ਪੰਜਾਬ ’ਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਟਰੇਨਾਂ ਦਾ ਚੱਕਾ ਜਾਮ

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ 3 ਵਜੇ ਤੱਕ ਟਰੇਨਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 12 ਜ਼ਿਲ੍ਹਿਆਂ ਵਿੱਚ 14 ਥਾਵਾਂ ਉਤੇ ਰੇਲਾਂ ਜਾਮ ਕੀਤੀਆਂ ਗਈਆਂ।

By  Aarti January 29th 2023 10:25 AM -- Updated: January 29th 2023 01:42 PM

ਜਲੰਧਰ: ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਆਪਣੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਇਕ ਵਾਰ ਫਿਰ ਤੋਂ ਰੋਸ ਪ੍ਰਦਰਸ਼ਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ 3 ਵਜੇ ਤੱਕ ਲਈ ਟਰੇਨਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 12 ਜ਼ਿਲ੍ਹਿਆਂ ਵਿੱਚ 14 ਥਾਵਾਂ ਉਤੇ ਟਰੇਨਾਂ ਜਾਮ ਕੀਤੀਆਂ ਗਈਆਂ ਹਨ। 

ਮਿਲੀ ਜਾਣਕਾਰੀ ਮੁਤਾਬਿਕ ਦੁਪਹਿਰ 1ਵਜੇ ਤੋਂ ਲੈ ਕੇ 3 ਵਜੇ ਤੱਕ ਟ੍ਰੇਨਾਂ ਰੋਕੀਆਂ ਜਾਣਗੀਆਂ। ਇਸ ਦੌਰਾਨ ਟ੍ਰੇਨ ਦਾ ਸਫਰ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ 12 ਜ਼ਿਲ੍ਹਿਆਂ ’ਚ 14 ਰੇਲਵੇ ਸਟੇਸ਼ਨਾਂ ’ਤੇ ਚੱਕਾ ਜਾਮ ਕੀਤਾ ਜਾਵੇਗਾ। 

ਗੱਲ ਕੀਤੀ ਜਾਵੇ ਜਲੰਧਰ ਤਾਂ ਇੱਥੇ ਕੈਂਟ ਰੇਲਵੇ ਸਟੇਸ਼ਨ ’ਤੇ ਕਿਸਾਨ ਵਜੇ ਇਕੱਠੇ ਹੋਏ। ਜਥੇਬੰਦੀਆਂ ਵੱਲੋਂ ਕੀਤੇ ਐਲਾਨ ਮੁਤਾਬਿਕ ਤਿੰਨ ਵਜੇ ਤੱਕ ਟਰੈਕ ’ਤੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾਵੇਗਾ। 

ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਵੱਲੋਂ ਰੇਲ ਰੋਕੋ ਅੰਦੋਲਨ:- 

1.  ਜ਼ਿਲ੍ਹਾ ਅੰਮ੍ਰਿਤਸਰ ਦੇਵੀਦਾਸਪੁਰਾ (ਜੰਡਿਆਲਾ ਗੁਰੂ)

2.  ਜ਼ਿਲ੍ਹਾ ਗੁਰਦਾਸਪੁਰ ਬਟਾਲਾ ਰੇਲਵੇ ਸਟੇਸ਼ਨ

3.  ਜ਼ਿਲ੍ਹਾ ਤਰਨਤਾਰਨ ਖਡੂਰ ਸਾਹਿਬ ਸਟੇਸ਼ਨ, ਪੱਟੀ ਸਟੇਸ਼ਨ, ਤਰਨਤਾਰਨ ਰੇਲਵੇ ਸਟੇਸ਼ਨ

4.  ਜ਼ਿਲ੍ਹਾ ਫਿਰੋਜ਼ਪੁਰ ਬਸਤੀ ਟੈਕਾ ਵਾਲੀ, ਗੁਰੂ ਹਰਸਹਾਏ

5.  ਜ਼ਿਲ੍ਹਾ ਮੋਗਾ ਮੋਗਾ ਰੇਲਵੇ ਸਟੇਸ਼ਨ

6.  ਜ਼ਿਲ੍ਹਾ ਮੁਕਤਸਰ ਮਲੋਟ ਰੇਲਵੇ ਸਟੇਸ਼ਨ

7.  ਜ਼ਿਲ੍ਹਾ ਫਾਜ਼ਿਲਕਾ ਫਾਜ਼ਿਲਕਾ ਰੇਲਵੇ ਸਟੇਸ਼ਨ

8. ਜ਼ਿਲ੍ਹਾ ਜਲੰਧਰ ਅਤੇ ਕਪੂਰਥਲਾ ਜਲੰਧਰ ਕੈਟ ਰੇਲਵੇ ਸਟੇਸ਼ਨ

9.  ਜ਼ਿਲ੍ਹਾ ਹੁਸ਼ਿਆਰਪੁਰ ਟਾਂਡਾ ਰੇਲਵੇ ਸਟੇਸ਼ਨ

10.  ਜ਼ਿਲ੍ਹਾ ਲੁਧਿਆਨਾ ਚ ਸਮਰਾਲਾ

11.  ਜ਼ਿਲ੍ਹਾ ਬਰਨਾਲਾ ਘੁੱਣਸ ਸਟੇਸ਼ਨ

12. ਜ਼ਿਲ੍ਹਾ ਫਰੀਦਕੋਟ ਰੇਲਵੇ ਸਟੇਸ਼ਨ ਫਰੀਦਕੋਟ 

ਉੱਥੇ ਹੀ ਜੇਕਰ ਕਿਸਾਨਾਂ ਦੀਆਂ ਮੰਗਾਂ ’ਤੇ ਝਾਂਤ ਮਾਰੀਏ ਤਾਂ ਕਿਸਾਨ ਦਿੱਲੀ ਮੋਰਚੇ ਦੌਰਾਨ 29 ਜਨਵਰੀ 2021 ਨੂੰ ਸਿੰਘੂ ਬਾਰਡਰ ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ਤੇ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕਰਕੇ ਕਿਸਾਨਾਂ ਮਜਦੂਰਾਂ ਨੂੰ ਫੱਟੜ ਕੀਤਾ ਗਿਆ ਸੀ, ਉਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। 

ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਤੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਰੇਲ ਰੋਕੋ ਅੰਦੋਲਨ ਗੁਰਦਾਸਪੁਰ ਵਿੱਚ ਲਗਾਤਾਰ ਜਾਰੀ ਰਹੇਗਾ ਕਿਉਂਕਿ ਭਾਰਤ ਮਾਲਾ ਯੋਜਨਾ ਤਹਿਤ ਜੰਮੂ ਕਟੜਾ ਐਕਸਪ੍ਰੈਸ ਵੇਅ ਅਤੇ ਅੰਮ੍ਰਿਤਸਰ-ਊਨਾ ਹਾਈਵੇ ਲਈ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤੇ ਬਗੈਰ ਜ਼ਬਰੀ ਸਰਕਾਰ ਜ਼ਮੀਨਾ ਦਾ ਕਬਜ਼ਾ ਲੈਣ ਦੀ ਕੋਸ਼ਿਸ ਕਰ ਰਹੀ ਹੈ ਜੋ ਕਿ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ। 

ਉਨ੍ਹਾਂ ਕਿਹਾ ਸਰਕਾਰ ਗੰਨੇ ਦਾ ਤਹਿ ਕੀਤਾ 380 ਰੁਪਏ ਰੇਟ ਦੇਵੇ ਅਤੇ ਜਥੇਬੰਦੀ ਦੀ ਮੰਗ ਹੈ ਕਿ ਮਹਿੰਗਾਈ ਤੇ ਖਰਚਿਆਂ ਦੇ ਚਲਦੇ ਗੰਨੇ ਦਾ ਰੇਟ 500 ਰੁਪਏ ਕੀਤਾ ਜਾਵੇ ਅਤੇ ਗੰਨੇ ਦੀ ਪਿੜਾਈ ਲਈ ਪੂਰੀ ਪਰਚੀ ਵਿਤਰਣ ਕੈਲੰਡਰ ਨੂੰ ਬਗੈਰ ਵਿਤਕਰੇ ਤੋਂ ਲਾਗੂ ਕਰੇ, ਮੋਰਚਿਆਂ ’ਚ ਜਾਨ ਗੁਆਉਣ ਕਿਸਾਨਾਂ ਮਜਦੂਰਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਤੇ ਮੁਆਵਜੇ ਦਿੱਤੇ ਜਾਣ ਦੀ ਮੰਗ ਸਮੇਤ ਸਾਰੀਆਂ ਮੰਗਾਂ ਤੇ ਕੰਮ ਕੀਤਾ ਜਾਵੇ।  

ਇਹ ਵੀ ਪੜ੍ਹੋ: Punjab Weather Update:ਅੱਜ ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਮੀਂਹ ਦਾ ਅਲਰਟ

Related Post