Amritsar ’ਚ ਬਦਮਾਸ਼ ਦਾ ਪੁਲਿਸ ਵੱਲੋਂ ਐਨਕਾਊਂਟਰ; ਹਥਿਆਰ ਦੀ ਰਿਕਵਰੀ ਲਈ ਮੁਲਜ਼ਮ ਨੂੰ ਲੈ ਕੇ ਗਈ ਸੀ ਪੁਲਿਸ
Amritsar Encounter News : ਅੰਮ੍ਰਿਤਸਰ ’ਚ ਪੁਲਿਸ ਵੱਲੋਂ ਬਦਮਾਸ਼ ਦਾ ਐਨਕਾਊਂਟਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪੁਲਿਸ ਮੁਲਜ਼ਮ ਨੂੰ ਹਥਿਆਰ ਦੀ ਰਿਕਵਰੀ ਲਈ ਲੈ ਕੇ ਗਈ ਸ ਜਿੱਥੇ ਉਸਨੇ ਪੁਲਿਸ ’ਤੇ ਹਮਲਾ ਕਰ ਦਿੱਤਾ। ਪਰ ਇਸ ਦੌਰਾਨ ਮੁਲਜ਼ਮ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਕਾਰਨ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਬੀਤੇ ਦਿਨ ਅੰਮ੍ਰਿਤਸਰ ਦੀ ਟਾਇਰਾਂ ਵਾਲੀ ਦੁਕਾਨ ’ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ’ਚ ਪੁਲਿਸ ਨੇ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਉਸਦੇ ਹਥਿਆਰ ਦੀ ਰਿਕਵਰੀ ਲਈ ਪੁਲਿਸ ਹੁਣ ਉਸ ਨੂੰ ਸਨਸਿਟੀ ਬਟਾਲਾ ਰੋਡ ਦੀ ਬੈਕ ਸਾਈਡ ਲੈ ਕੇ ਆਏ ਸੀ।
ਪੁਲਿਸ ਜਦੋਂ ਮੁਲਜ਼ਮ ਨੂੰ ਹਥਿਆਰ ਦੀ ਰਿਕਵਰੀ ਲਈ ਲੈ ਕੇ ਗਏ ਤਾਂ ਮੁਲਜ਼ਮ ਨੇ ਮੌਕਾ ਦੇਖਦੇ ਹੀ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ। ਪਰ ਉਹ ਜਵਾਬੀ ਕਾਰਵਾਈ ਦੌਰਾਨ ਗੋਲੀ ਚੱਲਣ ਕਰਕੇ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਜਿਸ ਕਾਕਨ ਪੁਲਿਸ ਨੇ ਹਥਿਆਰ ਦੀ ਰਿਕਵਰੀ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
- PTC NEWS