Mahakumbh Stampede News : ਮੌਨੀ ਅਮਾਵਸ ਤੇ ਮਹਾਂਕੁੰਭ ਚ ਮੱਚੀ ਭਗਦੜ, 10 ਤੋਂ ਵੱਧ ਸ਼ਰਧਾਲੂਆਂ ਦੀ ਮੌਤ, 30 ਤੋਂ ਵੱਧ ਜ਼ਖ਼ਮੀ

Mahakumbh 2025 Stampede News : ਮਹਾਂਕੁੰਭ 'ਚ ਮੌਨੀ ਅਮਾਵਸਿਆ ਇਸ਼ਨਾਨ ਤੋਂ ਪਹਿਲਾਂ ਭਗਦੜ ਕਾਰਨ 10 ਤੋਂ ਵੱਧ ਲੋਕਾਂ ਦੀ ਮੌਤ ਹੋ ਜਾਣ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਲਾਂਕਿ ਮੌਤਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

By  KRISHAN KUMAR SHARMA January 29th 2025 08:12 AM -- Updated: January 29th 2025 08:21 AM

Mahakumbh 2025 Stampede News : ਮਹਾਂਕੁੰਭ 'ਚ ਮੌਨੀ ਅਮਾਵਸਿਆ ਇਸ਼ਨਾਨ ਤੋਂ ਪਹਿਲਾਂ ਭਗਦੜ ਕਾਰਨ 10 ਤੋਂ ਵੱਧ ਲੋਕਾਂ ਦੀ ਮੌਤ ਹੋ ਜਾਣ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਲਾਂਕਿ ਮੌਤਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਪਰ ਸਾਰੇ ਜ਼ਖਮੀਆਂ ਨੂੰ ਮੇਲਾ ਖੇਤਰ ਦੇ ਕੇਂਦਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਭਗਦੜ ਦੀ ਸੂਚਨਾ ਮਿਲਦਿਆਂ ਹੀ ਮੇਲਾ ਅਧਿਕਾਰੀ ਸਮੇਤ ਕਈ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਘਟਨਾ ਵਾਲੀ ਥਾਂ 'ਤੇ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਬਚਾਅ ਕਾਰਜ ਲਗਾਤਾਰ ਜਾਰੀ ਹਨ।

ਸੰਗਮ ਤੱਟ 'ਤੇ ਸਵੇਰੇ 3 ਵਜੇ ਮੱਚੀ ਭਗਦੜ

ਜਾਣਕਾਰੀ ਅਨੁਸਾਰ ਮੌਨੀ ਅਮਾਵਸਿਆ ਦੇ ਇਸ਼ਨਾਨ ਦੌਰਾਨ ਦੁਪਹਿਰ ਕਰੀਬ 3 ਵਜੇ ਸੰਗਮ ਨੱਕ 'ਤੇ ਸ਼ਰਧਾਲੂਆਂ ਦੀ ਵੱਡੀ ਭੀੜ ਹੋਣ ਕਾਰਨ ਅਚਾਨਕ ਭਗਦੜ ਮੱਚ ਗਈ। ਹੁਣ ਤੱਕ ਕਈ ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸੂਚਨਾ ਮਿਲਣ 'ਤੇ ਤੁਰੰਤ ਐਂਬੂਲੈਂਸ ਬੁਲਾਈ ਗਈ। ਜ਼ਖਮੀਆਂ ਨੂੰ ਸੈਂਟਰਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੇਲਾ ਅਧਿਕਾਰੀ ਵਿਜੇ ਕਿਰਨ ਆਨੰਦ ਦਾ ਕਹਿਣਾ ਹੈ ਕਿ ਸਾਰੇ ਜ਼ਖਮੀਆਂ ਨੂੰ ਕੇਂਦਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਮੇਲਾ ਅਧਿਕਾਰੀਆਂ ਵੱਲੋਂ ਸ਼ਰਧਾਲੂਾਂ ਨੂੰ ਅਪੀਲ 

ਭਗਦੜ ਹਾਦਸੇ ਤੋਂ ਬਾਅਦ ਮੇਲਾ ਅਧਿਕਾਰੀ ਵਿਜੇ ਕਿਰਨ ਆਨੰਦ ਨੇ ਸ਼ਰਧਾਲੂਆਂ ਨੂੰ ਸੰਗਮ ਵੱਲ ਨਾ ਜਾਣ ਦੀ ਅਪੀਲ ਕੀਤੀ ਹੈ। ਸ਼ਰਧਾਲੂਆਂ ਨੂੰ ਨਜ਼ਦੀਕੀ ਘਾਟ 'ਤੇ ਇਸ਼ਨਾਨ ਕਰਨ ਦੀ ਅਪੀਲ ਕੀਤੀ ਗਈ ਹੈ।

ਕਿਵੇਂ ਮੱਚੀ ਭਗਦੜ ?

ਇਸ ਦੇ ਨਾਲ ਹੀ ਕੁੰਭ ਮੇਲਾ ਅਥਾਰਟੀ ਦੀ ਵਿਸ਼ੇਸ਼ ਅਧਿਕਾਰੀ ਅਕਾਂਸ਼ਾ ਰਾਣਾ ਦਾ ਕਹਿਣਾ ਹੈ ਕਿ ਮੈਨੂੰ ਮਿਲੀ ਜਾਣਕਾਰੀ ਅਨੁਸਾਰ ਸੰਗਮ ਨਾਕੇ 'ਤੇ ਬੈਰੀਅਰ ਟੁੱਟਣ ਕਾਰਨ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ ਸੀ। ਕੁਝ ਲੋਕ ਜ਼ਖਮੀ ਹੋ ਗਏ।

ਜ਼ਖਮੀਆਂ ਨੂੰ ਕੇਂਦਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਅਖਾੜਾ ਪ੍ਰੀਸ਼ਦ ਨੇ ਮੌਨੀ ਅਮਾਵਸਿਆ ਮੌਕੇ ਹੋਣ ਵਾਲੇ ਅੰਮ੍ਰਿਤ ਸੰਚਾਰ ਨੂੰ ਮੁਲਤਵੀ ਕਰ ਦਿੱਤਾ ਹੈ।

Related Post