ਮੁੰਬਈ 'ਚ ਸੜਕ 'ਤੇ ਕੋਰੀਆਈ ਯੂਟਿਊਬਰ ਨਾਲ ਛੇੜਛਾੜ, ਵੀਡੀਓ ਵਾਇਰਲ ਹੋਣ ਮਗਰੋਂ 2 ਗ੍ਰਿਫ਼ਤਾਰ

By  Ravinder Singh December 1st 2022 01:23 PM -- Updated: December 1st 2022 01:49 PM

ਮੁੰਬਈ : ਮੁੰਬਈ ਦੀ ਇਕ ਸੜਕ ਉਪਰ ਕੋਰੀਆਈ ਮਹਿਲਾ ਯੂਟਿਊਬਰ ਨਾਲ ਕਥਿਤ ਤੌਰ ਉਤੇ ਛੇੜਛਾੜ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪੁਲਿਸ ਮੁਤਾਬਕ ਔਰਤ ਦੱਖਣੀ ਕੋਰੀਆ ਦੀ ਨਾਗਰਿਕ ਹੈ। ਲਾਈਵ ਸਟ੍ਰੀਮਿੰਗ ਦੌਰਾਨ ਦੋ ਨੌਜਵਾਨਾਂ ਨੇ ਕਥਿਤ ਤੌਰ 'ਤੇ ਉਸ ਨਾਲ ਇਤਰਾਜ਼ਯੋਗ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮਹਿਲਾ ਨੇ ਇਸ ਮਾਮਲੇ 'ਚ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ ਪਰ ਪੁਲਿਸ ਨੇ ਖੁਦ ਇਸ ਘਟਨਾ ਦਾ ਨੋਟਿਸ ਲੈਂਦਿਆਂ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ।


ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਵੀਡੀਓ 'ਚ ਇਕ ਮੁਲਜ਼ਮ ਨੂੰ ਖਾਰ 'ਚ ਮਹਿਲਾ ਯੂਟਿਊਬਰ ਦਾ ਹੱਥ ਫੜਦੇ ਹੋਏ ਦੇਖਿਆ ਜਾ ਸਕਦਾ ਹੈ। ਔਰਤ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ "ਨਹੀਂ, ਨਹੀਂ" ਚੀਕ ਰਹੀ ਹੈ। ਜਿਸ ਦੌਰਾਨ ਇਹ ਘਟਨਾ ਵਾਪਰੀ ਉਸ ਸਮੇਂ ਔਰਤ ਆਪਣੇ ਯੂਟਿਊਬ ਚੈਨਲ ਲਈ ਲਾਈਵ ਸਟ੍ਰੀਮਿੰਗ ਕਰ ਰਹੀ ਸੀ।


ਪੀੜਤ ਔਰਤ ਨੇ ਟਵੀਟ ਕੀਤਾ ਕਿ ਬੀਤੀ ਰਾਤ ਲਾਈਵ ਸਟ੍ਰੀਮਿੰਗ ਦੌਰਾਨ ਇਕ ਨੌਜਵਾਨ ਨੇ ਮੈਨੂੰ ਪਰੇਸ਼ਾਨ ਕੀਤਾ। ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਗੱਲ ਹੋਰ ਨਾ ਵਧੇ ਤੇ ਉਹ ਉੱਥੋਂ ਚਲਾ ਗਿਆ, ਕਿਉਂਕਿ ਉਹ ਆਪਣੇ ਦੋਸਤ ਨਾਲ ਸੀ।

ਇਹ ਵੀ ਪੜ੍ਹੋ : 500 ਕਰੋੜ ਦੀ ਪੰਚਾਇਤੀ ਜ਼ਮੀਨ ਰੀਅਲ ਅਸਟੇਟ ਨੇ ਹੜੱਪੀ !

Related Post