'Khelo India' ਦੇ ਖਿਡਾਰੀਆਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ, ਮਿਲੇਗੀ ਸਰਕਾਰੀ ਨੌਕਰੀਆਂ

By  Aarti March 6th 2024 02:47 PM

Khelo India Government Jobs: ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਅਨੁਰਾਗ ਠਾਕੁਰ ਨੇ ਭਾਰਤੀ ਖਿਡਾਰੀਆਂ ਲਈ ਵੱਡਾ ਐਲਾਨ ਕੀਤਾ ਹੈ। ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ ਹੈ ਕਿ ਜਿਸ ਦੇ ਮੁਤਾਬਕ ਹੁਣ ਖੇਲੋ ਇੰਡੀਆ ਦੇ ਖਿਡਾਰੀ ਸਰਕਾਰੀ ਨੌਕਰੀਆਂ ਲਈ ਯੋਗ ਹੋਣਗੇ। ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਅਨੁਰਾਗ ਠਾਕੁਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਕ ਪੋਸਟ 'ਚ ਇਹ ਜਾਣਕਾਰੀ ਦਿੱਤੀ ਹੈ। 

ਆਪਣੀ ਪੋਸਟ ’ਚ ਅਨੁਰਾਗ ਠਾਕੁਰ ਨੇ ਲਿਖਿਆ ਹੈ ਕਿ ਖਿਡਾਰੀਆਂ ਲਈ ਵੱਡੀ ਘੋਸ਼ਣਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਅਨੁਸਾਰ ਇੱਕ ਮਜ਼ਬੂਤ ​​ਖੇਡ ਵਾਤਾਵਰਣ ਦੇ ਵਿਜ਼ਨ ਦੇ ਅਨੁਸਾਰ, ਜ਼ਮੀਨੀ ਪੱਧਰ 'ਤੇ ਪ੍ਰਤਿਭਾ ਨੂੰ ਵਧਣ ਦਾ ਮੌਕਾ ਪ੍ਰਦਾਨ ਕਰਨ ਲਈ ਅਤੇ ਖੇਡਾਂ ਨੂੰ ਇੱਕ ਆਕਰਸ਼ਕ ਕਰੀਅਰ ਵਿਕਲਪ ਵਿੱਚ ਬਦਲਣ ਦੇ ਲਈ "ਖੇਲੋ ਇੰਡੀਆ ਦੇ ਖਿਡਾਰੀ ਹੁਣ ਸਰਕਾਰੀ ਨੌਕਰੀਆਂ ਲਈ ਯੋਗ ਹੋਣਗੇ"।

ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਕਰਮਚਾਰੀ ਅਤੇ ਸਿਖਲਾਈ ਵਿਭਾਗ ਅਤੇ ਖੇਡ ਵਿਭਾਗ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਸਰਕਾਰੀ ਨੌਕਰੀਆਂ ਦੀ ਮੰਗ ਕਰਨ ਵਾਲੇ ਖਿਡਾਰੀਆਂ ਲਈ ਯੋਗਤਾ ਦੇ ਮਾਪਦੰਡਾਂ ਵਿੱਚ ਪ੍ਰਗਤੀਸ਼ੀਲ ਸੋਧਾਂ ਕੀਤੀਆਂ ਹਨ।

ਇਹ ਵੀ ਪੜ੍ਹੋ: Video: ਸੰਗੀਤਾ ਫੋਗਾਟ ਨੇ ਉਡਾਏ ਚਹਿਲ ਦੇ ਹੋਸ਼, ਚੁੱਕ ਹਵਾ 'ਚ ਘੁੰਮਾਇਆ ਕ੍ਰਿਕਟਰ

Related Post