PTC News
Search

High-Voltage ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਨਾਲ ਵਕੀਲ ਦੀ ਮੌਤ; 2 ਸਾਲ ਪਹਿਲਾਂ ਪਿਤਾ ਦੀ ਹੋ ਚੁੱਕੀ ਮੌਤ

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਇੱਕ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧਤ ਸੀ। ਉਸਦੇ ਪਿਤਾ, ਜਗਜੀਵਨ ਸਿੰਘ ਦਾ ਲਗਭਗ ਦੋ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ।

By  Aarti August 24th 2026 06:19 PM

ਬਰਨਾਲਾ-ਮੋਗਾ ਰਾਸ਼ਟਰੀ ਰਾਜਮਾਰਗ 'ਤੇ ਪਿੰਡ ਭੋਤਣਾ ਨੇੜੇ ਨਵੀਂ ਬਣੀ ਕੈਰੇ ਪੀਜ਼ਾ ਇਮਾਰਤ 'ਤੇ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਇੱਕ 25 ਸਾਲਾ ਵਕੀਲ ਮਨਪ੍ਰੀਤ ਸਿੰਘ ਉੱਪਰਲੀ ਮੰਜ਼ਿਲ 'ਤੇ ਪਹੁੰਚਿਆ ਅਤੇ ਹਾਈ-ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਚਪੇਟ ’ਚ ਆ ਗਿਆ ਜਿਸ ਕਾਰਨ ਉਸ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। 

ਕਰੰਟ ਲੱਗਣ ਕਾਰਨ ਵਕੀਲ ਦੀ ਮੌਤ 

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਇੱਕ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧਤ ਸੀ। ਉਸਦੇ ਪਿਤਾ, ਜਗਜੀਵਨ ਸਿੰਘ ਦਾ ਲਗਭਗ ਦੋ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ਨੇ ਮਨਪ੍ਰੀਤ ਦੀ ਸਿੱਖਿਆ ਅਤੇ ਵਕੀਲ ਬਣਾਉਣ ਲਈ ਸਖ਼ਤ ਮਿਹਨਤ ਕੀਤੀ। 12ਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਮਨਪ੍ਰੀਤ ਸਿੰਘ ਨੇ ਆਪਣੀ ਬੀਏ ਅਤੇ ਐਲਐਲਬੀ ਦੀ ਪੜ੍ਹਾਈ ਸ਼ੁਰੂ ਕੀਤੀ ਅਤੇ ਬਰਨਾਲਾ ਕੋਰਟ ਕੰਪਲੈਕਸ ਵਿੱਚ ਕਾਨੂੰਨ ਦਾ ਅਭਿਆਸ ਕੀਤਾ, ਜਿੱਥੇ ਉਹ ਐਡਵੋਕੇਟ ਪਰਮਜੀਤ ਸਿੰਘ ਮੈਸਨ ਦੇ ਅਧੀਨ ਕੰਮ ਕਰ ਰਿਹਾ ਸੀ। 

ਪਰਿਵਾਰਿਕ ਮੈਂਬਰਾਂ ਨੇ ਬਿਲਡਿੰਗ ਦੇ ਮਾਲਿਕ ’ਤੇ ਲਗਾਏ ਇਲਜ਼ਾਮ

ਦੱਸ ਦਈਏ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਨਵੀਂ ਬਿਲਡਿੰਗ ਦੇ ਮਾਲਿਕ ’ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਹਨ। ਬਰਨਾਲਾ ਅਤੇ ਬਠਿੰਡਾ ਦੇ ਵਕੀਲ ਭਾਈਚਾਰੇ ਨੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਕਾਰਵਾਈ ਦੀ ਮੰਗ ਕੀਤੀ ਹੈ।

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ 

ਦੂਜੇ ਪਾਸੇ ਬਿਲਡਿੰਗ ਮਾਲਕਾਂ ਨੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਬਿਨਾ ਆਗਿਆ ਦੇ ਨੌਜਵਾਨ ਉੱਪਰ ਗਿਆ ਸੀ। ਫਿਲਹਾਲ ਪੁਲਿਸ ਨੇ ਪੁਲਿਸ ਨੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ  : Punjab ’ਚ BJP ਸਾਰੀਆਂ 117 ਸੀਟਾਂ ’ਤੇ ਲੜ੍ਹੇਗੀ ਚੋਣ ! ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀਐਲ ਸੰਤੋਸ਼ ਦਾ ਬਿਆਨ

Related Post