Harminder Singh Sandhu : ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ! ਚੱਬੇਵਾਲ ਤੋਂ ਹਲਕਾ ਇੰਚਾਰਜ ਹਰਮਿੰਦਰ ਸੰਧੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
Harminder Singh Sandhu : ਹੁਸ਼ਿਆਰਪੁਰ (Hoshiarpur) ਦੇ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਵੱਲੋਂ ਅੱਜ ਆਮ ਆਦਮੀ ਪਾਰਟੀ (AAP) ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਦੱਸ ਦਈਏ ਕਿ ਹਰਮਿੰਦਰ ਸਿੰਘ ਸੰਧੂ ਨੇ ਹਲਕਾ ਚੱਬੇਵਾਲ ਤੋਂ ਐਮਐਲਏ ਦੀ ਟਿਕਟ ਚੋਣ ਵੀ ਲੜੀ ਸੀ ਪਰ ਕਾਂਗਰਸ ਦੇ ਡਾਕਟਰ ਰਾਜ ਕੁਮਾਰ ਤੋਂ ਹਾਰ ਗਏ ਸਨ, ਜਿਸ ਤੋਂ ਬਾਦ ਡਾਕਟਰ ਰਾਜ ਕੁਮਾਰ ਨੂੰ ਆਮ ਆਦਮੀ ਪਰਟੀ ਵੱਲੋਂ ਕਾਂਗਰਸ ਛੱਡ ਕੇ ਲੋਕ ਸਭਾ ਚੋਣ ਲੜਾਈ ਗਈ ਸੀ ਅਤੇ ਜ਼ਿਮਨੀ ਚੋਣ ਸਮੇਂ ਫਿਰ ਤੋਂ ਸੰਧੂ ਨੂੰ ਪਿੱਛੇ ਛੱਡ ਡਾਕਟਰ ਰਾਜ ਕੁਮਾਰ ਦੇ ਬੇਟੇ ਇਸ਼ਾਨਕ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ।
ਦੱਸ ਦਈਏ ਕਿ ਹਰਮਿੰਦਰ ਸਿੰਘ ਸੰਧੂ ਵੱਲੋਂ 2017 ਤੋਂ ਆਮ ਆਦਮੀ ਪਾਰਟੀ ਲਈ ਮਿਹਨਤ ਕੀਤੀ ਜਾ ਰਹੀ ਸੀ। ਪਾਰਟੀ ਛੱਡਣ ਦੇ ਕਾਰਨਾਂ ਪਿੱਛੇ ਉਨ੍ਹਾਂ ਵੱਲੋਂ ਮਾਣ-ਸਤਿਕਾਰ ਨਾ ਮਿਲਣਾ ਦੱਸਿਆ ਜਾ ਰਿਹਾ ਹੈ, ਕਿਉਂਕਿ ਉਹ ਨਿਰਾਸ਼ ਸਨ।
ਅਸਤੀਫਾ ਦੇਣ ਪਿੱਛੋਂ ਹੁਣ, ਸੰਧੂ ਦੀ ਅਕਾਲੀ ਦਲ ਵਿੱਚ ਘਰ ਵਾਪਸੀ ਮੰਨੀ ਜਾ ਰਹੀ ਹੈ, ਕਿਉਂਕਿ ਹਰਮਿੰਦਰ ਸੰਧੂ ਦੇ ਪਿਤਾ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਸਮੇ ਤੋਂ ਆਗੂ ਸਨ ਅਤੇ ਸੰਧੂ ਵੱਲੋਂ ਵੀ 2017 ਦੀ ਚੋਣ ਆਮ ਆਦਮੀ ਪਰਟੀ ਵੱਲੋਂ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਲੜੀ ਗਈ ਸੀ।
- PTC NEWS