AAP ਨੂੰ ਦੋਹਰਾ ਝਟਕਾ; ਸੰਸਦ ਮੈਂਬਰ ਸੁਸ਼ੀਲ ਰਿੰਕੂ ਤੇ ਵਿਧਾਇਕ ਸ਼ੀਤਲ ਅੰਗੁਰਾਲ BJP ’ਚ ਸ਼ਾਮਲ

By  Aarti March 27th 2024 03:05 PM -- Updated: March 27th 2024 04:08 PM

Lok Sabha Election 2024: ਲੋਕ ਸਭਾ ਚੋਣਾਂ ਨੂੰ ਲੈ ਕੇ ਉਤਸ਼ਾਹ ਲਗਾਤਾਰ ਵਧਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਚੋਣ ਪ੍ਰਚਾਰ ਵਿੱਚ ਜ਼ੋਰ-ਸ਼ੋਰ ਨਾਲ ਜੁਟੀਆਂ ਹੋਈਆਂ ਹਨ। ਉੱਥੇ ਹੀ ਦੂਜੇ ਪਾਸੇ ਕਈ ਸਿਆਸੀ ਸ਼ਖਸੀਅਤਾਂ ਆਪਣੀ ਪਾਰਟੀ ਛੱਡ ਦੂਜੀ ਪਾਰਟੀਆਂ ’ਚ ਸ਼ਾਮਲ ਹੋ ਰਹੀਆਂ ਹਨ। ਇਸ ਤਰ੍ਹਾਂ ਹੀ ਜਲੰਧਰ 'ਚ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਭਾਜਪਾ 'ਚ ਸ਼ਾਮਲ ਹੋ ਗਏ ਹਨ। 

ਸਾਂਸਦ ਸੁਸ਼ੀਲ ਕੁਮਾਰ ਰਿੰਕੂ ਤੇ ਵਿਧਾਇਕ ਸ਼ੀਤਲ ਅੰਗੁਰਾਲ ਬੀਜੇਪੀ 'ਚ ਹੋਏ ਸ਼ਾਮਿਲ

ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਤੇ ਵਿਧਾਇਕ ਸ਼ੀਤਲ ਅੰਗੁਰਾਲ ਬੀਜੇਪੀ 'ਚ ਹੋਏ ਸ਼ਾਮਿਲ #PunjabPolitics #LokSabhaElection2024 #AAPPunjab #BJPPunjab #Congress #sushilkumarrinku #SheetalAngural #BreakingNews #PunjabNews #PTCNews

Posted by PTC News on Wednesday, March 27, 2024

ਭਾਜਪਾ 'ਚ ਸ਼ਮੂਲੀਅਤ ਪਿੱਛੇ ਦੋਵਾਂ ਆਗੂਆਂ ਵੱਲੋਂ ਆਪਣੀ ਪਸੰਦੀਦਾ ਟਿਕਟ ਦੀ ਮਿਲਣ ਡੀਲ ਪਿੱਛੇ ਕਾਰਨ ਮੰਨਿਆ ਜਾ ਰਿਹਾ ਹੈ। ਭਵਿੱਖੀ ਰਾਜਨੀਤਕ ਚਰਚਾ ਹੈ ਕਿ ਭਾਜਪਾ ਸ਼ੀਤਲ ਅੰਗੁਰਾਲ ਨੂੰ ਜਲੰਧਰ ਅਤੇ ਸੁਸ਼ੀਲ ਰਿੰਕੂ ਨੂੰ ਹੁਸ਼ਿਆਰਪੁਰ ਤੋਂ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ। ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਇਸ ਪਿੱਛੇ ਕਾਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਉਹ ਜਲੰਧਰ ਤੋਂ ਚੋਣ ਲੜਨ ਦੇ ਇੱਛੁੱਕ ਨਹੀਂ ਜਾਪਦੇ।

ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦਿੱਲੀ 'ਚ ਸਭ ਤੋਂ ਵੱਡੀ ਸਮੱਸਿਆ ਕੂੜੇ ਦੇ ਪਹਾੜ ਹਨ। ਜਲੰਧਰ ਵਿੱਚ ਵੀ ਕੂੜੇ ਦੇ ਪਹਾੜਾਂ ਦੀ ਅਜਿਹੀ ਹੀ ਸਮੱਸਿਆ ਹੈ। ਇਸ ਵਾਅਦੇ ਨਾਲ ਰਿੰਕੂ ਨੂੰ ‘ਆਪ’ ਵਿੱਚ ਸ਼ਾਮਲ ਕੀਤਾ ਗਿਆ ਸੀ। ਪਰ ਅਜਿਹਾ ਨਾ ਤਾਂ ਜਲੰਧਰ ਵਿੱਚ ਹੋ ਸਕਿਆ ਅਤੇ ਨਾ ਹੀ ਦਿੱਲੀ ਵਿੱਚ। ਜਲੰਧਰ ਦੀ ਹਾਲਤ ਨੂੰ ਦੇਖਦੇ ਹੋਏ ਉਹ ਅੱਜ ਯਾਨੀ ਬੁੱਧਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੈਨੂੰ ਰਿੰਕੂ ਨਾਲ ਦੁਬਾਰਾ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਕਿਉਂਕਿ ਮੈਂ ਰਿੰਕੂ ਨਾਲ ਕਾਂਗਰਸ ਵਿੱਚ ਵੀ ਕੰਮ ਕੀਤਾ ਹੈ।

ਇਸ ਮਗਰੋਂ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਮੈਂ ਜਲੰਧਰ ਰਹਿੰਦਿਆਂ ਦੋ ਸਾਲ ਤੁਹਾਡੇ ਨਾਲ ਕੰਮ ਕੀਤਾ। ਹਰ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ 'ਆਪ' ਸਰਕਾਰ ਨੇ ਮੈਨੂੰ ਅਜਿਹਾ ਨਹੀਂ ਕਰਨ ਦਿੱਤਾ। ਮੈਂ ਕਾਫ਼ੀ ਨਿਰਾਸ਼ ਸੀ। ਇਸੇ ਲੜੀ ਤਹਿਤ ਜਦੋਂ ਮੈਂ ਭਾਜਪਾ ਦੇ ਮੰਤਰੀਆਂ ਤੋਂ ਮਦਦ ਮੰਗੀ ਤਾਂ ਉਨ੍ਹਾਂ ਨੇ ਮੇਰੀ ਗੱਲ ਸੁਣੀ ਅਤੇ ਸ਼ਹਿਰ ਦੇ ਕੰਮ ਵੀ ਕਰਵਾਏ। ਆਦਮਪੁਰ ਹਵਾਈ ਅੱਡੇ ਦਾ ਕੰਮ ਹੋਵੇ ਜਾਂ ਜਲੰਧਰ ਵਿੱਚ ਬਣੇ ਰੇਲਵੇ ਫਾਟਕਾਂ ਦਾ। ਮੈਂ ਕੇਂਦਰੀ ਮੰਤਰੀਆਂ ਨਾਲ ਸਲਾਹ ਕਰਕੇ ਸਾਰਾ ਕੰਮ ਕਰਵਾ ਲਿਆ ਹੈ।

ਇਹ ਵੀ ਪੜ੍ਹੋ: ਸ਼ਰਾਬ ਘੁਟਾਲੇ ਦਾ ਪੈਸਾ ਕਿੱਥੇ ਹੈ? ਕੱਲ੍ਹ ਕੇਜਰੀਵਾਲ ਅਦਾਲਤ ਸਾਹਮਣੇ ਕਰਨਗੇ ਖੁਲਾਸਾ; ਪਤਨੀ ਸੁਨੀਤਾ ਨੇ ਦਿੱਤੀ ਜਾਣਕਾਰੀ

Related Post