ਰਾਸ਼ਟਰਪਤੀ ਤੋਂ ਲੈ ਕੇ PM ਤੱਕ ਲਾਈ ਇਨਸਾਫ਼ ਦੀ ਗੁਹਾਰ... ਹੁਣ ਲਿਟ-ਲਿਟ ਅਫ਼ਸਰਾਂ ਦੇ ਹਾੜ੍ਹੇ ਕੱਢ ਰਿਹੈ ਬਜ਼ੁਰਗ ਕਿਸਾਨ
Mandsaur Kisan Viral Video : 65 ਸਾਲਾ ਬਜ਼ੁਰਗ ਦਾ ਕਹਿਣਾ ਹੈ ਕਿ ਉਹ 2010 ਤੋਂ ਆਪਣੀ ਜ਼ਮੀਨ ਲਈ ਲੜ ਰਿਹਾ ਹੈ ਪਰ ਕੋਈ ਵੀ ਅਧਿਕਾਰੀ ਉਸ ਦੀ ਗੱਲ ਨਹੀਂ ਸੁਣ ਰਿਹਾ। ਉਸ ਨੇ ਕਿਹਾ ਕਿ ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਤੱਕ ਹਰ ਥਾਂ ਇਨਸਾਫ਼ ਦੀ ਅਪੀਲ ਕੀਤੀ ਹੈ।
Madhya Pardesh News : ਮੱਧ ਪ੍ਰਦੇਸ਼ 'ਚ ਲੈਂਡ ਮਾਫੀਆ ਕਿਵੇਂ ਕਿਸਾਨਾਂ ਉਪਰ ਹਾਵੀ ਹੈ, ਇਸ ਦੀ ਇੱਕ ਤਸਵੀਰ ਮੰਦਸੌਰ ਤੋਂ ਸਾਹਮਣੇ ਆਈ ਹੈ। ਇਥੇ ਮੰਗਲਵਾਰ ਨੂੰ ਹਫਤਾਵਾਰੀ ਜਨਤਕ ਸੁਣਵਾਈ ਦੌਰਾਨ ਪਿੰਡ ਸਕੰਤਲੀ ਦਾ ਇਕ ਬਜ਼ੁਰਗ ਕਿਸਾਨ ਜ਼ਮੀਨ 'ਤੇ ਲਿਟ-ਲਿਟ ਕੇ ਕੁਲੈਕਟਰ ਦਫਤਰ ਪਹੁੰਚਿਆ ਅਤੇ ਇਨਸਾਫ਼ ਲਈ ਆਪਣੀ ਅਰਜ਼ੀ ਸੌਂਪੀ। ਮਾਮਲਾ ਬਜ਼ੁਰਗ ਕਿਸਾਨ ਕੋਲੋਂ ਲੈਂਡ ਮਾਫੀਆ ਵੱਲੋਂ ਜ਼ਮੀਨ ਹੜੱਪਣ ਦਾ ਹੈ, ਜਿਸ ਨੂੰ ਲੈ ਕੇ ਬਜ਼ੁਰਗ ਸ਼ੰਕਰਲਾਲ, ਕੁਲੈਕਟਰ ਦਫ਼ਤਰ ਅਤੇ ਤਹਿਸੀਲ ਦਫ਼ਤਰ ਦੇ ਚੱਕਰ ਲਗਾ ਕੇ ਪ੍ਰੇਸ਼ਾਨ ਹੋ ਗਿਆ ਸੀ। ਅਧਿਕਾਰੀਆਂ ਵੱਲੋਂ ਉਸ ਦੀ ਕੋਈ ਗੱਲ ਨਾ ਸੁਣੇ ਜਾਣ 'ਤੇ ਉਸ ਨੇ ਇਹ ਤਰੀਕਾ ਅਪਣਾਇਆ ਅਤੇ ਕੁਲੈਕਟਰ ਦਲੀਪ ਯਾਦਵ ਨੂੰ ਆਪਣੀ ਦਰਖਾਸਤ ਸੌਂਪੀ।
ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ (Kisan rolling on floor Viral Video) ਹੋ ਰਹੀ ਹੈ ਅਤੇ ਲੋਕਾਂ ਵੱਲੋਂ ਕਿਸਾਨ ਨੂੰ ਇਨਸਾਫ਼ ਦੇਣ ਲਈ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਮੰਦਸੌਰ ਕੁਲੈਕਟਰ ਦਫਤਰ 'ਚ ਹੰਗਾਮਾ ਕਰਨ ਵਾਲੇ ਬਜ਼ੁਰਗ ਕਿਸਾਨ ਦਾ ਨਾਂ ਸ਼ੰਕਰਲਾਲ ਪਾਟੀਦਾਰ ਹੈ। 65 ਸਾਲਾ ਬਜ਼ੁਰਗ ਦਾ ਕਹਿਣਾ ਹੈ ਕਿ ਉਹ 2010 ਤੋਂ ਆਪਣੀ ਜ਼ਮੀਨ ਲਈ ਲੜ ਰਿਹਾ ਹੈ ਪਰ ਕੋਈ ਵੀ ਅਧਿਕਾਰੀ ਉਸ ਦੀ ਗੱਲ ਨਹੀਂ ਸੁਣ ਰਿਹਾ। ਉਸ ਨੇ ਕਿਹਾ ਕਿ ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਤੱਕ ਹਰ ਥਾਂ ਇਨਸਾਫ਼ ਦੀ ਅਪੀਲ ਕੀਤੀ ਹੈ। ਪਰ ਉਸ ਦੇ ਕੇਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸਤੋਂ ਇਲਾਵਾ ਉਹ ਇਥੇ ਕੁਲੈਕਟਰ ਦਫ਼ਤਰ ਵਿੱਚ 25 ਤੋਂ ਵੱਧ ਵਾਰ ਆਪਣੀ ਅਰਜ਼ੀ ਦੇ ਚੁੱਕਿਆ ਹੈ।
ਬਜ਼ੁਰਗ ਦਾ ਕਹਿਣਾ ਹੈ ਕਿ ਉਹ ਸਾਲਾਂ ਤੋਂ ਇਸ ਜ਼ਮੀਨ ’ਤੇ ਖੇਤੀ ਕਰ ਰਿਹਾ ਹੈ। ਹੁਣ ਇਨ੍ਹਾਂ ਲੋਕਾਂ ਨੇ ਧੋਖੇ ਨਾਲ ਉਸ ਦੀ ਜ਼ਮੀਨ ਆਪਣੇ ਨਾਂ ਕਰਵਾ ਲਈ ਹੈ। ਹੁਣ ਉਹ ਗੁੰਡਿਆਂ ਅਤੇ ਬਦਮਾਸ਼ਾਂ ਰਾਹੀਂ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਸ ਨੇ ਕਿਹਾ ਕਿ ਉਸ ਨੂੰ ਗੁੰਡਿਆਂ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੇ ਡਰ ਕਾਰਨ ਮੈਂ ਰਾਤ ਨੂੰ ਸੌਂ ਵੀ ਨਹੀਂ ਸਕਦਾ।