SGPC ਦੇ ਸਕੂਲਾਂ ਦੀਆਂ ਖ਼ਾਲਸਾਈ ਖੇਡਾਂ ਦਾ ਹੋਇਆ ਆਗਾਜ਼

By  Pardeep Singh November 15th 2022 02:53 PM

ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਨੰਦ ਲਾਲ ਪਬਲਿਕ ਸਕੂਲ 'ਚ ਖ਼ਾਲਸਾਈ ਖੇਡਾਂ ਹੋਣਗੀਆਂ। 15, 16 ਤੇ 17 ਨਵੰਬਰ  ਨੂੰ ਖਾਲਸਾਈ ਖੇਡਾਂ ਹੋਣਗੀਆਂ। ਇਸ ਵਾਰ ਸ਼੍ਰੋਮਣੀ ਕਮੇਟੀ ਦੀਆਂ ਖ਼ਾਲਸਾਈ ਖੇਡਾਂ ਪੰਜਾ ਸਾਹਿਬ ਸ਼ਹੀਦੀ ਸਾਕੇ ਦੀ ਸ਼ਤਾਬਦੀ  ਨੂੰ ਸਮਰਪਿਤ ਹੋਣਗੀਆਂ।ਇਸ ਖੇਡ ਉਤਸਵ ਦੀ ਸ਼ੁਰੂਆਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ l 

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ  52 ਸਕੂਲਾਂ ਦੇ ਤਕਰੀਬਨ  4000 ਖਿਡਾਰੀਆਂ ਵੱਲੋਂ ਭਾਗ ਲਿਆ ਜਾ ਰਿਹਾ ਹੈ l ਇਨ੍ਹਾਂ ਖੇਡ ਸਮਾਗਮਾਂ ਵਿੱਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਵੱਲੋਂ ਖ਼ਾਲਸਾਈ ਬਾਣੇ ਦੇ ਵਿੱਚ  ਮਾਰਚ ਪਾਸਟ ਕੀਤਾ ਗਿਆ ਜੋ ਕਿ ਵੱਡੀ ਖਿੱਚ ਦਾ ਕੇਂਦਰ ਰਿਹਾ। ਸਭ ਤੋਂ ਪਹਿਲਾਂ ਭਾਈ ਨੰਦ ਲਾਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ । ਇਸ ਉਪਰੰਤ ਮੁੱਖ ਮਹਿਮਾਨ ਵੱਲੋਂ ਝੰਡਾ ਲਹਿਰਾਇਆ ਗਿਆ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵਿੱਦਿਅਕ ਸੰਸਥਾਵਾਂ ਵੱਲੋਂ ਨੌਜਵਾਨੀ ਨੂੰ ਗੁਰਸਿੱਖੀ ਜੀਵਨ ਦੇ ਨਾਲ ਜੋੜਨ ਦੇ ਲਈ  ਕੀਤੇ ਜਾ ਰਹੇ ਉਪਰਾਲਿਆਂ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ ਵੱਖ ਸਿੱਖਿਅਕ ਅਦਾਰਿਆਂ ਦੇ ਨਾਲ ਸਬੰਧਤ ਖਿਡਾਰੀ ਆਪਣੀ ਪ੍ਰਤਿਭਾ ਦੇ ਜੌਹਰ ਦਿਖਾ ਕੇ ਦੇਸ਼ ਅਤੇ ਵਿਦੇਸ਼ ਦੇ ਵਿੱਚ ਨਾਮਣੇ ਖੱਟ ਰਹੇ ਹਨ l

ਉਨ੍ਹਾਂ ਕਿਹਾ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਅਦਾਰਿਆਂ ਵੱਲੋਂ ਦੁਨਿਆਵੀ ਸਿੱਖਿਆ ਦਿੱਤੀ ਜਾ ਰਹੀ ਹੈ ਉੱਥੇ ਹੀ  ਸਮਾਜ ਨੂੰ ਨਰੋਆ ਅਤੇ ਸਿਹਤਮੰਦ ਬਣਾਉਣ ਦੇ ਲਈ  ਇਨ੍ਹਾਂ ਖੇਡਾਂ ਦਾ ਪਿਛਲੇ ਲੰਬੇ ਸਮੇਂ ਤੋਂ ਆਯੋਜਨ ਕੀਤਾ ਜਾ ਰਿਹਾ ਹੈ  ਇਸ ਵਾਰ ਦੀਆਂ ਖੇਡਾਂ ਸ੍ਰੀ ਆਨੰਦਪੁਰ ਸਾਹਿਬ ਦੇ ਭਾਈ ਨੰਦ ਲਾਲ ਸਕੂਲ ਵਿਖੇ ਕਰਵਾਈਆਂ ਜਾ ਰਹੀਆਂ ਹਨl 

Related Post