Ludhiana Gas Leak Update: ਲੁਧਿਆਣਾ ਗੈਸ ਲੀਕ ਮਾਮਲੇ ਦੀ NGT ਵੱਲੋਂ ਬਣਾਈ ਟੀਮ ਵੱਲੋਂ ਕੀਤੀ ਜਾ ਰਹੀ ਜਾਂਚ, ਜਾਣੋ ਹੁਣ ਤੱਕ ਦੀ ਅਪਡੇਟ

ਗਿਆਸਪੁਰਾ 'ਚ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਦੀ ਜਾਂਚ ਲਈ ਦਿੱਲੀ ਤੋਂ ਐਨਜੀਟੀ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਘਟਨਾਸਥਾਨ ’ਤੇ ਪਹੁੰਚੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

By  Aarti May 8th 2023 12:49 PM

Ludhiana Gas Leak Update: ਗਿਆਸਪੁਰਾ 'ਚ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਦੀ ਜਾਂਚ ਲਈ ਦਿੱਲੀ ਤੋਂ ਐਨਜੀਟੀ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਘਟਨਾਸਥਾਨ ’ਤੇ ਪਹੁੰਚੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਇਲਾਕੇ ਦੀ ਆਮ ਆਦਮੀ ਪਾਰਟੀ ਦੀ ਵਿਧਾਇਕ ਮੌਕੇ ’ਤੇ ਮੌਜੂਦ ਹਨ। ਮਿਲੀ ਜਾਣਕਾਰੀ ਮੁਤਾਬਿਕ 8 ਮੈਂਬਰੀ ਟੀਮ ਦਾ ਐਨਜੀਟੀ ਵੱਲੋਂ ਗਠਨ ਕੀਤਾ ਗਿਆ ਹੈ। ਦੱਸ ਦਈਏ ਕਿ 30 ਜੂਨ ਤੱਕ ਐਨਜੀਟੀ ਦੀ ਟੀਮ ਨੇ ਹਾਦਸੇ ਦੀ ਪੂਰੀ ਰਿਪੋਰਟ ਸੌਂਪਣੀ ਹੈ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਟੀਮ ਵੱਲੋਂ ਹਾਦਸੇ ਵਾਲੀ ਥਾਂ ਦਾ ਮੁਆਇਨਾ ਕੀਤਾ ਜਾ ਰਿਹਾ ਹੈ ਅਤੇ ਉੱਥੇ ਸੀਵਰੇਜ ਦੇ ਮੇਨ ਹਾਲ ਦੀ ਹਾਲਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਕੈਮੀਕਲ ਵਾਲਾ ਪਾਣੀ ਸੀਵਰੇਜ ਵਿੱਚ ਕਿਵੇਂ ਸੁੱਟਿਆ ਗਿਆ, ਇਸ ਬਾਰੇ ਜਾਣਕਾਰੀ ਮੰਗੀ ਜਾ ਰਹੀ ਹੈ।

ਹਾਈਡ੍ਰੋਜਨ ਸਲਫਾਈਡ ਗੈਸ ਕਾਰਨ ਵਾਪਰਿਆ ਹਾਦਸਾ 

ਕਾਬਿਲੇਗੌਰ ਹੈ ਕਿ ਮਾਮਲੇ ਤੋਂ ਬਾਅਦ ਐਨਡੀਆਰਐਫ ਅਤੇ ਹੋਰ ਵਿਭਾਗਾਂ ਦੀ ਟੀਮਾਂ ਵੱਲੋਂ ਜਾਂਚ ਕੀਤੀ ਗਈ ਸੀ ਜਿਸ ਚ  ਇਹ ਖੁਲਾਸਾ ਹੋਇਆ ਹੈ ਕਿ ਇਹ ਹਾਦਸਾ ਹਾਈਡ੍ਰੋਜਨ ਸਲਫਾਈਡ ਗੈਸ ਕਾਰਨ ਵਾਪਰਿਆ ਸੀ। 

3 ਬੱਚਿਆ ਸਮੇਤ 11 ਦੀ ਮੌਤ  

ਕਾਬਿਲੇਗੌਰ ਹੈ ਕਿ 30 ਅਪ੍ਰੈਲ ਨੂੰ ਕਥਿਤ ਤੌਰ 'ਤੇ ਜ਼ਹਿਰੀਲੀ ਗੈਸ ਸਾਹ ਲੈਣ ਨਾਲ 11 ਵਿਅਕਤੀਆਂ ਵਿੱਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਸੀ। ਗਿਆਸਪੁਰਾ ਇਲਾਕਾ ਬਹੁਤ ਸੰਘਣੀ ਆਬਾਦੀ ਵਾਲਾ ਇਲਾਕਾ ਹੈ। ਚਾਰ ਹੋਰ ਲੋਕ ਇਲਾਜ ਅਧੀਨ ਹਨ। ਸਾਰੇ ਪੀੜਤ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਰਹਿਣ ਵਾਲੇ ਸਨ।

ਇਹ ਵੀ ਪੜ੍ਹੋ: Punjab Weather Alert: ਜਾਣੋ ਆਉਣ ਵਾਲੇ ਦਿਨਾਂ ਦਾ ਪੰਜਾਬ ’ਚ ਮੌਸਮ ਦਾ ਹਾਲ, ਜਾਰੀ ਹੋਇਆ Update

Related Post