦੀ ਜ਼ੁਬਾਨੀ

Land Pooling Scheme : ਪੰਜਾਬ ਸਰਕਾਰ (Punjab Government) ਵੱਲੋਂ ਲੈਂਡ ਪੋਲਿੰਗ ਕਰਨ ਜਾਂ ਫਿਰ ਕਿਸਾਨਾਂ ਦੀ ਜ਼ਮੀਨ ਲੈ ਕੇ ਉਹਨੂੰ ਡਿਵੈਲਪ ਕਰਕੇ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਅਸਲ ਸੱਚ ਇਸਤੋਂ ਕੋਹਾਂ ਦੂਰ ਹੈ, ਕਿਉਂਕਿ ਅਜਿਹੇ ਸਰਕਾਰੀ ਲਾਲਚਾਂ ਦੇ ਵਿਚਕਾਰ ਸਰਕਾਰਾਂ ਦੀ ਹੀ ਜਿੱਤ ਹੁੰਦੀ ਹੈ ਅਤੇ ਆਮ ਵਿਅਕਤੀ ਦੇ ਹੱਥ ਖਾਲੀ ਦੇ ਖਾਲੀ ਰਹਿ ਜਾਂਦੇ ਹਨ। ਇਸ ਦੀ ਇੱਕ ਤਾਜ਼ਾ ਉਦਾਹਰਣ 56 ਸਾਲਾ ਕਿਸਾਨ ਰਜਿੰਦਰ ਸਿੰਘ ਦੇ ਰੂਪ ਵਿੱਚ ਸਾਹਮਣੇ ਆਈ ਹੈ, ਜੋ ਕਿ ਕਿਸੇ ਸਮੇਂ 22 ਕਿੱਲ੍ਹਿਆਂ ਦਾ ਮਾਲਕ ਸੀ, ਪਰ ਅੱਜ ਰੇਹੜੀ ਲਗਾਉਣ ਲਈ ਮਜਬੂਰ ਹੋ ਰਿਹਾ ਹੈ।

ਜਾਣਕਾਰੀ ਅਨੁਸਾਰ, ਰਾਜਿੰਦਰ ਸਿੰਘ ਆਪਣੇ ਸਾਂਝੇ ਪਰਿਵਾਰਕ 22 ਕਿੱਲੇ ਗੁਆ ਕੇ ਅੱਜ ਮੋਹਾਲੀ ਦੀਆਂ ਸੜਕਾਂ 'ਤੇ ਰੇਹੜੀ-ਫੜੀ ਲਾ ਕੇ ਰੁਜ਼ਗਾਰ ਕਰਨ ਨੂੰ ਮਜਬੂਰ ਹੈ। ਮੋਹਾਲੀ ਦੇ 5 ਫੇਸ ਵਿਖੇ ਠੇਲਾ ਲਾ ਕੇ ਖਾਣ-ਪੀਣ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਢਿੱਡ ਭਰਨ ਵਾਲੇ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ 2008 ਦੇ ਵਿੱਚ ਉਸ ਕੋਲ ਇਸੇ ਤਰੀਕੇ ਨਾਲ ਇੱਕ ਡਿਵੈਲਪਰ ਪਹੁੰਚਿਆ ਸੀ, ਜਿਸਨੇ ਉਸਨੂੰ ਲੈਂਡ ਪੋਲਿੰਗ ਦੀ ਆਫਰ ਦਿੱਤੀ ਸੀ। ਉਸ ਡਿਵੈਲਪਰ ਨੇ ਰਜਿੰਦਰ ਸਿੰਘ ਨੂੰ ਇਹ ਕਿਹਾ ਸੀ ਕਿ ਜੇਕਰ ਉਹ ਆਪਣੇ ਇਹ ਜ਼ਮੀਨ ਜੇਕਰ ਸਾਨੂੰ ਦੇ ਦੇਵੇ ਤਾਂ ਅਸੀਂ ਉਸਨੂੰ ਕਮਰਸ਼ੀਅਲ ਕਰਕੇ ਇੱਕ ਤਾਂ ਉਸਨੂੰ ਪਲਾਟ ਦੇਵਾਂਗੇ, ਜਦਕਿ ਦੂਜਾ ਉਸ ਦਾ ਪੈਸੇ ਪੱਖੋਂ ਫਾਇਦਾ ਵੀ ਕਰਾਂਗੇ।


ਉਸ ਨੇ ਕਿਹਾ ਕਿ ਉਹ ਪੈਸਿਆਂ ਦੇ ਲਾਲਚ ਵਿੱਚ ਇਸ ਕਦਰ ਅੰਨ੍ਹਾ ਹੋ ਗਿਆ ਕਿ ਇਹ ਆਫਰ ਸਵੀਕਾਰ ਕਰ ਲਿਆ ਅਤੇ ਲਾਲਚ ਵਸ ਡੇਢ ਕਰੋੜ ਕਿੱਲੇ ਦੇ ਹਿਸਾਬ ਨਾਲ ਆਪਣੀ ਜ਼ਮੀਨ ਡਿਵੈਲਪਰ ਦੇ ਹੱਥ ਦੇ ਦਿੱਤੀ। ਰਾਜਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਅੱਜ ਤੱਕ ਨਾ ਤਾਂ ਡਿਵੈਲਪਰ ਨੇ ਉਸ ਨੂੰ ਕੋਈ ਪਲਾਟ ਦਿੱਤਾ ਗਿਆ ਹੈ ਅਤੇ ਨਾ ਹੀ ਉਸਦੀ ਬਣਦੀ ਰਕਮ ਦਿੱਤੀ ਗਈ ਹੈ। ਉਸ ਨੇ ਕਿਹਾ ਕਿ ਹੁਣ ਹਾਲਾਤ ਇਹ ਆ ਗਏ ਹਨ ਕਿ ਹੁਣ ਸਾਡੇ ਕੋਲ ਖਾਣ ਲਈ ਦਾਣੇ ਵੀ ਨਹੀਂ ਹਨ, ਜਿਸ ਕਾਰਨ ਮਜਬੂਰ ਹੋ ਕੇ ਫੜੀ ਲਾ ਕੇ ਆਪਣੇ ਪਰਿਵਾਰ ਦਾ ਢਿੱਡ ਭਰ ਰਹੇ ਹਨ।

ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਜੋ ਅੱਜ ਪੰਜਾਬ ਸਰਕਾਰ ਲੈਂਡ ਪੋਲਿੰਗ ਅਤੇ ਡਿਵੈਲਪਮੈਂਟ ਕਰਨ ਦੀ ਸਕੀਮ ਲੈ ਕੇ ਆਈ ਹੈ, ਅਜਿਹੀ ਹੀ ਸਕੀਮ ਉਸ ਡਿਵੈਲਪਰ ਨੇ ਮੈਨੂੰ ਵੀ ਦਿੱਤੀ ਸੀ, ਜਿਸ ਦਾ ਸ਼ਿਕਾਰ ਹੋ ਕੇ ਮੈਂ ਅੱਜ ਸਭ ਕੁਝ ਕਵਾ ਬੈਠਿਆ ਹਾਂ। ਰਜਿੰਦਰ ਸਿੰਘ ਨੇ ਤਮਾਮ ਕਿਸਾਨਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਉਹ ਆਪਣੀ ਜ਼ਮੀਨ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਕੰਪਨੀ ਡਿਵੈਲਪਰ ਜਾਂ ਫਿਰ ਸਰਕਾਰ ਨੂੰ ਨਾ ਦੇਣ। ਜੇਕਰ ਉਹ ਜ਼ਮੀਨ ਦੇ ਦਿੰਦੇ ਹਨ ਤਾਂ ਉਹਨਾਂ ਨੂੰ ਮੇਰੇ ਵਾਂਗ ਸੜਕ 'ਤੇ ਧੱਕੇ ਖਾਣੇ ਪੈਣਗੇ ਅਤੇ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਇਸ ਤਰੀਕੇ ਨਾਲ ਦਿਹਾੜੀਆਂ ਕਰਨੀਆਂ ਪੈਣਗੀਆਂ।

ਰਾਜਿੰਦਰ ਸਿੰਘ ਨੇ ਕਿਹਾ ਕਿ ਅਸਲ ਸੱਚ ਇਹ ਹੈ ਕਿ ਉਸ ਵੱਲੋਂ ਅਤੇ ਹੋਰ ਕਿਸਾਨਾਂ ਵੱਲੋਂ ਦਿੱਤੀ ਗਈ ਜ਼ਮੀਨ ਉੱਤੇ ਅੱਜ ਵੱਡੀਆਂ ਵੱਡੀਆਂ ਬਿਲਡਿੰਗਾਂ ਖੜੀਆਂ ਹੋ ਚੁੱਕੀਆਂ ਹਨ ਤੇ ਉੱਥੇ ਲੋਕ ਆਰਾਮ ਨਾਲ ਰਹਿ ਰਹੇ ਹਨ ਪਰ ਜੋ ਜ਼ਮੀਨ ਦੇ ਅਸਲ ਹੱਕਦਾਰ ਜਾਂ ਮਾਲਕ ਸਨ ਉਹਨਾਂ ਨੂੰ ਕੁਝ ਵੀ ਨਹੀਂ ਪ੍ਰਾਪਤ ਹੋਇਆ ਕੇਵਲ ਧੋਖਾ ਹੀ ਮਿਲਿਆ ਹੈ। ਸੋ ਕਿਸਾਨਾਂ ਨੂੰ ਇਹੀ ਅਪੀਲ ਕਰ ਰਹੇ ਹਨ ਕਿ ਸਰਕਾਰ ਦੀ ਲੈਂਡ ਪੋਲਿੰਗ ਸਕੀਮ 'ਚ ਨਾ ਫਸਣ ਅਤੇ ਆਪਣੀਆਂ ਜ਼ਮੀਨਾਂ ਨਾ ਗਵਾਉਣ।

- PTC NEWS

Top News view more...

Latest News view more...

PTC NETWORK
PTC NETWORK