AAM Admi Clinics: ਮੁਹੱਲਾ ਕਲੀਨਿਕਾਂ ਨੂੰ ਵੱਡਾ ਝਟਕਾ, ਇਸ ਲੈਬਾਰਟਰੀ ਵਲੋਂ ਮੈਡੀਕਲ ਟੈਸਟ ਬੰਦ

ਪੰਜਾਬ ਵਿੱਚ ਆਮ ਆਦਮੀ ਕਲੀਨਿਕਾਂ ਵਿੱਚ ਉਪਲਬਧ ਮੁਫਤ ਟੈਸਟਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋਣ ਵਾਲੀਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਕ੍ਰਿਸ਼ਨਾ ਡਾਇਗਨੋਸਟਿਕ ਨੇ ਮੁਹੱਲਾ ਕਲੀਨਿਕ 'ਤੇ ਮੁਫ਼ਤ ਟੈਸਟ ਸੇਵਾਵਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

By  Aarti March 2nd 2023 10:43 AM

ਪਟਿਆਲਾ: ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਦੱਸ ਦਈਏ ਕਿ ਪੰਜਾਬ ਵਿੱਚ ਆਮ ਆਦਮੀ ਕਲੀਨਿਕਾਂ ਵਿੱਚ ਉਪਲਬਧ ਮੁਫਤ ਟੈਸਟਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋਣ ਵਾਲੀਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਕ੍ਰਿਸ਼ਨਾ ਡਾਇਗਨੋਸਟਿਕ ਨੇ ਮੁਹੱਲਾ ਕਲੀਨਿਕ 'ਤੇ ਮੁਫ਼ਤ ਟੈਸਟ ਸੇਵਾਵਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਬੰਧੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ ਡਾਇਰੈਕਟਰ ਹੈਲਥ ਸਰਵਿਸਜ਼ ਨੂੰ ਪੱਤਰ ਵੀ ਲਿਖਿਆ ਗਿਆ ਹੈ।

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ ਡਾਇਰੈਕਟਰ ਹੈਲਥ ਸਰਵਿਸਜ਼ ਨੂੰ ਲਿੱਖੇ ਪੱਤਰ ਚ ਕਿਹਾ ਹੈ ਕਿ ਕ੍ਰਿਸ਼ਨਾ ਲੈਬਾਰਟਰੀ ਵਲੋਂ 100 ਆਮ ਆਦਮੀ ਕਲੀਨਿਕ ਅਤੇ ਹੋਰ ਹਸਪਤਾਲਾਂ ’ਚ ਲੈਬ ਟੈਸਟ ਕੀਤੇ ਜਾਂਦੇ ਸਨ ਪਰ ਕ੍ਰਿਸ਼ਨਾ ਲੈਬਾਰਟਰੀ ਨੇ 16 ਫਰਵਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਸੀ ਕਿ ਉਹ 1 ਮਾਰਚ ਤੋਂ ਟੈਸਟ ਬੰਦ ਕਰ ਰਹੇ ਹਨ। 

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਪ੍ਰੋਜੈਕਟ ਡਾਇਰੈਕਟਰ ਵਲੋਂ ਲਿਖੇ ਪੱਤਰ ਡਾਇਰੈਕਟਰ ਹੈਲਥ ਸਰਵਿਸਜ਼ ਨੂੰ ਇਹ ਵੀ ਕਿਹਾ ਗਿਆ ਹੈ ਕਿ ਕਿ ਇਨ੍ਹਾਂ ਟੈਸਟਾਂ ਨੂੰ ਸਰਕਾਰੀ ਲੈਬ ਜਾਂ ਬਦਲਵੇਂ ਪ੍ਰਬੰਧ ਰਾਹੀਂ ਕਰਵਾਏ ਜਾਣਗੇ।

ਦੱਸ ਦਈਏ ਕਿ ਕਿ ਸਰਕਾਰ ਦੇ ਇਸ ਹੁਕਮ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਸਾਰੇ ਕਲੀਨਿਕਾਂ, ਸਿਵਲ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਨੂੰ ਆਪਣੇ ਪ੍ਰਬੰਧ ਕਰਨ ਲਈ ਆਖ ਦਿੱਤਾ ਗਿਆ ਹੈ। ਉਨ੍ਹਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ 2 ਮਾਰਚ ਯਾਨੀ ਅੱਜ ਤੋਂ ਸਾਰੇ ਇਕੱਠੇ ਕੀਤੇ ਨਮੂਨੇ ਨਜ਼ਦੀਕੀ ਸਰਕਾਰੀ ਲੈਬਾਰਟਰੀ ਨੂੰ ਖੁਦ ਆਪਣੀ ਜ਼ਿੰਮੇਵਾਰੀ ਤੋਂ ਸੌਂਪੇ ਜਾਣ। ਜਦਕਿ ਪਹਿਲਾਂ ਕ੍ਰਿਸ਼ਨਾ ਲੈਬਾਰਟਰੀ ਹੀ ਆਮ ਆਦਮੀ ਪਾਰਟੀ ਦੇ ਕਲੀਨਿਕ ਤੋਂ ਸੈਂਪਲ ਲੈ ਕੇ ਟੈਬ 'ਤੇ ਨਤੀਜੇ ਭੇਜ ਦਿੰਦੀ ਸੀ।

ਸੂਤਰਾਂ ਦੀ ਮੰਨੀਏ ਤਾਂ ਕ੍ਰਿਸ਼ਨਾ ਲੈਬਾਰਟਰੀ ਨਾਲ ਹੋਏ ਕਰਾਰ ਬਾਰੇ ਵੀ ਕਈ ਸਵਾਲ ਉੱਠਦੇ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਵੀ ਕ੍ਰਿਸ਼ਨਾ ਲੈਬਾਰਟਰੀ ਨਾਲ ਹੋਏ ਕਰਾਰ ਦੀ ਜਨਤਕ ਕਰਨ ਦੀ ਮੰਗ ਕਰ ਚੁੱਕੇ ਹਨ। 


ਉੱਥੇ ਹੀ ਦੂਜੇ ਪਾਸੇ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਆਮ ਆਦਮੀ ਕਲੀਨਿਕ ਦਾ ਪ੍ਰਯੋਗ ਫੇਲ੍ਹ ਹੋਣਾ ਸ਼ੁਰੂ ਹੋਣ ਲੱਗਾ ਹੈ ਕਿਉਂਕਿ ਵੱਖ-ਵੱਖ ਟੈਸਟਾਂ ਲਈ ਲੱਗੀ ਪ੍ਰਾਈਵੇਟ ਲੈਬ ਨੇ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਅਜਿਹਾ ਹੀ ਹੁੰਦਾ ਹੈ ਜਦੋਂ ਸਿਆਸਤਦਾਨ ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ ਅਤੇ ਸੀਐੱਮ ਭਗਵੰਤ ਮਾਨ
 ਆਪਣੇ ਅਵਿਵਹਾਰਕ ਏਜੰਡੇ ਨੂੰ ਸਿਰਫ਼ ਮੌਜੂਦਾ ਸਿਹਤ ਸੰਭਾਲ ਨੂੰ ਪਟੜੀ ਤੋਂ ਉਤਾਰਦੇ ਹੋਏ ਬ੍ਰਾਊਨੀ ਪੁਆਇੰਟ ਹਾਸਲ ਕਰਨ ਲਈ ਮਜਬੂਰ ਕਰਦੇ ਹਨ।

ਰਿਪੋਰਟਰ ਗਗਨਦੀਪ ਅਹੁਜਾ ਦੇ ਸਹਿਯੋਗ ਨਾਲ...

Related Post