ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰਾਂ ਦੀ ਤਸਕਰੀ ਕਰਨ ਵਾਲਾ ਰੈਕਟ ਬੇਨਕਾਬ
ਪੁਲਿਸ ਦੀ ਤੁਰੰਤ ਕਾਰਵਾਈ ਨਾਲ ਸਰਹੱਦੀ ਇਲਾਕਿਆਂ ਵਿੱਚ ਪਾਕ-ਪ੍ਰੋਤਸਾਹਿਤ ਦਹਿਸ਼ਤਗਰਦਾਂ ਅਤੇ ਗੈਂਗਸਟਰਾਂ ਦੀ ਗਤਿਵਿਧੀ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਡੀ ਸਾਜ਼ਿਸ਼ ਨਾਕਾਮ ਕੀਤੀ ਗਈ ਹੈ।
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਸਰਹੱਦੀ ਹਥਿਆਰ ਤਸਕਰੀ ਗਿਰੋਹ ਦਾ ਭੰਡਾਫੋੜ ਕਰਦੇ ਹੋਏ ਵੱਡਾ ਹਥਿਆਰ ਜ਼ਖੀਰਾ ਬਰਾਮਦ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਬਰਾਮਦੀ ਘੋਣੇਵਾਲ ਪਿੰਡ, ਥਾਣਾ ਰਾਮਦਾਸ, ਰਵੀ ਦਰਿਆ ਦੇ ਨਜ਼ਦੀਕ ਕੀਤੀ ਗਈ। ਜਿਥੋਂ 2 AK ਸੀਰੀਜ਼ ਰਾਈਫਲਾਂ 8 ਮੈਗਜ਼ੀਨਾਂ ਸਮੇਤ 1 ਪਿਸਤੌਲ (.30 ਬੋਰ) 2 ਮੈਗਜ਼ੀਨਾਂ ਨਾਲ, 50 ਜਿੰਦਾ ਕਾਰਤੂਸ (.30 ਬੋਰ), 245 ਜਿੰਦਾ ਕਾਰਤੂਸ (7.62 ਮਿਮੀ) ਬਰਾਮਦ ਕੀਤੇ ਹਨ
ਪੁਲਿਸ ਦੀ ਤੁਰੰਤ ਕਾਰਵਾਈ ਨਾਲ ਸਰਹੱਦੀ ਇਲਾਕਿਆਂ ਵਿੱਚ ਪਾਕ-ਪ੍ਰੋਤਸਾਹਿਤ ਦਹਿਸ਼ਤਗਰਦਾਂ ਅਤੇ ਗੈਂਗਸਟਰਾਂ ਦੀ ਗਤਿਵਿਧੀ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਡੀ ਸਾਜ਼ਿਸ਼ ਨਾਕਾਮ ਕੀਤੀ ਗਈ ਹੈ।
ਪੁਲਿਸ ਵੱਲੋਂ ਮਾਮਲੇ ਦੀ ਵਧੇਰੇ ਜਾਂਚ ਜਾਰੀ ਹੈ, ਤਾਂ ਜੋ ਇਸ ਗਿਰੋਹ ਦੇ ਪਿਛਲੇ ਅਤੇ ਅੱਗੇ ਦੇ ਸਾਰੇ ਨੈਕਸਸ ਦਾ ਪਤਾ ਲੱਗ ਸਕੇ।ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਉਹ ਅਪਰਾਧਕ ਗਿਰੋਹਾਂ ਦਾ ਸਫਾਇਆ ਕਰਨ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ : Panjab University News : ਪੰਜਾਬ ਯੂਨੀਵਰਸਿਟੀ ਨੇ ਐਫੀਡੈਵਿਟ ਦੀ ਸ਼ਰਤ ਲਈ ਵਾਪਸ; SOPU ਆਗੂ ਅਭਿਸ਼ੇਕ ਡਾਗਰ ਨੇ ਮਰਨ ਵਰਤ ਕੀਤਾ ਖਤਮ