PTC News
Search

ਪੁਲਿਸ ਦੇ ਸ਼ਿਕੰਜ਼ੇ ’ਚ ਆਇਆ ਖੂੰਖਾਰ ਗੈਂਗਸਟਰ ਸੰਦੀਪ-ਸੂਤਰ, ਜਾਣੋ ਪੂਰਾ ਮਾਮਲਾ

By  Aarti January 10th 2024 12:14 PM

Gangster Sandeep Arrest: ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਨ੍ਹਾਂ ਨੇ ਖੂੰਖਾਰ ਗੈਂਗਸਟਰ ਸੰਦੀਪ (gangster Sandeep) ਨੂੰ ਹਿਰਾਸਤ ’ਚ ਲੈ ਲਿਆ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਹਾਸਿਲ ਹੋਈ ਹੈ। ਹਾਲਾਂਕਿ ਇਹ ਗ੍ਰਿਫਤਾਰੀ ਕਿਸ ਮਾਮਲੇ ’ਚ ਹੋਈ ਹੈ ਇਸ ਸਬੰਧੀ ਪੁਲਿਸ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। 

ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਹਾਸਿਲ ਹੋਈ ਹੈ ਕਿ ਆਰਮਜ਼ ਐਕਟ ਦੇ ਤਹਿਤ ਗੈਂਗਸਟਰ ਸੰਦੀਪ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ ਹੈ। ਪਰ ਅਧਿਕਾਰਿਕ ਤੌਰ ’ਤੇ ਪੁਲਿਸ ਨੇ ਇਸ ਪੂਰੇ ਮਾਮਲੇ ’ਚ ਕੋਈ ਪੁਸ਼ਟੀ ਨਹੀਂ ਕੀਤੀ ਹੈ। ਪਰ ਪੁਲਿਸ ਗੈਂਗਸਟਰ ਸੰਦੀਪ ਦੇ ਨਾਲ ਜੁੜੇ ਲਿੰਕ ਖੰਗਾਲ ਰਹੀ ਹੈ। 

ਇਹ ਵੀ ਪੜ੍ਹੋ:  ਤਰਨਤਾਰਨ ’ਚ ਪੰਜਾਬ ਰੋਡਵੇਜ਼ ਦੇ ਡਰਾਈਵਰ ਦਾ ਬੇਰਹਿਮੀ ਨਾਲ ਕਤਲ

ਰਾਜਨੀਤਿਕ ਲੀਡਰਾਂ ਨਾਲ ਵੀ ਹੈ ਕਾਫੀ ਨਜ਼ਦੀਕ 

ਸਾਹਮਣੇ ਇਹ ਵੀ ਆਇਆ ਹੈ ਕਿ ਗੈਂਗਸਟਰ ਸੰਦੀਪ ਦੇ ਰਾਜਨੀਤਿਕ ਲੀਡਰਾਂ ਦੇ ਨਾਲ ਵੀ ਨਜ਼ਦੀਕੀਆਂ ਹਨ। ਗੈਂਗਸਟਰ ਖਿਲਾਫ ਪਹਿਲਾਂ ਤੋਂ ਹੀ ਕਈ ਸੰਗੀਨ ਮਾਮਲੇ ਦਰਜ ਹਨ। 

ਸੋਸ਼ਲ ਮੀਡੀਆ ’ਤੇ ਵੀ ਕਾਫੀ ਐਕਟਿਵ ਹੈ ਗੈਂਗਸਟਰ 

ਦੱਸ ਦਈਏ ਕਿ ਗੈਂਗਸਟਰ ਸੰਦੀਪ ਸੋਸ਼ਲ ਮੀਡੀਆ ’ਤੇ ਵੀ ਕਾਫੀ ਐਕਟਿਵ ਰਹਿੰਦਾ ਹੈ ਜਿਸ ਦੇ ਚੱਲਦੇ ਪੁਲਿਸ ਹੁਣ ਸੰਦੀਪ ਦੇ ਸੋਸ਼ਲ ਮੀਡੀਆ ਅਕਾਊਂਟ ਅਤੇ ਮੋਬਾਈਲ ਡਿਟੇਲ ਦੀ ਵੀ ਜਾਂਚ ਕਰ ਰਹੀ ਹੈ। ਸਿਆਸੀ ਆਗੂਆਂ ਦੇ ਨਜ਼ਦੀਕੀ ਹੋਣ ਕਾਰਨ ਦੇਰ ਰਾਤ ਤੱਕ ਪੁਲੀਸ ’ਤੇ ਕਾਫੀ ਦਬਾਅ ਬਣਿਆ ਹੋਇਆ ਸੀ।

ਇਹ ਵੀ ਪੜ੍ਹੋ: ਤਰਨਤਾਰਨ ’ਚ ਪੰਜਾਬ ਰੋਡਵੇਜ਼ ਦੇ ਡਰਾਈਵਰ ਦਾ ਬੇਰਹਿਮੀ ਨਾਲ ਕਤਲ

Related Post