'KGF' ਸਟਾਰ ਯਸ਼ ਦਾ ਜਨਮ ਦਿਨ ਮਨਾਉਂਦੇ ਅਚਾਨਕ ਵਾਪਰ ਗਿਆ ਭਾਣਾ, 3 ਫੈਨਜ਼ ਦੀ ਮੌਤ

By  KRISHAN KUMAR SHARMA January 9th 2024 12:10 PM

'KGF' ਫਿਲਮ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਅਭਿਨੇਤਾ ਯਸ਼ (KGF star Yash) 8 ਜਨਵਰੀ ਨੂੰ 38 ਸਾਲ ਦੇ ਹੋ ਗਏ ਹਨ। ਇਹ ਉਸ ਲਈ ਉਦਾਸ ਜਨਮਦਿਨ ਸੀ ਕਿਉਂਕਿ ਉਸ ਦੇ 3 ਪ੍ਰਸ਼ੰਸਕਾਂ ਨੂੰ ਉਸ ਦੇ ਜਨਮਦਿਨ ਲਈ ਬੈਨਰ ਲਗਾਉਣ ਦੌਰਾਨ ਬਿਜਲੀ ਦਾ ਕਰੰਟ ਲੱਗ ਗਿਆ ਸੀ। 8 ਜਨਵਰੀ ਨੂੰ ਯਸ਼ ਕਰਨਾਟਕ ਦੇ ਗਦਾਗ ਜ਼ਿਲ੍ਹੇ ਵਿੱਚ ਮਰਨ ਵਾਲੇ ਤਿੰਨ ਪ੍ਰਸ਼ੰਸਕਾਂ ਦੇ ਪਰਿਵਾਰਾਂ ਨੂੰ ਮਿਲਣ ਪਹੁੰਚੇ। ਇਸ ਘਟਨਾ 'ਚ ਤਿੰਨ ਲੋਕ ਜ਼ਖਮੀ ਵੀ ਹੋਏ ਹਨ, ਜੋ ਫਿਲਹਾਲ ਹਸਪਤਾਲ 'ਚ ਦਾਖਲ ਹਨ।

ਬੈਨਰ ਲਗਾਉਂਦੇ ਸਮੇਂ ਵਾਪਰਿਆ ਹਾਦਸਾ

ਇਹ ਘਟਨਾ ਗਦਗ ਜ਼ਿਲੇ ਦੇ ਲਕਸ਼ਮੇਸ਼ਵਰ ਤਾਲੁਕ ਦੇ ਸੁਰਾਂਗੀ ਪਿੰਡ 'ਚ ਵਾਪਰੀ ਜਦੋਂ ਅੰਬੇਡਕਰ ਨਗਰ ਦੇ ਰਹਿਣ ਵਾਲੇ ਯਸ਼ ਦੇ ਪ੍ਰਸ਼ੰਸਕਾਂ ਨੇ ਆਪਣੇ 'ਹੀਰੋ' ਨੂੰ ਜਨਮਦਿਨ 'ਤੇ ਸ਼ੁਭਕਾਮਨਾਵਾਂ ਦੇਣ ਵਾਲਾ ਇਕ ਵੱਡਾ ਬੈਨਰ ਲਗਾਉਣ ਦੀ ਕੋਸ਼ਿਸ਼ ਕੀਤੀ। ਬੈਨਰ 'ਤੇ ਸਟੀਲ ਦਾ ਫਰੇਮ ਸੀ, ਸੜਕ ਤੋਂ ਲੰਘਣ ਵਾਲੀ ਹਾਈਪਰਟੈਂਸ਼ਨ ਤਾਰਾਂ ਨੂੰ ਛੂਹ ਗਿਆ, ਜਿਸ ਕਾਰਨ ਬਿਜਲੀ ਦਾ ਕਰੰਟ ਲੱਗ ਗਿਆ। ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਦੀ ਲਕਸ਼ਮੇਸ਼ਵਰ ਸ਼ਹਿਰ ਦੇ ਹਸਪਤਾਲ 'ਚ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਹਨੂਮੰਤ ਹਰੀਜਨ (21), ਮੁਰਲੀ ਨਾਦੁਵਿਨਾਮਣੀ (20) ਅਤੇ ਨਵੀਨ ਗਾਜੀ (19) ਵਜੋਂ ਹੋਈ ਹੈ। ਤਿੰਨ ਹੋਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਚਸ਼ਮਦੀਦਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਿਨ ਅਦਾਕਾਰ ਯਸ਼ (yash-birthday) ਦਾ ਸੋਮਵਾਰ ਨੂੰ ਜਨਮਦਿਨ ਸੀ ਅਤੇ ਨੌਜਵਾਨਾਂ ਦਾ ਹਨੇਰੇ ਵਿੱਚ ਸੜਕ ਤੋਂ ਲੰਘਦੀ ਹਾਈ ਟੈਂਸ਼ਨ ਤਾਰ ਵੱਲ ਧਿਆਨ ਨਹੀਂ ਗਿਆ।

ਪੀੜਤਾਂ ਦੇ ਪਰਿਵਾਰਾਂ ਨੂੰ ਮਿਲੇ ਯਸ਼

ਘਟਨਾ ਬਾਰੇ ਪਤਾ ਲੱਗਣ 'ਤੇ ਅਦਾਕਾਰ ਯਸ਼ ਬਹੁਤ ਦੁਖੀ ਹੋ ਗਏ ਅਤੇ ਤੁਰੰਤ ਹੁਬਲੀ ਲਈ ਰਵਾਨਾ ਹੋਏ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਜ਼ਖਮੀਆਂ ਨੂੰ ਹੌਸਲਾ ਦੇਣ ਲਈ ਉਹ ਸੋਮਵਾਰ ਸ਼ਾਮ ਨੂੰ ਸੜਕ ਰਾਹੀਂ ਸੁਰਾਂਗੀ ਪਿੰਡ ਪਹੁੰਚੇ। ਅਦਾਕਾਰ ਨੇ ਦੁਖੀ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨੂੰ ਹੌਸਲਾ ਦਿੱਤਾ ਅਤੇ ਹਰ ਲੋੜੀਂਦੀ ਮਦਦ ਦਾ ਵਾਅਦਾ ਕੀਤਾ।

Related Post