1 ਮਈ ਤੋਂ ਦੁੱਧ ਹੋਵੇਗਾ 5 ਰੁਪਏ ਮਹਿੰਗਾ, ਲੁਧਿਆਣਾ ਡੇਅਰੀ ਐਸੋਸੀਏਸ਼ਨ ਨੇ ਲਿਆ ਵੱਡਾ ਫ਼ੈਸਲਾ, ਕਿਹਾ - ਮਹਿੰਗਾਈ ਛੂ ਰਹੀ ਅਸਮਾਨ

Milk Price HIke in Ludhiana : ਡੇਅਰੀ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਲਾਹੌਰੀਆ ਅਤੇ ਚੇਅਰਮੈਨ ਪਰਮਿੰਦਰ ਸਿੰਘ ਬੌਬੀ ਨੇ ਕਿਹਾ ਕਿ ਇਹ ਫੈਸਲਾ ਦੋਵੇਂ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਕੀਤਾ ਹੈ ਕਿ ਵਧਦੇ ਖਰਚਿਆਂ ਕਾਰਨ, ਹੁਣ ਸਸਤੇ ਰੇਟਾਂ 'ਤੇ ਦੁੱਧ ਮੁਹੱਈਆ ਕਰਵਾਉਣਾ ਸੰਭਵ ਨਹੀਂ ਹੈ।

By  KRISHAN KUMAR SHARMA April 22nd 2026 02:45 PM -- Updated: April 22nd 2026 03:22 PM

Milk Price HIke in Ludhiana : ਇੱਕ ਵਾਰ ਫਿਰ ਤੋਂ ਲੋਕਾਂ ਦੀ ਜੇਬ 'ਤੇ ਵੱਡਾ ਬੋਝ ਪੈਣ ਵਾਲਾ ਹੈ। ਦੱਸ ਦਈਏ ਕਿ ਦੁੱਧ ਦੀਆਂ ਕੀਮਤਾਂ ਦੇ ਵਿੱਚ ਡੇਅਰੀ ਐਸੋਸੀਏਸ਼ਨ ਵੱਲੋਂ ਵਾਧਾ ਕੀਤਾ ਜਾ ਰਿਹਾ ਹੈ। ਲੁਧਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੇਅਰੀ ਐਸੋਸੀਏਸ਼ਨ ਨੇ ਵੱਡਾ ਫੈਸਲਾ ਕਰਦਿਆਂ ਦੁੱਧ ਦੀਆਂ ਕੀਮਤਾਂ 'ਚ ਇਕ ਮਈ ਤੋਂ 5 ਰੁਪਏ ਦਾ ਵਾਧਾ ਕਰ ਦਿੱਤਾ ਹੈ।

ਲੁਧਿਆਦਾ ਸ਼ਹਿਰ ਵਿੱਚ ਦੁੱਧ ਦੀਆਂ ਕੀਮਤਾਂ ਵਧਾਉਣ ਪਿੱਛੇ ਵਧਦੀ ਮਹਿੰਗਾਈ ਅਤੇ ਮਜ਼ਦੂਰਾਂ ਦੀ ਘਾਟ ਕਾਰਨ ਦਾ ਕਾਰਨ ਦੱਸਿਆ ਗਿਆ ਹੈ। ਜਾਣਕਾਰੀ ਅਨੁਸਾਰ, ਹੈਬੋਵਾਲ ਅਤੇ ਤਾਜਪੁਰ ਰੋਡ ਡੇਅਰੀ ਐਸੋਸੀਏਸ਼ਨਾਂ ਨੇ ਇੱਕ ਸਾਂਝੀ ਮੀਟਿੰਗ ਵਿੱਚ 1 ਮਈ, 2026 ਤੋਂ ਦੁੱਧ ਦੇ ਰੇਟ ਵਿੱਚ 5 ਰੁਪਏ ਪ੍ਰਤੀ ਕਿਲੋ ਵਾਧੇ ਦਾ ਐਲਾਨ ਕੀਤਾ ਹੈ।

ਦੁੱਧ ਦੀਆਂ ਕੀਮਤਾਂ 'ਚ ਕਿਉਂ ਕੀਤਾ ਗਿਆ ਵਾਧਾ ?

ਡੇਅਰੀ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਲਾਹੌਰੀਆ ਅਤੇ ਚੇਅਰਮੈਨ ਪਰਮਿੰਦਰ ਸਿੰਘ ਬੌਬੀ ਨੇ ਕਿਹਾ ਕਿ ਇਹ ਫੈਸਲਾ ਦੋਵੇਂ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਕੀਤਾ ਹੈ ਕਿ ਵਧਦੇ ਖਰਚਿਆਂ ਕਾਰਨ, ਹੁਣ ਸਸਤੇ ਰੇਟਾਂ 'ਤੇ ਦੁੱਧ ਮੁਹੱਈਆ ਕਰਵਾਉਣਾ ਸੰਭਵ ਨਹੀਂ ਹੈ। ਇਹ ਵਧੀ ਹੋਈ ਦਰ ਪੂਰੇ ਲੁਧਿਆਣਾ ਵਿੱਚ ਲਾਗੂ ਹੋਵੇਗੀ।

ਐਸੋਸੀਏਸ਼ਨ ਦੇ ਅਨੁਸਾਰ, ਵਧਦੀ ਮਹਿੰਗਾਈ ਕਾਰਨ ਪਸ਼ੂਆਂ ਦੇ ਚਾਰੇ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਮਜ਼ਦੂਰਾਂ ਦੀ ਘਾਟ ਅਤੇ ਉਜਰਤਾਂ ਵਿੱਚ ਵਾਧਾ ਵੀ ਹੋ ਰਿਹਾ ਹੈ। ਗੈਸ ਸਿਲੰਡਰਾਂ ਦੀ ਘਾਟ ਵੀ ਕੰਮ ਨੂੰ ਪ੍ਰਭਾਵਿਤ ਕਰ ਰਹੀ ਹੈ। ਅੰਤਰਰਾਸ਼ਟਰੀ ਪੱਧਰ 'ਤੇ ਈਰਾਨ-ਅਮਰੀਕਾ ਯੁੱਧ ਦਾ ਪ੍ਰਭਾਵ ਕਾਰਨ ਡੇਅਰੀ ਕਾਰੋਬਾਰ ਨੂੰ ਚਲਾਉਣਾ ਮੁਸ਼ਕਲ ਬਣਾ ਰਿਹਾ ਹੈ।

ਹੁਣ ਇਨ੍ਹਾਂ ਨਵੀਆਂ ਕੀਮਤਾਂ 'ਚ ਮਿਲੇਗਾ ਦੁੱਧ

ਆਗੂਆਂ ਨੇ ਦੱਸਿਆ ਕਿ 1 ਮਈ ਤੋਂ ਜੋ ਦੁੱਧ 65 ਰੁਪਏ ਕਿੱਲੋ ਸੀ ਉਹ ਹੁਣ 70 ਰੁਪਏ ਪ੍ਰਤੀ ਕਿਲੋ ਰੁਪਏ, 70 ਰੁਪਏ ਪ੍ਰਤੀ ਕਿਲੋ ਵਾਲਾ ਦੁੱਧ ਹੁਣ 75 ਰੁਪਏ ਕਿੱਲੋ ਅਤੇ 75 ਰੁਪਏ ਪ੍ਰਤੀ ਕਿੱਲੋ ਵਾਲਾ ਦੁੱਧ ਹੁਣ 80 ਰੁਪਏ ਕੀਮਤ 'ਚ ਮਿਲੇਗਾ।

ਡੇਅਰੀ ਐਸੋਸੀਏਸ਼ਨ ਨੇ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕਰਦੇ ਹੋਏ ਕਿਹਾ ਕਿ ਮੌਜੂਦਾ ਸਥਿਤੀ ਵਿੱਚ ਦਰਾਂ ਵਿੱਚ ਵਾਧੇ ਦੀ ਲੋੜ ਹੈ। ਡੇਅਰੀਆਂ ਨੂੰ ਮਜ਼ਦੂਰਾਂ ਦੀ ਘਾਟ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Related Post