Advertisment

ਕਪੂਰਥਲਾ ਕੇਂਦਰੀ ਜੇਲ੍ਹ 'ਚੋਂ ਕੈਦੀਆਂ ਕੋਲੋਂ ਮੋਬਾਈਲ ਬਰਾਮਦ

author-image
Pardeep Singh
Updated On
New Update
ਕਪੂਰਥਲਾ ਕੇਂਦਰੀ ਜੇਲ੍ਹ  'ਚੋਂ  ਕੈਦੀਆਂ ਕੋਲੋਂ ਮੋਬਾਈਲ ਬਰਾਮਦ
Advertisment

ਕਪੂਰਥਲਾ: ਬੀਤੇ ਦਿਨਾਂ ਤੋਂ ਪੰਜਾਬ ਦੀਆਂ ਜੇਲਾਂ ਦੇ ਵਿਚੋਂ ਮੋਬਾਈਲ ਫੋਨਾਂ ਦੇ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜੋ ਪੰਜਾਬ ਸਰਕਾਰ ਲਈ ਵੀ ਇਕ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸੇ ਤਰ੍ਹਾਂ ਕਪੂਰਥਲਾ ਜੇਲ੍ਹ ਵਿਚੋਂ ਵੀ ਤਲਾਸ਼ੀ ਦੇ ਦੌਰਾਨ ਕੁਝ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਹਾਲਾਂਕਿ ਜੇਲਾਂ ਵਿਚੋਂ ਮੋਬਾਈਲ ਫੋਨ ਮਿਲਣਾ ਆਮ ਨਹੀਂ ਹੈ, ਇਸ ਦੇ ਬਾਵਜੂਦ ਕਪੂਰਥਲਾ ਜੇਲ੍ਹ ਮੋਬਾਈਲ ਫੋਨ ਆਦਿ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਕਾਰਨ ਇਹ ਜੇਲ੍ਹ ਅਕਸਰ ਹੀ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। 

Advertisment

ਜੇਲ੍ਹ ਪ੍ਰਸ਼ਾਸਨ ਨੇ ਥਾਣਾ ਕੋਤਵਾਲੀ ਕਪੂਰਥਲਾ ਵਿਖੇ 8 ਮੁਲਜ਼ਮਾਂ ਖਿਲਾਫ 5 ਵੱਖ-ਵੱਖ ਕੇਸ ਦਰਜ ਕਰਵਾਏ ਹਨ। ਇਲਜ਼ਾਮ ਹੈ ਕਿ ਕੇਂਦਰੀ ਜੇਲ੍ਹ 'ਚੋਂ ਤਲਾਸ਼ੀ ਦੌਰਾਨ 8 ਬੰਦ ਹਵਾਲਾਤੀਆਂ ਪਾਸੋਂ 10 ਮੋਬਾਈਲ ਫੋਨ , 8 ਸਿਮ ਕਾਰਡ ਅਤੇ 3 ਬੈਟਰੀਆਂ ਬਰਾਮਦ ਹੋਏ ਹਨ।





- PTC NEWS
latest-news kapurthala-case central-jails
Advertisment

Stay updated with the latest news headlines.

Follow us:
Advertisment