Emergency Protest : ਇਹ ਕਲਾ ਤੇ ਕਲਾਕਾਰ ਦਾ ਪੂਰੀ ਤਰ੍ਹਾਂ ਸ਼ੋਸ਼ਣ..., ਐਮਰਜੈਂਸੀ ਦੇ ਵਿਰੋਧ ਤੇ ਕੰਗਨਾ ਦੀ ਪਹਿਲੀ ਪ੍ਰਤੀਕਿਰਿਆ

Kangana Ranaut reaction on Emergency Protests : ਪੰਜਾਬ 'ਚ ਫਿਲਮ ਰਿਲੀਜ਼ ਨਾ ਹੋਣ 'ਤੇ ਭਾਜਪਾ ਸਾਂਸਦ ਨੂੰ ਵੱਡਾ ਝਟਕਾ ਮਹਿਸੂਸ ਹੁੰਦਾ ਵਿਖਾਈ ਦੇ ਰਿਹਾ ਹੈ। ਇਸ ਸਬੰਧੀ ਉਸ ਦੀ ਫਿਲਮ ਦੇ ਵਿਰੋਧ 'ਤੇ ਸਾਹਮਣੇ ਆਈ ਪਹਿਲੀ ਪ੍ਰਤੀਕਿਰਿਆ ਤੋਂ ਸਾਫ ਝਲਕਦਾ ਵਿਖਾਈ ਦੇ ਰਿਹਾ ਹੈ।

By  KRISHAN KUMAR SHARMA January 17th 2025 02:50 PM -- Updated: January 17th 2025 03:26 PM

Emergency Protest : ਭਾਜਪਾ ਸਾਂਸਦ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਪੰਜਾਬ 'ਚ ਵੱਖ ਵੱਖ ਥਾਵਾਂ 'ਤੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਪੰਜਾਬ ਦੇ ਜ਼ਿਆਦਾਤਰ ਹਿੱਸੇ ਵਿੱਚ 'ਐਮਰਜੈਂਸੀ' ਕਿਸੇ ਵੀ ਸਿਨੇਮਾਘਰ 'ਚ ਰਿਲੀਜ਼ ਨਹੀਂ ਹੋ, ਜਦਕਿ ਅੱਜ 17 ਜਨਵਰੀ ਨੂੰ ਇਹ ਫਿਲਮ ਦੇਸ਼ ਭਰ 'ਚ ਰਿਲੀਜ਼ ਹੋ ਗਈ ਹੈ। ਪੰਜਾਬ 'ਚ ਫਿਲਮ ਰਿਲੀਜ਼ ਨਾ ਹੋਣ 'ਤੇ ਭਾਜਪਾ ਸਾਂਸਦ ਨੂੰ ਵੱਡਾ ਝਟਕਾ ਮਹਿਸੂਸ ਹੁੰਦਾ ਵਿਖਾਈ ਦੇ ਰਿਹਾ ਹੈ। ਇਸ ਸਬੰਧੀ ਉਸ ਦੀ ਫਿਲਮ ਦੇ ਵਿਰੋਧ 'ਤੇ ਸਾਹਮਣੇ ਆਈ ਪਹਿਲੀ ਪ੍ਰਤੀਕਿਰਿਆ ਤੋਂ ਸਾਫ ਝਲਕਦਾ ਵਿਖਾਈ ਦੇ ਰਿਹਾ ਹੈ।

ਕੰਗਨਾ ਰਣੌਤ ਨੇ ਕੀ ਕਿਹਾ

ਕੰਗਨਾ ਰਣੌਤ ਨੇ ਆਪਣੇ ਟਵਿੱਟਰ ਅਕਾਊਂਟ ਐਕਸ 'ਤੇ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਲਿਖਿਆ, ''ਇਹ ਕਲਾ ਅਤੇ ਕਲਾਕਾਰ ਦਾ ਪੂਰੀ ਤਰ੍ਹਾਂ ਸ਼ੋਸ਼ਣ ਹੈ, ਪੰਜਾਬ ਤੋਂ ਬਹੁਤ ਸਾਰੇ ਸ਼ਹਿਰ ਰਿਪੋਰਟ ਕਰ ਰਹੇ ਹਨ ਕਿ ਇਹ ਲੋਕ ਐਮਰਜੈਂਸੀ ਨੂੰ ਦਿਖਾਉਣ ਦੀ ਇਜਾਜ਼ਤ ਨਹੀਂ ਦੇ ਰਹੇ ਹਨ। ਮੈਨੂੰ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਹੈ ਅਤੇ ਚੰਡੀਗੜ੍ਹ ਵਿੱਚ ਪੜ੍ਹਾਈ ਕਰਨ ਅਤੇ ਵੱਡੇ ਹੋਣ ਤੋਂ ਬਾਅਦ ਮੈਂ ਸਿੱਖ ਧਰਮ ਨੂੰ ਨੇੜਿਓਂ ਦੇਖਿਆ ਹੈ ਅਤੇ ਉਸਦਾ ਪਾਲਣ ਕੀਤਾ ਹੈ। ਇਹ ਇੱਕ ਪੂਰਾ ਝੂਠ ਹੈ ਅਤੇ ਮੇਰੀ ਛਵੀ ਨੂੰ ਖਰਾਬ ਕਰਨ ਅਤੇ ਮੇਰੀ ਫਿਲਮ ਐਮਰਜੈਂਸੀ ਨੂੰ ਨੁਕਸਾਨ ਪਹੁੰਚਾਉਣ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ।''

ਫਿਲਮ ਰੋਕਣ ਲਈ ਐਸਜੀਪੀਸੀ ਨੇ ਲਿਖਿਆ 'ਚ ਮੁੱਖ ਮੰਤਰੀ ਨੂੰ ਪੱਤਰ

ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼੍ਰੋਮਣੀ ਕਮੇਟੀ ਵੱਲੋਂ 17 ਜਨਵਰੀ ਨੂੰ ਰਿਲੀਜ਼ ਹੋ ਰਹੀ ਫਿਲਮ ਐਮਰਜੈਂਸੀ 'ਤੇ ਪੰਜਾਬ 'ਚ ਰੋਕ ਲਗਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਅਪੀਲ ਵੀ ਕੀਤੀ ਗਈ ਸੀ। ਪੱਤਰ ਵਿੱਚ ਕਿਹਾ ਗਿਆ ਸੀ ਕਿ ਜੇਕਰ ਇਹ ਫ਼ਿਲਮ ਜਾਰੀ ਹੁੰਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਅਤੇ ਰੋਹ ਪੈਦਾ ਹੋਵੇਗਾ, ਇਸ ਲਈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਨੂੰ ਸੂਬੇ ਅੰਦਰ ਬੈਨ ਕਰੇ। ਜੇਕਰ ਇਹ ਫ਼ਿਲਮ ਜਾਰੀ ਹੁੰਦੀ ਹੈ ਤਾਂ ਸ਼੍ਰੋਮਣੀ ਕਮੇਟੀ ਇਸ ਦਾ ਕਰੜਾ ਵਿਰੋਧ ਕਰੇਗੀ।

Related Post