Ludhiana ਦੇ ਪ੍ਰਾਈਵੇਟ ਹਸਪਤਾਲ ਚੋਂ ਬਜ਼ੁਰਗ ਮਹਿਲਾ ਦੀ ਲਾਸ਼ ਗਾਇਬ ਹੋਣ ਦੇ ਮਾਮਲੇ ਚ ਹਸਪਤਾਲ ਦੇ ਚਾਰ ਡਾਇਰੈਕਟਰ ਮਾਮਲੇ ਚ ਨਾਮਜ਼ਦ

Ludhiana News : ਲੁਧਿਆਣਾ ਦੇ ਬਾੜੇਵਾਲ ਰੋਡ 'ਤੇ ਪੈਂਦੇ ਓਰੀਸਨ ਹਸਪਤਾਲ ਵਿੱਚ ਬੀਤੇ ਦਿਨੀਂ ਮੋਗਾ ਦੀ ਰਹਿਣ ਵਾਲੀ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਸੀ। ਮਹਿਲਾ ਦੇ ਦੋਵੇਂ ਬੇਟੇ ਕੈਨੇਡਾ ਰਹਿੰਦੇ ਸਨ ,ਜਿਸ ਕਰਕੇ ਪਰਿਵਾਰ ਵੱਲੋਂ ਮ੍ਰਿਤਕ ਦੇਹ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤੀ ਗਈ ਸੀ। ਜਦੋਂ ਬੱਚਿਆਂ ਦੇ ਵਿਦੇਸ਼ ਤੋਂ ਆਉਣ 'ਤੇ ਪਰਿਵਾਰ ਮ੍ਰਿਤਕ ਦੇਹ ਲੈਣ ਗਿਆ ਤਾਂ ਹਸਪਤਾਲ 'ਚੋਂ ਮ੍ਰਿਤਕ ਦੇਹ ਗਾਇਬ ਹੋ ਚੁੱਕੀ ਸੀ

By  Shanker Badra January 5th 2026 03:42 PM

Ludhiana News : ਲੁਧਿਆਣਾ ਦੇ ਬਾੜੇਵਾਲ ਰੋਡ 'ਤੇ ਪੈਂਦੇ ਓਰੀਸਨ ਹਸਪਤਾਲ ਵਿੱਚ ਬੀਤੇ ਦਿਨੀਂ ਮੋਗਾ ਦੀ ਰਹਿਣ ਵਾਲੀ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਸੀ। ਮਹਿਲਾ ਦੇ ਦੋਵੇਂ ਬੇਟੇ ਕੈਨੇਡਾ ਰਹਿੰਦੇ ਸਨ ,ਜਿਸ ਕਰਕੇ ਪਰਿਵਾਰ ਵੱਲੋਂ ਮ੍ਰਿਤਕ ਦੇਹ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤੀ ਗਈ ਸੀ। ਜਦੋਂ ਬੱਚਿਆਂ ਦੇ ਵਿਦੇਸ਼ ਤੋਂ ਆਉਣ 'ਤੇ ਪਰਿਵਾਰ ਮ੍ਰਿਤਕ ਦੇਹ ਲੈਣ ਗਿਆ ਤਾਂ ਹਸਪਤਾਲ 'ਚੋਂ ਮ੍ਰਿਤਕ ਦੇਹ ਗਾਇਬ ਹੋ ਚੁੱਕੀ ਸੀ। 

ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਵੀ ਕੀਤਾ ਜਾ ਚੁੱਕਾ ਹੈ। ਜਿਸ 'ਤੇ ਪਰਿਵਾਰ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ। ਥਾਣਾ ਸਰਾਭਾ ਨਗਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਨਾ ਮਾਲੂਮ ਬੰਦਿਆਂ 'ਤੇ ਐਫਆਈਆਰ ਦਰਜ ਕਰ ਦਿੱਤੀ ਗਈ, ਜਿਸ ਨੂੰ ਲੈ ਕੇ ਪਰਿਵਾਰ ਨੇ ਕਾਫੀ ਰੋਸ਼ ਜਤਾਇਆ ਅਤੇ ਮਾਮਲੇ ਨੂੰ ਲੈ ਕੇ ਪੁਲਿਸ ਕਮਿਸ਼ਨਰ ਕੋਲ ਪੇਸ਼ ਹੋਏ ,ਜਿਸ ਤੋਂ ਬਾਅਦ ਹੁਣ ਓਰੀਸਨ ਹਸਪਤਾਲ ਦੇ ਚਾਰ ਡਾਇਰੈਕਟਰ ਇਸ ਮਾਮਲੇ ਵਿੱਚ ਨਾਮਜ਼ਦ ਕਰ ਲਏ ਗਏ ਹਨ।

ਹੁਣ ਇੱਥੇ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਮਾਮਲੇ 'ਚ ਨਾਮਜਦ ਹੋਏ ਹਸਪਤਾਲ ਦੇ ਚਾਰੇ ਡਾਇਰੈਕਟਰ ਸ਼ਹਿਰ ਦੇ ਨਾਮੀ ਗਰਾਮੀ ਬੰਦੇ ਹਨ ਅਤੇ ਕਾਫੀ ਰਸੂਖਦਾਰ ਹਨ। ਜਿਸ ਦੇ ਚਲਦੇ ਪਹਿਲਾਂ ਪੁਲਿਸ ਵੱਲੋਂ ਨਾਮਲੂਮ ਬੰਦਿਆਂ 'ਤੇ ਐਫ ਆਈਆਰ ਕੀਤੀ ਗਈ ਸੀ। ਹੁਣ ਪਰਿਵਾਰ ਦੇ ਵੱਲੋਂ ਰੋਸ ਜਤਾਉਣ 'ਤੇ ਚਾਰ ਡਾਇਰੈਕਟਰ ਨਾਮਜ਼ਦ ਤਾਂ ਕਰ ਲਏ ਗਏ ਪਰ ਇਹਨਾਂ ਦੀ ਗਿਰਫਤਾਰੀ ਹੋਏਗੀ ਜਾਂ ਨਹੀਂ ਜਾਂ ਫਿਰ ਹਮੇਸ਼ਾ ਵਾਲਾ ਇਨਕੁਆਇਰੀ ਇਨਕੁਆਇਰੀ ਦਾ ਖੇਡ ਖੇਡਿਆ ਜਾਏਗਾ ਤੇ ਬਾਅਦ ਵਿੱਚੋਂ ਕਲੀਨ ਚਿੱਟ ਦੇ ਦਿੱਤੀ ਜਾਏਗੀ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ।

Related Post