ਜਥੇਦਾਰ ਰਘਬੀਰ ਸਿੰਘ ਵਲੋਂ ਦੀਵਾਨ ਦੇ ਕੱਢੇ 6 ਮੈਂਬਰਾਂ ਨੂੰ ਟੈਂਡਰ ਵੋਟ ਪਾਉਣ ਦੀ ਹਦਾਇਤ

By  KRISHAN KUMAR SHARMA February 18th 2024 04:17 PM

ਪੀਟੀਸੀ ਨਿਊਜ਼ ਡੈਸਕ: ਅੰਮ੍ਰਿਤਸਰ ਚੀਫ ਖਾਲਸਾ ਦੀਵਾਨ (Chief Khalsa Diwan) ਮੁੱਖ ਦਫਤਰ ਦੇ ਵਿੱਚ ਚੋਣ ਇਜਲਾਸ 10 ਵੱਜੇ ਤੋਂ 5 ਵਜੇ ਤੋਂ ਤੱਕ ਹੈ ਸ਼ਾਂਤਮਈ ਢੰਗ ਨਾਲ ਵੋਟਾਂ ਦਾ ਸਿਲਸਿਲਾ ਚੱਲ ਰਿਹਾ ਸੀ ਪਰ ਇਸੇ ਦੌਰਾਨ ਪਿਛਲੇ ਸਾਲ ਕੱਢੇ ਗਏ 6 ਮੈਂਬਰ ਵੋਟ ਪਾਉਣ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਵੋਟ ਨਹੀਂ ਪਾਉਣ ਦਿੱਤੀ ਗਈ। ਇਨ੍ਹਾਂ ਮੈਂਬਰਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਚਿੱਠੀ 'ਤੇ ਮੋਹਰ ਲਾ ਕੇ ਇਨ੍ਹਾਂ 6 ਮੈਂਬਰਾਂ ਨੂੰ ਟੈਂਡਰ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ। ਪਰ ਫਿਰ ਵੀ ਅਧਿਕਾਰੀਆਂ ਵੱਲੋਂ ਵੋਟ ਤੋਂ ਰੋਕ ਦਿੱਤਾ ਗਿਆ।

ਦੱਸ ਦਈਏ ਕਿ ਇਹ ਮੈਂਬਰ ਪਿਛਲੇ ਸਾਲ ਬਰਖਾਸਤ ਕੀਤੇ ਗਏ ਸਨ। ਇਨ੍ਹਾਂ ਮੈਂਬਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਚੀਫ਼ ਖਾਲਸਾ ਦੀਵਾਨ ਦੀਆਂ ਬੇਨਿਯਮੀਆਂ ਖਿਲਾਫ ਆਵਾਜ਼ ਚੁੱਕੀ ਸੀ, ਤਾਂ ਕੱਢਿਆ ਗਿਆ ਸੀ। ਦੂਜੇ ਪਾਸੇ ਦੀਵਾਨ ਦੇ ਅਬਜ਼ਰਵਰ ਦਾ ਕਹਿਣਾ ਸੀ ਕਿ ਇਨ੍ਹਾਂ 6 ਮੈਂਬਰਾਂ ਨੂੰ ਪਿਛਲੇ ਸਾਲ ਗਲਤ ਪ੍ਰਚਾਰ ਕਰਨ ਦੇ ਆਰੋਪਾਂ ਤਹਿਤ ਕੱਢਿਆ ਗਿਆ ਸੀ।

ਵੋਟ ਪਾਉਣ ਤੋਂ ਰੋਕਣ 'ਤੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਲਾਇਆ ਕਿ ਰਿਟਰਨਿੰਗ ਅਧਿਕਾਰੀਆਂ ਵਲੋਂ ਜਥੇਦਾਰ ਦੇ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਦੀ ਸ਼ਿਕਾਇਤ ਉਹ ਸਾਰੇ ਮੈਂਬਰ ਜਥੇਦਾਰ ਸਾਹਿਬ ਕੋਲ ਕਰਨਗੇ। ਉਕਤ ਛੇ ਮੈਂਬਰਾਂ ਵਲੋਂ ਚੀਫ਼ ਖ਼ਾਲਸਾ ਦੀਵਾਨ ਦਫ਼ਤਰ ਦੇ ਸਾਹਮਣੇ ਬੈਠ ਕੇ ਸ਼ਾਮ 5 ਵਜੇ ਵੋਟਾਂ ਪੈਣ ਤੱਕ ਸ਼ਾਂਤਮਈ ਢੰਗ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ ਗਿਆ ਹੈ।

ਕੀ ਕਹਿਣਾ ਹੈ ਚੋਣ ਆਬਜ਼ਰਬਰ ਦਾ 

ਇਸ ਮੌਕੇ ਵੋਟ ਤੋਂ ਰੋਕਣ 'ਤੇ ਚੋਣ ਅਬਜ਼ਰਵਰ ਨੇ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਾਨੂੰ ਕੋਈ ਆਦੇਸ਼ ਨਹੀਂ ਆਇਆ, ਜਿਸ ਕਰਕੇ ਅਸੀਂ ਇਨ੍ਹਾਂ ਮੈਂਬਰਾਂ ਨੂੰ ਅੰਦਰ ਨਹੀਂ ਜਾਣ ਦੇ ਸਕਦੇ। ਐਡਵੋਕੇਟ ਇੰਦਰਜੀਤ ਸਿੰਘ ਅੜੀ, ਜੋ ਚੀਫ ਖਾਲਸਾ ਦੀਵਾਨ ਦੇ ਚੋਣ ਆਬਸਰਵਰ ਹਨ, ਉਨ੍ਹਾਂ ਨੇ ਕਿਹਾ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਫਿਲਹਾਲ ਕੋਈ ਵੀ ਹੁਕਮ ਨਹੀਂ ਆਇਆ ਅਤੇ ਜਿਸ ਕਰਕੇ ਅਸੀਂ ਬਰਖਾਸਤ ਮੈਂਬਰਾਂ ਨੂੰ ਅੰਦਰ ਨਹੀਂ ਜਾਣ ਦੇ ਸਕਦੇ ਅਤੇ ਵੋਟ ਨਹੀਂ ਪਾਈ ਜਾ ਸਕਦੀ।

Related Post