Muktsar News : ਵਿਆਹਾਂ ਚ ਕਿਸਾਨ ਅੰਦੋਲਨ ਦੀ ਝਲਕ! ਮੁਕਤਸਰ ਚ ਕਿਸਾਨੀ ਝੰਡਿਆਂ ਚ ਬਰਾਤ ਲੈ ਕੇ ਗਿਆ ਲਾੜਾ, ਵੇਖੋ ਤਸਵੀਰਾਂ
Muktsar News : ਪੰਜਾਬ ਦੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਸੱਕਾਂਵਾਲੀ ਦੇ ਵਿੱਚ ਨੌਜਵਾਨ ਕਿਸਾਨ ਨੇ ਆਪਣੇ ਵਿਆਹ ਦੇ ਉੱਪਰ ਬਰਾਤ ਵਾਲੀ ਗੱਡੀ ਅਤੇ ਬਰਾਤੀਆਂ ਦੀਆਂ ਗੱਡੀਆਂ ਦੇ ਉੱਪਰ ਕਿਸਾਨੀ ਝੰਡੇ ਲਗਾ ਕੇ ਪਿੰਡੋਂ ਲੈ ਕੇ ਗਿਆ।
Kisan Andolan News : ਕਿਸਾਨੀ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਲੰਮੇ ਸਮੇਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ, ਪਰ ਕੇਂਦਰ ਸਰਕਾਰ ਮੰਗਾਂ ਨੂੰ ਲੈ ਕੇ ਕੋਈ ਰਾਹ-ਦਸੇਰਾ ਨਹੀਂ ਦੇ ਰਹੀ ਹੈ। ਪਰ ਕਿਸਾਨ ਆਗੂਆਂ ਦੀ ਅਗਵਾਈ ਹੇਠ ਕਿਸਾਨ ਲਗਾਤਾਰ ਡੱਟੇ ਹੋਏ ਹਨ। ਕਿਸਾਨਾਂ ਦੇ ਇਸ ਸੰਘਰਸ਼ ਦੀ ਝਲਕ ਹੁਣ ਵਿਆਹਾਂ ਵਿੱਚ ਵਿਖਾਈ ਦੇਣ ਲੱਗੀ ਹੈ। ਪੰਜਾਬ ਦੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਸੱਕਾਂਵਾਲੀ ਦੇ ਵਿੱਚ ਨੌਜਵਾਨ ਕਿਸਾਨ ਨੇ ਆਪਣੇ ਵਿਆਹ ਦੇ ਉੱਪਰ ਬਰਾਤ ਵਾਲੀ ਗੱਡੀ ਅਤੇ ਬਰਾਤੀਆਂ ਦੀਆਂ ਗੱਡੀਆਂ ਦੇ ਉੱਪਰ ਕਿਸਾਨੀ ਝੰਡੇ ਲਗਾ ਕੇ ਪਿੰਡੋਂ ਲੈ ਕੇ ਗਿਆ।
ਲਾੜੇ ਮਨਦੀਪ ਸਿੰਘ ਨੇ ਇੱਕ ਵੀਡੀਓ ਸੁਨੇਹੇ ਰਾਹੀਂ ਖੁਦ ਪੰਜਾਬ ਦੇ ਲੋਕਾਂ ਨੂੰ ਕਿਸਾਨੀ ਅੰਦੋਲਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਦੱਸ ਦਈਏ ਕਿ ਮਨਦੀਪ ਸਿੰਘ ਪਿਛਲੇ ਸਾਲ 13 ਫਰਵਰੀ ਤੋਂ ਹੀ ਖਨੌਰੀ ਬਾਰਡਰ 'ਤੇ ਜ਼ਿਆਦਾਤਰ ਸਮਾਂ ਕਿਸਾਨ ਅੰਦੋਲਨ ਦਾ ਹਿੱਸਾ ਬਣਿਆ ਰਿਹਾ ਹੈ।
ਉਸ ਨੇ ਦੱਸਿਆ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 26 ਨਵੰਬਰ 2024 ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਮਰਨ ਵਰਤ ਦੇ ਉੱਪਰ ਹਨ, ਜਿਸ ਦੌਰਾਨ ਵੀ ਉਹ ਉਥੇ ਹੀ ਸੀ। ਹੁਣ ਸਿਰਫ ਵਿਆਹ ਸਮਾਗਮ ਕਰਵਾਉਣ ਲਈ ਉਹ ਆਪਣੇ ਘਰ ਪਰਤਿਆ ਹੈ। ਉਸ ਨੇ ਦੱਸਿਆ ਕਿ ਵਿਆਹ ਕਰਵਾਉਣ ਤੋਂ ਕੁੱਝ ਸਮੇਂ ਬਾਅਦ ਉਹ ਫਿਰ ਖਨੌਰੀ ਬਾਰਡਰ ਵਿਖੇ ਜਾ ਕੇ ਕਿਸਾਨੀ ਅੰਦੋਲਨ ਵਿੱਚ ਡਟੇਗਾ।