Happy Birthday:65 ਸਾਲ ਦੇ ਹੋਏ ਕਪਿਲ ਦੇਵ, ਜਾਣੋ ਕਿਵੇਂ BCCI ਨੇ ਕੀਤਾ ਸੀ ਧੱਕਾ

By  KRISHAN KUMAR SHARMA January 6th 2024 04:11 PM

KapilDevBirthday: ਭਾਰਤ ਨੂੰ 1983 ਵਿੱਚ (1983WorldCup) ਕ੍ਰਿਕਟ ਦਾ ਪਹਿਲਾ ਵਿਸ਼ਵ ਕੱਪ ਜਿਤਾਉਣ ਵਾਲੇ ਕਪਿਲ ਦੇਵ ਦਾ ਅੱਜ 6 ਜਨਵਰੀ ਨੂੰ ਜਨਮ ਦਿਨ ਹੈ। ਇਹ ਮਹਾਨ ਕਪਤਾਨ ਅੱਜ 65 ਸਾਲ ਦੇ ਹੋ ਗਏ। ਕਪਿਲ ਦੇਵ ਕ੍ਰਿਕਟ ਟੀਮ (TeamIndia) ਦੇ ਮਹਾਨ ਕਪਤਾਨ ਹੋਣ ਦੇ ਨਾਲ-ਨਾਲ ਦੁਨੀਆ ਦੇ ਮਹਾਨ ਹਰਫਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਵੀ ਪ੍ਰਮੁੱਖ ਰਹੇ ਹਨ। ਕਪਿਲ ਦੇਵ ਦੇ ਨਾਂ ਕਈ ਰਿਕਾਰਡ ਵੀ ਦਰਜ ਹਨ, ਜਿਨ੍ਹਾਂ ਨੂੰ ਅਜੇ ਤੱਕ ਕੋਈ ਨਹੀਂ ਤੋੜ ਸਕਿਆ। ਇਸਤੋਂ ਇਲਾਵਾ ਉਨ੍ਹਾਂ ਨਾਲ ਕਈ ਕਿੱਸੇ ਵੀ ਹਨ, ਜਿਨ੍ਹਾਂ ਬਾਰੇ ਅਸੀਂ ਤੁਹਾਨੂੰ ਇਥੇ ਦੱਸ ਰਹੇ ਹਾਂ...

ਪਾਕਿਸਤਾਨ ਵਿਰੁੱਧ ਕੀਤੀ ਸੀ ਕ੍ਰਿਕਟ ਸਫਰ ਦੀ ਸ਼ੁਰੂਆਤ

ਕਪਿਲ ਦੇਵ ਦਾ ਪੂਰਾ ਨਾਂ ਕਪਿਲ ਦੇਵ ਨਿਖੰਜ ਹੈ। ਕਪਿਲ ਦੇਵ (KapilDev) ਦਾ ਜਨਮ 6 ਜਨਵਰੀ 1959 ਨੂੰ ਚੰਡੀਗੜ੍ਹ 'ਚ ਹੋਇਆ ਸੀ। ਉਨ੍ਹਾਂ ਨੇ ਆਪਣਾ ਪਹਿਲਾ ਟੈਸਟ ਮੈਚ 1978 'ਚ ਫੈਸਲਾਬਾਦ 'ਚ ਪਾਕਿਸਤਾਨ ਖਿਲਾਫ ਖੇਡਿਆ ਸੀ। 16 ਸਾਲ ਦੇ ਕਰੀਅਰ ਦੌਰਾਨ ਉਨ੍ਹਾਂ ਨੇ 131 ਟੈਸਟ ਅਤੇ 225 ਵਨਡੇ ਮੈਚ ਖੇਡੇ। ਕਪਿਲ ਦੇਵ ਨੇ ਵਨਡੇ ਵਿੱਚ 3,783 ਦੌੜਾਂ ਬਣਾਈਆਂ ਅਤੇ 253 ਵਿਕਟਾਂ ਲਈਆਂ। ਟੈਸਟ 'ਚ ਕਪਿਲ ਦੇਵ ਨੇ 5248 ਦੌੜਾਂ ਬਣਾਈਆਂ ਅਤੇ 434 ਵਿਕਟਾਂ ਲਈਆਂ।

ਪਹਿਲਾਂ ਕੀਤਾ ਧੱਕਾ ਹੁਣ ਦਿੱਤੀ ਵਧਾਈ

ਕਪਿਲ ਦੇਵ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀ 65ਵੇਂ ਜਨਮ ਦਿਨ 'ਤੇ ਵਧਾਈਆਂ ਦਿੱਤੀਆਂ ਹਨ, ਪਰ ਇਸਤੋਂ ਪਹਿਲਾਂ ਉਨ੍ਹਾਂ ਨਾਲ ਬੀਸੀਸੀਆਈ (BCCI) ਵੱਲੋਂ ਧੱਕਾ ਵੀ ਕੀਤਾ ਗਿਆ ਸੀ। ਜਦੋਂ ਉਨ੍ਹਾਂ ਨੁੰ 2023 ਦੇ ਕ੍ਰਿਕਟ ਵਿਸ਼ਵ ਕੱਪ ਵਿੱਚ ਸੱਦਾ ਵੀ ਨਹੀਂ ਦਿੱਤਾ ਗਿਆ। ਇਸ ਸਬੰਧ ਵਿੱਚ ਖੁਦ ਕਪਿਲ ਦੇਵ ਨੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਉਨ੍ਹਾਂ ਇੱਕ ਟੀਵੀ ਚੈਨਲ 'ਤੇ ਲਾਈਵ ਕਿਹਾ ਸੀ ਕਿ ਬੀਸੀਸੀਆਈ ਵੱਲੋਂ ਉਨ੍ਹਾਂ ਨੂੰ ਸੱਦਾ ਨਹੀਂ ਦਿੱਤਾ ਗਿਆ। ਇਸ ਲਈ ਉਹ ਨਹੀਂ ਗਏ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ 1983 ਵਰਲਡ ਕੱਪ ਜੇਤੂ ਪੂਰੀ ਟੀਮ ਸਮੇਤ ਸੱਦਾ ਦਿੱਤਾ ਜਾਂਦਾ ਤਾਂ ਉਹ ਜ਼ਰੂਰ ਜਾਂਦੇ।

ਜ਼ਿੰਬਾਬਾਵੇ ਵਿਰੁੱਧ ਖੇਡੀ ਸੀ ਇਤਿਹਾਸਕ ਪਾਰੀ

1983 ਦੇ ਵਿਸ਼ਵ ਕੱਪ ਸੈਮੀਫਾਈਨਲ 'ਚ ਕਪਿਲ ਦੇਵ ਨੇ ਜ਼ਿੰਬਾਬਵੇ ਖਿਲਾਫ ਅਜੇਤੂ 175 ਦੌੜਾਂ ਦੀ ਇਤਿਹਾਸਕ ਪਾਰੀ ਖੇਡੀ ਸੀ। ਕਪਿਲ ਦੇਵ ਨੂੰ ਇੰਗਲੈਂਡ ਦੇ ਆਲਰਾਊਂਡਰ ਇਆਨ ਬੋਥਮ ਤੋਂ ਬਾਅਦ ਦੁਨੀਆ ਦਾ ਦੂਜਾ ਸਰਵਸ਼੍ਰੇਸ਼ਠ ਆਲਰਾਊਂਡਰ ਮੰਨਿਆ ਜਾਂਦਾ ਹੈ। ਕਪਿਲ ਦੇਵ ਦੇ ਨਾਂ ਟੈਸਟ ਕ੍ਰਿਕਟ 'ਚ 434 ਅਤੇ ਵਨਡੇ ਕ੍ਰਿਕਟ 'ਚ 253 ਵਿਕਟਾਂ ਲੈਣ ਦਾ ਰਿਕਾਰਡ ਹੈ। ਕਪਿਲ ਦੇਵ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ ਆਖਰੀ ਕ੍ਰਿਕਟ ਮੈਚ ਸਾਲ 1994 ਵਿੱਚ ਖੇਡਿਆ ਸੀ। ਕਪਿਲ ਦੇਵ 65 ਸਾਲ ਦੇ ਹੋ ਗਏ ਹਨ ਅਤੇ ਇਨ੍ਹੀਂ ਦਿਨੀਂ ਉਹ ਦੁਨੀਆ ਦੇ ਸਾਹਮਣੇ ਕ੍ਰਿਕਟ ਨਾਲ ਜੁੜੇ ਆਪਣੇ ਵਿਚਾਰ ਪੇਸ਼ ਕਰਦੇ ਰਹਿੰਦੇ ਹਨ।

Related Post