Wed, Apr 24, 2024
Whatsapp

ਮੁੰਬਈ 'ਚ ਸੜਕ 'ਤੇ ਕੋਰੀਆਈ ਯੂਟਿਊਬਰ ਨਾਲ ਛੇੜਛਾੜ, ਵੀਡੀਓ ਵਾਇਰਲ ਹੋਣ ਮਗਰੋਂ 2 ਗ੍ਰਿਫ਼ਤਾਰ

Written by  Ravinder Singh -- December 01st 2022 01:23 PM -- Updated: December 01st 2022 01:49 PM
ਮੁੰਬਈ 'ਚ ਸੜਕ 'ਤੇ ਕੋਰੀਆਈ ਯੂਟਿਊਬਰ ਨਾਲ ਛੇੜਛਾੜ, ਵੀਡੀਓ ਵਾਇਰਲ ਹੋਣ ਮਗਰੋਂ 2 ਗ੍ਰਿਫ਼ਤਾਰ

ਮੁੰਬਈ 'ਚ ਸੜਕ 'ਤੇ ਕੋਰੀਆਈ ਯੂਟਿਊਬਰ ਨਾਲ ਛੇੜਛਾੜ, ਵੀਡੀਓ ਵਾਇਰਲ ਹੋਣ ਮਗਰੋਂ 2 ਗ੍ਰਿਫ਼ਤਾਰ

ਮੁੰਬਈ : ਮੁੰਬਈ ਦੀ ਇਕ ਸੜਕ ਉਪਰ ਕੋਰੀਆਈ ਮਹਿਲਾ ਯੂਟਿਊਬਰ ਨਾਲ ਕਥਿਤ ਤੌਰ ਉਤੇ ਛੇੜਛਾੜ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪੁਲਿਸ ਮੁਤਾਬਕ ਔਰਤ ਦੱਖਣੀ ਕੋਰੀਆ ਦੀ ਨਾਗਰਿਕ ਹੈ। ਲਾਈਵ ਸਟ੍ਰੀਮਿੰਗ ਦੌਰਾਨ ਦੋ ਨੌਜਵਾਨਾਂ ਨੇ ਕਥਿਤ ਤੌਰ 'ਤੇ ਉਸ ਨਾਲ ਇਤਰਾਜ਼ਯੋਗ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮਹਿਲਾ ਨੇ ਇਸ ਮਾਮਲੇ 'ਚ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ ਪਰ ਪੁਲਿਸ ਨੇ ਖੁਦ ਇਸ ਘਟਨਾ ਦਾ ਨੋਟਿਸ ਲੈਂਦਿਆਂ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ।



ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਵੀਡੀਓ 'ਚ ਇਕ ਮੁਲਜ਼ਮ ਨੂੰ ਖਾਰ 'ਚ ਮਹਿਲਾ ਯੂਟਿਊਬਰ ਦਾ ਹੱਥ ਫੜਦੇ ਹੋਏ ਦੇਖਿਆ ਜਾ ਸਕਦਾ ਹੈ। ਔਰਤ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ "ਨਹੀਂ, ਨਹੀਂ" ਚੀਕ ਰਹੀ ਹੈ। ਜਿਸ ਦੌਰਾਨ ਇਹ ਘਟਨਾ ਵਾਪਰੀ ਉਸ ਸਮੇਂ ਔਰਤ ਆਪਣੇ ਯੂਟਿਊਬ ਚੈਨਲ ਲਈ ਲਾਈਵ ਸਟ੍ਰੀਮਿੰਗ ਕਰ ਰਹੀ ਸੀ।

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਔਰਤ ਦੇ ਵਿਰੋਧ ਕਰਨ ਦੇ ਬਾਵਜੂਦ ਉਸ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਦਾ ਹੱਥ ਫੜ ਰਿਹਾ ਹੈ। ਜਿਵੇਂ ਹੀ ਔਰਤ ਉੱਥੋਂ ਜਾਣ ਲੱਗੀ ਤਾਂ ਨੌਜਵਾਨ ਬਾਈਕ 'ਤੇ ਇਕ ਹੋਰ ਵਿਅਕਤੀ ਨਾਲ ਮੁੜ ਆਇਆ। ਦੋਵੇਂ ਔਰਤ ਨੂੰ ਲਿਫਟ ਦੀ ਪੇਸ਼ਕਸ਼ ਕਰਦੇ ਹਨ। ਔਰਤ ਸਾਫ਼ ਇਨਕਾਰ ਕਰਦੀ ਹੈ ਤੇ ਟੁੱਟੀ-ਫੁੱਟੀ ਅੰਗਰੇਜ਼ੀ ਵਿੱਚ ਕਹਿੰਦੀ ਹੈ ਕਿ ਉਸਦਾ ਘਰ ਨੇੜੇ ਹੀ ਹੈ।

ਪੀੜਤ ਔਰਤ ਨੇ ਟਵੀਟ ਕੀਤਾ ਕਿ ਬੀਤੀ ਰਾਤ ਲਾਈਵ ਸਟ੍ਰੀਮਿੰਗ ਦੌਰਾਨ ਇਕ ਨੌਜਵਾਨ ਨੇ ਮੈਨੂੰ ਪਰੇਸ਼ਾਨ ਕੀਤਾ। ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਗੱਲ ਹੋਰ ਨਾ ਵਧੇ ਤੇ ਉਹ ਉੱਥੋਂ ਚਲਾ ਗਿਆ, ਕਿਉਂਕਿ ਉਹ ਆਪਣੇ ਦੋਸਤ ਨਾਲ ਸੀ।

ਇਹ ਵੀ ਪੜ੍ਹੋ : 500 ਕਰੋੜ ਦੀ ਪੰਚਾਇਤੀ ਜ਼ਮੀਨ ਰੀਅਲ ਅਸਟੇਟ ਨੇ ਹੜੱਪੀ !

- PTC NEWS

Top News view more...

Latest News view more...