ਸਵਾਲਾਂ ’ਚ ਸਮਾਣਾ ਦੀ ਗਊਸ਼ਾਲਾ, ਭੁੱਖ ਤੇ ਠੰਢ ਕਾਰਨ ਮਰ ਰਿਹਾ ਪਸ਼ੂਧਨ

By  Aarti December 26th 2022 11:16 AM

ਸਮਾਣਾ: ਪੂਰੇ ਉੱਤਰ ਭਾਰਤ ’ਚ ਕੜਾਕੇ ਦੀ ਠੰਢ ਪੈ ਰਹੀ ਹੈ ਅਤੇ ਸੰਘਣੀ ਧੁੰਦ ਦੇ ਕਾਰਨ ਜਿੱਥੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ ਉੱਥੇ ਹੀ ਦੂਜੇ ਪਾਸੇ ਬੇਜ਼ੁਬਾਨ ਜਾਨਵਰਾਂ ’ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਚ ਕੜਾਕੇ ਦੀ ਠੰਢ ਕਾਰਨ ਸਮਾਣਾ ਇਲਾਕੇ ’ਚ ਇੱਕ ਮਜ਼ਦੂਰ ਦੀ ਮੌਤ ਠੰਢ ਦੇ ਕਾਰਨ ਹੋਈ। ਹੁਣ ਇਸਦਾ ਅਸਰ ਪਸ਼ੂਧਨ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। 

ਦੱਸ ਦਈਏ ਕਿ ਸਰਦੀ ਅਤੇ ਭੁੱਖ ਦੇ ਕਾਰਨ ਸਰਕਾਰੀ ਗਊਸ਼ਾਲਾ ਸਮਾਨਾ ਦੇ ਪਿੰਡ ਗਾਜੀਪੁਰ ਚ ਪਸ਼ੂਧਨ ਮਰ ਰਿਹਾ ਹੈ। ਪੰਜਾਬ ਗਊ ਟੈਕਸ ਲੈ ਰਹੀ ਹੈ ਪਰ ਜੋ ਸਰਕਾਰੀ ਗਊਸ਼ਾਲਾ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਮੇਂ ਹਰ ਜ਼ਿਲ੍ਹੇ ਚ ਬਣਾਈ ਗਈ ਸੀ ਜਿਨ੍ਹਾਂ ਦੀ ਹੁਣ ਹਾਲਤ ਤਰਸਯੋਗ ਬਣੀ ਹੋਈ ਹੈ। 10 ਸਾਲ ਪਹਿਲਾਂ ਇਸ ਗਊਸ਼ਾਲਾ ਨੂੰ ਬਣਾਇਆ ਗਿਆ ਸੀ ਪਰ ਇਹ ਗਊਸ਼ਾਲਾ ਸ਼ੁਰੂ ਤੋਂ ਹੀ ਵਿਵਾਦਾਂ ਚ ਰਹੀ ਹੈ। ਇੱਥੇ ਮੁਕੰਮਲ ਪ੍ਰਬੰਧ ਨਾ ਹੋਣ ਕਾਰਨ ਪਸ਼ੂਧਨ ਲਈ ਚਾਰਾ ਨਾ ਮਿਲਣਾ, ਜਿਆਦਾ ਠੰਢ ਅਤੇ ਗਰਮੀ ਪੈਣ ਕਾਰਨ ਪਸ਼ੂਆਂ ਦੀ ਮੌਤ ਹੋ ਗਈ ਰਹੀ ਹੈ। 

ਸਾਡੀ ਟੀਮ ਨੇ ਜਦੋਂ ਇਸ ਹੱਢ ਚੀਂਰਵੀ ਠੰਢ ਦੇ ਦੌਰਾਨ ਸਰਕਾਰੀ ਗਊਸ਼ਾਲਾ ਦਾ ਦੌਰਾ ਕੀਤਾ ਤਾਂ ਉੱਥੇ ਦੇਖਿਆ ਗਿਆ ਕਿ 20 ਤੋਂ ਜਿਆਦਾ ਪਸ਼ੂ ਜਿਸ ’ਚ ਗਾਂ, ਬਲੱਦ ਅਤੇ ਸਾਨ ਸਰਦੀ ’ਚ ਭੁੱਖ ਦੇ ਕਾਰਨ ਮਰੇ ਪਏ ਸੀ। ਗਊਸ਼ਾਲਾ ਚ ਮੌਜੂਦ ਗੋਦਾਮ ਚ ਸਿਰਫ 20 ਗਠੜੀ ਤੁੜੀ ਦੀ ਪਈ ਹੋਈ ਸੀ ਪਰ ਹਰਾ ਚਾਰਾ ਬਿਲਕੁੱਲ ਵੀ ਨਹੀਂ ਸੀ। 

ਉੱਥੇ ਹੀ ਜਦੋ ਗਊਸ਼ਾਲਾ ਦੇ ਮਜ਼ਦੂਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਮੰਨਿਆ ਕਿ ਇੱਥੇ 5-7 ਪਸ਼ੂ ਰੋਜ਼ ਮਰ ਹਹੇ ਹਨ, ਪਰ ਜਦੋ ਇਹ ਪੁੱਛਿਆ ਗਿਆ ਤਾਂ ਇਸ ਸਮੇਂ 20 ਤੋਂ ਜਿਆਦਾ ਪਸ਼ੂ ਮਰੇ ਪਏ ਹਨ ਤਾਂ ਇਸ ਦਾ ਉਨ੍ਹਾਂ ਵੱਲੋਂ ਕੋਈ ਜਵਾਬ ਸਾਹਮਣੇ ਨਹੀਂ ਆਇਆ। 

ਸ਼ਿਵਸੈਨਾ ਬਾਲ ਠਾਕਰੇ  ਦੇ ਆਗੂ ਪ੍ਰਵੀਣ ਸ਼ਰਮਾ ਨੇ ਦੱਸਿਆ ਕਿ ਸਰਕਾਰ ਸਿਰਫ ਪ੍ਰਚਾਰ ਹੀ ਕਰਦੀ ਹੈ। ਗਊ ਟੈਕਸ ਲੈ ਰਹੀ ਹੈ ਪਰ ਪਸ਼ੂਆਂ ਦੇ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ ਹੈ। ਗਾਂਵਾਂ ਭੁੱਖੀਆਂ ਮਰ ਰਹੀਆਂ ਹਨ। ਠੰਢ ਤੋਂ ਬੱਚਣ ਦੇ ਲਈ ਪ੍ਰਬੰਧ ਨਹੀਂ ਹਨ ਜਿਸ ਉੱਤੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। 

ਇਹ ਵੀ ਪੜ੍ਹੋ : ਤੁਨੀਸ਼ਾ ਸ਼ਰਮਾ ਨੂੰ ਖ਼ੁਦਕੁਸ਼ੀ ਵਾਸਤੇ ਉਕਸਾਉਣ ਲਈ ਸ਼ੀਜ਼ਾਨ ਮੁਹੰਮਦ ਖ਼ਾਨ ਨੂੰ ਹਿਰਾਸਤ 'ਚ ਲਿਆ

Related Post