ਤਰਨਤਾਰਨ ਚ ਪਰਿਵਾਰ ਵੱਲੋਂ ਧੀ ਦੇ ਵਿਆਹ ਲਈ ਰੱਖੇ ਗਹਿਣੇ ਚੋਰੀ, ਸੀਸੀਟੀਵੀ ਚ ਕੈਦ ਹੋਇਆ ਚੋਰ

TarnTaran News : ਜਦੋਂ ਪਰਿਵਾਰ ਦੀ ਮਹਿਲਾ ਆਪਣੇ ਬੱਚਿਆਂ ਸਮੇਤ ਘਰ ਪਹੁੰਚੀ ਤਾਂ ਚੋਰ ਉਨ੍ਹਾਂ ਨੂੰ ਦੇਖ ਕੇ ਭੱਜ ਨਿਕਲਿਆ, ਔਰਤ ਵੱਲੋਂ ਚੋਰ ਨੂੰ ਫੜਣ ਦੀ ਕੋਸ਼ਿਸ਼ ਕੀਤੀ ਗਈ, ਪਰ ਚੋਰ ਧੱਕਾ ਦੇ ਕੇ ਫਰਾਰ ਹੋ ਗਿਆ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

By  KRISHAN KUMAR SHARMA March 30th 2026 06:09 PM -- Updated: March 30th 2026 06:10 PM

TarnTaran News : ਤਰਨਤਾਰਨ ਦੇ ਫੋਕਲ ਪੁਆਇੰਟ ਵਿਖੇ ਰਹਿ ਰਹੇ ਇੱਕ ਪਰਿਵਾਰ ਵੱਲੋਂ ਆਪਣੀ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪਰਿਵਾਰ ਵੱਲੋਂ ਧੀ ਦੇ ਵਿਆਹ ਲਈ ਸੋਨੇ ਦੇ ਜੇਵਰਾਤ ਅਤੇ ਹੋਰ ਸਮਾਨ ਖਰੀਦ ਕੀਤਾ ਗਿਆ ਸੀ, ਜੋ ਕਿ ਪਰਿਵਾਰ ਵੱਲੋਂ ਘਰ ਦੇ ਲੋਕਰ ਵਿੱਚ ਰੱਖਿਆ ਸੀ। ਪਰਿਵਾਰਕ ਮੈਂਬਰ ਬੀਤੇ ਦਿਨ ਪਰਿਵਾਰ ਦਿਨ ਵੇਲੇ ਘਰ ਨੂੰ ਤਾਲਾ ਲਗਾ ਕੇ ਨੇੜੇ ਕਿਸੇ ਦੇ ਘਰ ਗਏ ਸਨ, ਕਿ ਪਿੱਛੋਂ ਇੱਕ ਨੌਜਵਾਨ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਇਆ ਅਤੇ ਲੋਕਰ ਦੇ ਤਾਲੇ ਤੋੜ ਕੇ ਉਸ ਵੱਲੋਂ ਸੋਨੇ ਦੇ ਜੇਵਰਾਤ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ।

ਇਸੇ ਦੌਰਾਨ ਜਦੋਂ ਪਰਿਵਾਰ ਦੀ ਮਹਿਲਾ ਆਪਣੇ ਬੱਚਿਆਂ ਸਮੇਤ ਘਰ ਪਹੁੰਚੀ ਤਾਂ ਚੋਰ ਉਨ੍ਹਾਂ ਨੂੰ ਦੇਖ ਕੇ ਭੱਜ ਨਿਕਲਿਆ, ਔਰਤ ਵੱਲੋਂ ਚੋਰ ਨੂੰ ਫੜਣ ਦੀ ਕੋਸ਼ਿਸ਼ ਕੀਤੀ ਗਈ, ਪਰ ਚੋਰ ਧੱਕਾ ਦੇ ਕੇ ਫਰਾਰ ਹੋ ਗਿਆ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਪਰਿਵਾਰ ਨੇ ਦੱਸਿਆ ਕਿ ਚੋਰ 9 ਤੋਲੇ ਸੋਨੇ ਦੇ ਗਹਿਣੇ, ਵਿਦੇਸ਼ੀ ਘੜੀਆਂ ਅਤੇ ਮੋਬਾਈਲ ਫੋਨ ਚੋਰੀ ਕਰਕੇ ਲੈ ਗਿਆ ਹੈ।

ਉਧਰ, ਡੀਐਸਪੀ ਸਿਟੀ ਸੁਖਬੀਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਪੀੜਤ ਪਰਿਵਾਰ ਦੇ ਬਿਆਨਾਂ 'ਤੇ ਕੇਸ ਦਰਜ ਕਰ ਲਿਆ ਗਿਆ ਹੈ।

Related Post