ਐਡਵੋਕੇਟ ਦੇ ਘਰ NIA ਦੀ ਛਾਪੇਮਾਰੀ ਮਗਰੋਂ ਵਕੀਲਾਂ ਵੱਲੋਂ ਕੰਮਕਾਜ ਠੱਪ

By  Ravinder Singh November 2nd 2022 02:45 PM -- Updated: November 2nd 2022 02:47 PM

ਬਠਿੰਡਾ : ਬਠਿੰਡਾ ਵਿਚ NIA ਦੀ ਛਾਪੇਮਾਰੀ (raid) ਤੋਂ ਨਾਰਾਜ਼ ਵਕੀਲਾਂ ਨੇ ਕੰਮਕਾਜ ਠੱਪ ਕਰਕੇ NIA ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਬਠਿੰਡਾ (Bathinda) ਵਿਚ ਪਿਛਲੇ ਦਿਨ ਐਨਆਈਏ ਦੀ ਛਾਪੇਮਾਰੀ ਤੋਂ ਵਕੀਲ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ। ਐੱਨਆਈਏ ਵੱਲੋਂ ਅਚਾਨਕ ਛਾਪਾ ਮਾਰ ਕੇ ਬਗੈਰ ਕੋਈ ਦੋਸ਼ ਦੱਸਿਆ ਘਰ ਦੀ ਤਲਾਸ਼ੀ ਲੈਣ ਵਿਰੁੱਧ ਰੋਸ ਵਜੋਂ ਵਕੀਲਾਂ ਨੇ ਅਦਾਲਤਾਂ ਦਾ ਕੰਮ ਬੰਦ ਰੱਖਿਆ ਹੋਇਆ ਹੈ।


ਕਾਬਿਲੇਗੌਰ ਹੈ ਕਿ ਕਰੀਬ 20 ਸਾਲ ਤੋਂ ਬਠਿੰਡਾ ਦੀ ਅਦਾਲਤ 'ਚ ਵਕਾਲਤ ਕਰ ਰਹੇ ਵਕੀਲ ਗੁਰਪ੍ਰੀਤ ਸਿੰਘ ਸਿੱਧੂ ਦੇ ਘਰ 18 ਅਕਤੂਬਰ ਨੂੰ ਸਵੇਰੇ ਸਾਢੇ ਪੰਜ ਵਜੇ ਐੱਨਆਈਏ ਦੀ ਟੀਮ ਵੱਲੋਂ ਅਚਾਨਕ ਛਾਪਾ ਮਾਰ ਕੇ ਉਨ੍ਹਾਂ ਦੇ ਘਰ ਦੀ ਤਲਾਸੀ ਲਈ ਗਈ ਸੀ ਪਰ ਟੀਮ ਨੂੰ ਕੋਈ ਵੀ ਗੈਰ ਕਾਨੂੰਨੀ ਵਸਤੂ ਨਹੀਂ ਮਿਲੀ। ਇਸ ਤੋਂ ਬਾਅਦ ਐਨਆਈਏ ਦੀ ਟੀਮ ਨੇ ਵਕੀਲ ਸਿੱਧੂ ਦਾ ਮੋਬਾਇਲ ਫੋਨ ਲੈ ਕੇ ਉਸਦੀ ਜਾਂਚ ਸ਼ੁਰੂ ਕੀਤੀ, ਜਿਸ ਦਾ ਸਿਮ ਉਨ੍ਹਾਂ ਦੇ ਭਤੀਜੇ ਸਿਮਰਨ ਦੇ ਨਾਂ 'ਤੇ ਸੀ। ਇਸ ਉਪਰੰਤ ਟੀਮ ਨੇ ਸਿਮਰਨ ਦੇ ਨਾਂ 'ਤੇ ਕਾਰਵਾਈ ਕਰਨੀ ਸ਼ੁਰੂ ਕੀਤੀ ਤਾਂ ਸਿੱਧੂ ਨੇ ਸਪਸ਼ਟ ਕੀਤਾ ਕਿ ਇਹ ਮੋਬਾਇਲ ਫੋਨ ਉਨ੍ਹਾਂ ਕੋਲ ਹੁੰਦਾ ਹੈ ਅਤੇ ਉਹ ਕਈ ਸਾਲਾਂ ਤੋਂ ਇਸਦੀ ਵਰਤੋਂ ਕਰ ਰਹੇ ਹਨ।ਰੋਸ ਵਜੋਂ ਅੱਜ ਲੋਕਾਂ ਨੇ ਆਪਣਾ ਕੰਮਕਾਜ ਠੱਪ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਕਪੂਰਥਲਾ ਕੇਂਦਰੀ ਜੇਲ੍ਹ 'ਚੋਂ ਕੈਦੀਆਂ ਕੋਲੋਂ ਮੋਬਾਈਲ ਬਰਾਮਦ

ਬਾਰ ਐਸੋਸੀਏਸ਼ਨ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਨੇ ਕਿਹਾ ਕਿ ਐਡਵੋਕੇਟ ਦੇ ਘਰ ਵਿਚ ਐਨਆਈਏ ਵੱਲੋਂ ਬਿਨਾਂ ਕਾਰਨ ਛਾਪੇਮਾਰੀ ਕਰਕੇ ਅਤੇ ਘਰ ਦੀ ਤਲਾਸ਼ੀ ਲੈ ਕੇ ਵੀ ਪਰੇਸ਼ਾਨ ਕੀਤਾ ਗਿਆ। ਇਸ ਤੋਂ ਇਲਾਵਾ ਵਕੀਲ ਦਾ ਮੋਬਾਈਲ ਵਿਚ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਅੱਜ ਤੱਕ ਉਨ੍ਹਾਂ ਨੂੰ ਛਾਪੇਮਾਰੀ ਦਾ ਕਾਰਨ ਵੀ ਨਹੀਂ ਦੱਸਿਆ ਗਿਆ ਹੈ। ਅੱਜ ਤੱਕ ਉਨ੍ਹਾਂ ਦਾ ਮੋਬਾਈਲ ਵੀ ਵਾਪਸ ਨਹੀਂ ਕੀਤਾ ਗਿਆ। ਇਸ ਦੇ ਵਿਰੋਧ ਵਿਚ ਬਠਿੰਡਾ ਵਿਚ ਵਕੀਲਾਂ ਨੇ ਆਪਣਾ ਕੰਮਕਾਜ ਬੰਦ ਕਰਕੇ ਐਨਆਈਏ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਤੇ ਐਨਆਈਏ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।



Related Post