Ludhiana ਸਾਈਬਰ ਕਰਾਈਮ ਪੁਲਿਸ ਵੱਲੋਂ ਆਨਲਾਈਨ ਜੂਆ ਚਲਾਉਣ ਵਾਲੇ ਵਿਅਕਤੀ ਖ਼ਿਲਾਫ਼ ਕੇਸ ਦਰਜ
Ludhiana News : ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਈਬਰ ਕਰਾਈਮ ਲੁਧਿਆਣਾ ਦੀ ਦੇਖ-ਰੇਖ ਹੇਠ, ਸਾਈਬਰ ਕਰਾਈਮ ਪੁਲਿਸ ਸਟੇਸ਼ਨ ਲੁਧਿਆਣਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ 'X' ‘ਤੇ ਅਪਲੋਡ ਕੀਤੀ ਇੱਕ ਪੋਸਟ ਦਾ ਨੋਟਿਸ ਲਿਆ ਗਿਆ। ਪੋਸਟ ਜੋ ਮਿਤੀ 03.02.2026 ਨੂੰ ਅਪਲੋਡ ਕੀਤੀ ਗਈ ਸੀ, ਇਸ ਵਿੱਚ ਇਹ ਖੁਲਾਸਾ ਹੋਇਆ ਕਿ ਸ਼ੈਲੇਸ਼ ਨਾਮਕ ਵਿਅਕਤੀ ਵਾਸੀ ਲੁਧਿਆਣਾ ਕਥਿਤ ਤੌਰ ‘ਤੇ “Bigg Daddy Casino” ਨਾਮਕ ਆਨਲਾਈਨ ਜੂਆ ਪਲੇਟਫਾਰਮ ਚਲਾ ਰਿਹਾ ਸੀ
Ludhiana News : ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਈਬਰ ਕਰਾਈਮ ਲੁਧਿਆਣਾ ਦੀ ਦੇਖ-ਰੇਖ ਹੇਠ, ਸਾਈਬਰ ਕਰਾਈਮ ਪੁਲਿਸ ਸਟੇਸ਼ਨ ਲੁਧਿਆਣਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ 'X' ‘ਤੇ ਅਪਲੋਡ ਕੀਤੀ ਇੱਕ ਪੋਸਟ ਦਾ ਨੋਟਿਸ ਲਿਆ ਗਿਆ। ਪੋਸਟ ਜੋ ਮਿਤੀ 03.02.2026 ਨੂੰ ਅਪਲੋਡ ਕੀਤੀ ਗਈ ਸੀ, ਇਸ ਵਿੱਚ ਇਹ ਖੁਲਾਸਾ ਹੋਇਆ ਕਿ ਸ਼ੈਲੇਸ਼ ਨਾਮਕ ਵਿਅਕਤੀ ਵਾਸੀ ਲੁਧਿਆਣਾ ਕਥਿਤ ਤੌਰ ‘ਤੇ “Bigg Daddy Casino” ਨਾਮਕ ਆਨਲਾਈਨ ਜੂਆ ਪਲੇਟਫਾਰਮ ਚਲਾ ਰਿਹਾ ਸੀ।
ਜਾਂਚ ਦੌਰਾਨ ਪਾਇਆ ਗਿਆ ਕਿ ਉਕਤ ਵਿਅਕਤੀ ਆਪਣੇ ਮੋਬਾਇਲ ਨੰਬਰਾਂ ਦੀ ਵਰਤੋਂ ਕਰਦਿਆਂ ਅਤੇ ਟੈਲੀਗ੍ਰਾਮ ਅਕਾਊਂਟ @Shaileshdabng ਰਾਹੀਂ ਲੋਕਾਂ ਨੂੰ ਆਨਲਾਈਨ ਜੂਆ ਗਰੁੱਪ ਨਾਲ ਜੁੜਨ ਲਈ ਉਕਸਾ ਰਿਹਾ ਸੀ। ਜਾਣਕਾਰੀ ਸਾਂਝੀ ਕਰਦੇ ਲੁਧਿਆਣਾ ਸਾਈਬਰ ਸੈੱਲ ਸਰਾਭਾ ਨਗਰ ਏ ਸੀ ਪੀ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਲੈਂਦੇ ਹੋਏ ਅਸੀਂ ਕਾਰਵਾਈ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਸੋਸ਼ਲ ਮੀਡੀਆ ਤੇ ਹੀ ਸ਼ਿਕਾਇਤ ਆਈ ਸੀ, ਹਾਲਾਂਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਪਰ ਟੀਮਾਂ ਜਾਂਚ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਾਣਕਾਰੀ ‘ਤੇ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਦੇ ਹੋਏ ਸਾਈਬਰ ਕਰਾਈਮ ਪੁਲਿਸ ਸਟੇਸ਼ਨ ਲੁਧਿਆਣਾ ਵੱਲੋਂ ਐਫ.ਆਈ.ਆਰ. ਨੰਬਰ 11 ਮਿਤੀ 03.02.2026 ਧਾਰਾ 318(4) ਭਾਰਤੀਯ ਨਿਆਂ ਸੰਹਿਤਾ (BNS) ਅਤੇ ਜੂਆ ਕਾਨੂੰਨ ਦੀਆਂ ਧਾਰਾਵਾਂ 13/3/67 ਅਧੀਨ ਦਰਜ ਕੀਤੀ ਗਈ ਹੈ।