Mansa News : ਪੁਲਿਸ ਨੇ ਹੋਟਲਾਂ 'ਤੇ ਛਾਪੇਮਾਰੀ, 10 ਤੋਂ ਵੱਧ ਮਰਦ ਤੇ ਔਰਤਾਂ ਗ੍ਰਿਫ਼ਤਾਰ
ਮਾਨਸਾ ਪੁਲਿਸ ਨੇ ਸ਼ਹਿਰ ਦੇ ਲਗਭਗ ਅੱਧਾ ਦਰਜਨ ਹੋਟਲਾਂ 'ਤੇ ਛਾਪੇਮਾਰੀ ਕੀਤੀ ਅਤੇ ਲਗਭਗ ਇੱਕ ਦਰਜਨ ਮਰਦਾਂ ਅਤੇ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਾਨਸਾ ਪੁਲਿਸ ਨੇ ਸ਼ਹਿਰ ਦੇ ਇੱਕ ਹੋਟਲ 'ਤੇ ਛਾਪਾਮਾਰੀ ਕੀਤੀ ਅਤੇ ਲਗਭਗ ਇੱਕ ਦਰਜਨ ਮਰਦਾਂ ਅਤੇ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ। ਮਹਿਲਾ ਪੁਲਿਸ ਇੰਸਪੈਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਸ਼ਹਿਰ ਦੇ ਕਈ ਹੋਟਲਾਂ ਵਿੱਚ ਵੇਸਵਾਗਮਨੀ ਹੋ ਰਹੀ ਹੈ, ਜਿਸ ਕਾਰਨ ਅੱਜ ਮਾਨਸਾ ਦੇ ਕਈ ਹੋਟਲਾਂ 'ਤੇ ਛਾਪੇਮਾਰੀ ਕੀਤੀ ਗਈ ਅਤੇ ਇਨ੍ਹਾਂ ਹੋਟਲਾਂ ਤੋਂ ਮਰਦਾਂ ਅਤੇ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
- PTC NEWS