ਲਕਸ਼ਮੀਕਾਂਤਾ ਚਾਵਲਾ ਦੀ ਗੁਰਪਤਵੰਤ ਪੰਨੂ ਨੂੰ ਚੁਣੌਤੀ; ਮਾਂ ਦਾ ਦੁੱਧ ਪੀਤਾ ਹੈ ਤਾਂ ਅੰਮ੍ਰਿਤਸਰ ਆ ਕੇ ਦਿਖਾਵੇ

By  Jasmeet Singh January 26th 2024 07:31 PM

Lakshmi Kanta Chawla to Gurpatwant Pannun: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਦੁਰਗਿਆਨਾ ਮੰਦਰ (Durgiana Temple) ਕਮੇਟੀ ਦੇ ਮੁਖੀ ਲਕਸ਼ਮੀਕਾਂਤਾ ਚਾਵਲਾ ਨੇ ਸਿੱਖ ਫਾਰ ਜਸਟਿਸ ਅਤੇ ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਗੁਰਪਤਵੰਤ ਪੰਨੂ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਅੱਤਵਾਦੀ ਪੰਨੂ ਨੂੰ ਕਿਹਾ ਕਿ ਜੇਕਰ ਉਸ ਵਿਚ ਹਿੰਮਤ ਹੈ ਅਤੇ ਮਾਂ ਦਾ ਦੁੱਧ ਪੀਤਾ ਹੈ ਤਾਂ ਉਹ ਅੰਮ੍ਰਿਤਸਰ ਦੁਰਗਿਆਣਾ ਮੰਦਰ ਵਿਚ ਆ ਕੇ ਦਿਖਾਵੇ। 

ਪਨੂੰ ਨੂੰ ਨਾਮ ਬਦਲਣ ਤੱਕ ਦੀ ਦੇ ਦਿੱਤੀ ਸਲਾਹ

ਸਾਬਕਾ ਮੰਤਰੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਹੁਣ ਉਨ੍ਹਾਂ ਨੂੰ ਪੰਨੂ ਦੀਆਂ ਧਮਕੀਆਂ 'ਤੇ ਤਰਸ ਆਉਂਦਾ ਹੈ। ਇੱਕ ਵਾਰ ਉਹ ਭਾਰਤ ਆਵੇ ਤਾਂ ਉਸ ਨੂੰ ਉਸ ਦੀ ਔਕਾਤ ਦਿਖਾਵਾਂਗੇ। ਅਯੁੱਧਿਆ ਤੋਂ ਪਰਤੇ ਸਾਬਕਾ ਸਿਹਤ ਮੰਤਰੀ ਨੇ ਪਨੂੰ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਹ ਆਪਣਾ ਨਾਂ ਬਦਲ ਲਵੇ ਕਿਉਂਕਿ ਗੁਰਪਤਵੰਤ ਦਾ ਮਤਲਬ ਹੈ ਗੁਰੂ ਦੀਆਂ ਸਿੱਖਿਆਵਾਂ ਦਾ ਸਤਿਕਾਰ ਕਰਨ ਵਾਲਾ। ਜੇਕਰ ਉਹ ਸਿੱਖ ਹੁੰਦਾ ਤਾਂ ਨੌਜਵਾਨਾਂ ਨੂੰ ਗੁੰਮਰਾਹ ਨਾ ਕਰਦਾ। ਕੋਈ ਵਿਦੇਸ਼ੀ ਏਜੰਸੀ ਉਸ ਨੂੰ ਪੈਸੇ ਦੇ ਕੇ ਇਹ ਸਭ ਕਰਵਾ ਰਹੀ ਹੈ। ਪਨੂੰ ਅੰਮ੍ਰਿਤਸਰ ਦੁਰਗਿਆਣਾ ਮੰਦਿਰ 'ਚ ਆਵੇਗਾ, ਉਸ ਨੂੰ ਪ੍ਰਸ਼ਾਦ ਖੁਆਉਣ ਤੋਂ ਬਾਅਦ ਪੁੱਛਿਆ ਜਾਵੇਗਾ ਕਿ ਉਸ ਨੂੰ ਇਹ ਸਭ ਕਰਨ ਲਈ ਕੌਣ ਮਜਬੂਰ ਕਰ ਰਿਹਾ ਹੈ।

ਇਹ ਵੀ ਪੜ੍ਹੋ: TATA ਅਤੇ AIRBUS ਮਿਲ ਕੇ ਭਾਰਤ 'ਚ ਬਣਾਉਣਗੇ ਹੈਲੀਕਾਪਟਰ, ਫਰਾਂਸ ਨਾਲ ਹੋਇਆ ਵੱਡਾ ਸਮਝੌਤਾ

ਇਹ ਵੀ ਪੜ੍ਹੋ: 'ਪੁਸ਼ਪਾ 2' 'ਚ ਆਪਣੇ ਡਾਂਸ ਨਾਲ ਦੱਖਣ ਦੀ ਇਹ ਚੋਟੀ ਦੀ ਅਭਿਨੇਤਰੀ ਜਿੱਤੇਗੀ ਸਾਰਿਆਂ ਦਾ ਦਿਲ

ਸਾਬਕਾ ਮੰਤਰੀ ਆਪਣੇ ਆਪ ਨੂੰ ਮੰਨਦੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਧੀ 

ਸਾਬਕਾ ਸਿਹਤ ਮੰਤਰੀ ਲਕਸ਼ਮੀਕਾਂਤਾ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਗੁਰੂ ਤੇਗ ਬਹਾਦਰ ਦੀ ਬੇਟੀ ਮੰਨਦੀ ਹੈ, ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੀ ਨਹੀਂ ਹੈ। ਅਜਿਹੀਆਂ ਧਮਕੀਆਂ ਪਿਛਲੇ 40 ਸਾਲਾਂ ਤੋਂ ਮਿਲ ਰਹੀਆਂ ਹਨ। ਪੰਨੂ ਸੁਰਖੀਆਂ 'ਚ ਬਣੇ ਰਹਿਣ ਲਈ ਅਜਿਹੀਆਂ ਧਮਕੀਆਂ ਦਿੰਦਾ ਹੈ। ਉਹ ਸਿਰਫ਼ ਨੌਜਵਾਨਾਂ ਨੂੰ ਗੁੰਮਰਾਹ ਕਰ ਕੇ ਦੇਸ਼ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦਾ ਹੈ।

ਦੁਰਗਿਆਣਾ ਮੰਦਰ ਨੂੰ ਉਡਾਉਣ ਦੀ ਦਿੱਤੀ ਧਮਕੀ 

ਦੱਸ ਦੇਈਏ ਕਿ 22 ਜਨਵਰੀ ਨੂੰ ਪੰਨੂ ਨੇ ਇੱਕ ਕਥਿਤ ਵੀਡੀਓ ਜਾਰੀ ਕਰਕੇ ਦੁਰਗਿਆਣਾ ਮੰਦਰ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਮੰਦਰ ਦੇ ਦਰਵਾਜ਼ੇ ਬੰਦ ਕਰਕੇ ਚਾਬੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਦਿੱਤੀਆਂ ਜਾਣ। ਉਸਨੇ ਇਹ ਵੀ ਕਿਹਾ ਸੀ ਕਿ ਜੇਕਰ ਅਯੁੱਧਿਆ ਰਾਮ ਦੀ ਨਗਰੀ ਹੈ ਤਾਂ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਹੈ ਅਤੇ ਇੱਥੇ ਦੁਰਗਿਆਣਾ ਮੰਦਰ ਨਹੀਂ ਹੋਣਾ ਚਾਹੀਦਾ। ਇੰਨਾ ਹੀ ਨਹੀਂ ਬੀਤੇ ਦਿਨ ਦੁਰਗਿਆਣਾ ਮੰਦਰ ਨੂੰ ਬੰਬ ਰਾਹੀਂ ਉਡਾਉਣ ਦੀ ਫੋਨ 'ਤੇ ਧਮਕੀ ਵੀ ਮਿਲੀ ਸੀ।

ਇਹ ਵੀ ਪੜ੍ਹੋ: ਆਨਲਾਈਨ ਪਾਇਰੇਸੀ ਅੱਗੇ ਹਾਰੀ ਬਾਲੀਵੁੱਡ ਫਿਲਮ 'ਫਾਈਟਰ', ਨਿਰਮਾਤਾਵਾਂ ਨੂੰ ਝੱਲਣਾ ਪਵੇਗਾ ਭਾਰੀ ਨੁਕਸਾਨ

ਇਹ ਵੀ ਪੜ੍ਹੋ: ਪੰਜਾਬੀ ਗਾਇਕ Sippy Gill ਦਾ ਹੋਇਆ ਐਕਸੀਡੈਂਟ, ਸੜਕ 'ਤੇ ਪਲਟ ਗਈ ਕਾਰ

Related Post