ਲੁਧਿਆਣਾ ਚ ਕਬਾੜ ਦੀ ਦੁਕਾਨ ਚ ਧਮਾਕਾ, ਇੱਕ ਮਜ਼ਦੂਰ ਦੀ ਮੌਤ, ਦੂਜਾ ਗੰਭੀਰ, CCTV ਚ ਕੈਦ ਹੋਇਆ ਖੌਫਨਾਕ ਮੰਜਰ
Ludhiana Scrap Shop Blast : ਮੰਗਲਵਾਰ ਨੂੰ ਲੁਧਿਆਣਾ ਦੇ ਹੰਬੜਾ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇੱਕ ਸਕ੍ਰੈਪ ਦੀ ਦੁਕਾਨ 'ਤੇ ਇੱਕ ਵੱਡਾ ਧਮਾਕਾ ਹੋਇਆ। ਇਹ ਘਟਨਾ ਬਾਂਸਲ ਸਕ੍ਰੈਪ ਦੀ ਦੁਕਾਨ 'ਤੇ ਵਾਪਰੀ, ਜਿਸ ਵਿੱਚ ਇੱਕ ਕਰਮਚਾਰੀ ਦੀ ਮੌਤ ਹੋ ਗਈ।
Ludhiana Scrap Shop Blast : ਮੰਗਲਵਾਰ ਨੂੰ ਲੁਧਿਆਣਾ ਦੇ ਹੰਬੜਾ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇੱਕ ਸਕ੍ਰੈਪ ਦੀ ਦੁਕਾਨ 'ਤੇ ਇੱਕ ਵੱਡਾ ਧਮਾਕਾ ਹੋਇਆ। ਇਹ ਘਟਨਾ ਬਾਂਸਲ ਸਕ੍ਰੈਪ ਦੀ ਦੁਕਾਨ 'ਤੇ ਵਾਪਰੀ, ਜਿਸ ਵਿੱਚ ਇੱਕ ਕਰਮਚਾਰੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ।
ਚਸ਼ਮਦੀਦਾਂ ਅਨੁਸਾਰ, ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸਦੀ ਗੂੰਜ ਦੂਰ-ਦੂਰ ਤੱਕ ਸੁਣਾਈ ਦਿੱਤੀ। ਧਮਾਕੇ (Scrap Shop Blast) ਦੀ ਆਵਾਜ਼ ਸੁਣਦਿਆਂ ਹੀ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਤੁਰੰਤ ਐਂਬੂਲੈਂਸ ਬੁਲਾਈ ਗਈ। ਦੋਵੇਂ ਮਜਦੂਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਪਰੰਤੂ ਡਾਕਟਰਾਂ ਨੇ ਚੰਦਨ ਕੁਮਾਰ (40) ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਬਾਬਾ ਫੂਲ ਪਾਸਵਾਨ (60) ਦਾ ਇਲਾਜ ਚੱਲ ਰਿਹਾ ਹੈ।
ਸੀਸੀਟੀਵੀ 'ਚ ਸਾਹਮਣੇ ਆਇਆ ਕਾਰਨ
ਪੁਲਿਸ ਦੀ ਮੁੱਢਲੀ ਜਾਂਚ ਅਤੇ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਹੈ ਕਿ ਦੁਕਾਨ ਦੇ ਮਾਲਕ ਸ਼ਿਵ ਕੁਮਾਰ ਨਿੱਬੀ ਦੇ ਦੋ ਕਰਮਚਾਰੀ ਕਬਾੜ ਵਿੱਚੋਂ ਸਕ੍ਰੈਪ ਹਟਾਉਣ ਲਈ ਅੱਗ ਲਾ ਕੇ ਕੰਮ ਕਰ ਰਹੇ ਸਨ। ਇਸ ਦੌਰਾਨ, ਉਨ੍ਹਾਂ ਵੱਲੋਂ ਕੋਈ ਜਲਣਸ਼ੀਲ ਚੀਜ਼ ਅਚਾਨਕ ਸੁੱਟੀ ਗਈ, ਜਿਸ ਨਾਲ ਇੱਕ ਸ਼ਕਤੀਸ਼ਾਲੀ ਧਮਾਕਾ ਹੋਇਆ। ਦੋਵੇਂ ਕਰਮਚਾਰੀ ਸਿੱਧੇ ਧਮਾਕੇ ਦੀ ਲਪੇਟ ਵਿੱਚ ਆ ਗਏ।
ਘਟਨਾ ਦੀ ਜਾਣਕਾਰੀ ਮਿਲਣ 'ਤੇ ਲਾਡੋਵਾਲ ਪੁਲਿਸ ਸਟੇਸ਼ਨ ਦੇ ਸਟੇਸ਼ਨ ਹਾਊਸ ਅਫਸਰ (ਐਸਐਚਓ) ਅੰਮ੍ਰਿਤਪਾਲ ਸਿੰਘ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ। ਸੀਸੀਟੀਵੀ ਫੁਟੇਜ ਤੋਂ ਸਪੱਸ਼ਟ ਤੌਰ 'ਤੇ ਪਤਾ ਚੱਲਦਾ ਹੈ ਕਿ ਧਮਾਕਾ ਅੱਗ ਵਿੱਚ ਕੁਝ ਸੁੱਟਣ ਤੋਂ ਬਾਅਦ ਹੋਇਆ ਹੈ। ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਫੋਰੈਂਸਿਕ ਅਤੇ ਪੁਲਿਸ ਟੀਮਾਂ ਜਾਂਚ ਕਰ ਰਹੀਆਂ ਹਨ।